ਅੰਮ੍ਰਿਤਸਰ, (ਅਰੁਣ, ਸੁਮਿਤ ਖੰਨਾ)—ਡੇਅਰੀ 'ਚ ਕੰਮ ਕਰਨ ਵਾਲੇ ਪਿਓ-ਪੁੱਤ ਵੱਲੋਂ ਡੇਅਰੀ ਮਾਲਕ ਨੂੰ ਲੱਖਾਂ ਦਾ ਚੂਨਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਅਜਨਾਲਾ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਅਜਨਾਲਾ ਵਾਸੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਅਜਨਾਲਾ ਵਿਖੇ ਜੀ. ਆਰ. ਡੇਅਰੀ ਚਲਾਉਂਦਾ ਹੈ, ਉਸ ਦੀ ਡੇਅਰੀ 'ਚ ਨੌਕਰੀ ਕਰਨ ਵਾਲਾ ਜਸਬੀਰ ਸਿੰਘ ਤੇ ਉਸ ਦਾ ਲੜਕਾ ਸਚਿਨ ਡੇਅਰੀ ਦੀ ਵੱਟਕ 'ਚ ਹੇਰਾਫੇਰੀ ਕਰਦੇ ਸਨ, ਜਿਸ ਕਰ ਕੇ ਉਸ ਨੇ ਡੇਅਰੀ 'ਚ ਸੀ. ਸੀ. ਟੀ. ਵੀ. ਕੈਮਰੇ ਲਵਾ ਲਏ। ਕੈਮਰਿਆਂ ਦੀ ਫੁਟੇਜ ਚੈੱਕ ਕਰਨ 'ਤੇ ਪਾਇਆ ਕਿ ਫਰਜ਼ੀ ਗਾਹਕ ਬਣ ਕੇ ਆਏ ਬਲਬੀਰ, ਉਸ ਦਾ ਬਾਪ ਬਾਨਾ, ਬਾਨੇ ਦੀ ਪਤਨੀ, ਲੜਕਾ ਤੇ ਜਵਾਈ ਵਾਰ-ਵਾਰ ਡੇਅਰੀ 'ਤੇ ਆਉਂਦੇ ਸਨ ਅਤੇ ਜੋ 10-20 ਰੁਪਏ ਦਾ ਨੋਟ ਦਿੰਦੇ ਸਨ, ਜਿਸ ਦੇ ਬਦਲੇ 'ਚ ਸਚਿਨ ਤੇ ਉਸ ਦਾ ਬਾਪ ਇਨ੍ਹਾਂ ਨੂੰ ਗੱਲੇ 'ਚ ਪਈ ਵੱਟਕ ਦੀ ਰਕਮ 'ਚੋਂ ਹਜ਼ਾਰਾਂ ਦੀ ਰਕਮ ਦਿੰਦੇ ਸਨ। ਇਹ ਲੋਕ ਇਕ ਦਿਨ 'ਚ 3 ਤੋਂ 5 ਹਜ਼ਾਰ ਤੱਕ ਦੀ ਰਕਮ ਚੋਰੀ ਕਰਦੇ ਸਨ ਅਤੇ ਪਿਛਲੇ ਇਕ ਸਾਲ ਤੋਂ ਇਹ ਗੋਰਖਧੰਦਾ ਕਰ ਰਹੇ ਸਨ। ਦੋਵਾਂ ਪਿਉ-ਪੁੱਤ ਨੇ ਮੋਹਤਬਰ ਵਿਅਕਤੀਆਂ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ ਤੇ ਰਕਮ ਵਾਪਸੀ ਦਾ ਭਰੋਸਾ ਵੀ ਦਿੱਤਾ ਪਰ ਅਜੇ ਤੱਕ ਉਸ ਦੀ ਰਕਮ ਵਾਪਸ ਨਹੀਂ ਕਰ ਰਹੇ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਕਾਰ ਵੈਟ ਘਟਾਏ, ਅਸੀਂ ਵੀ ਕੇਂਦਰ 'ਤੇ ਬਣਾਵਾਂਗੇ ਦਬਾਅ : ਸੁਖਬੀਰ ਬਾਦਲ (ਵੀਡੀਓ)
NEXT STORY