ਪੱਟੀ(ਬੇਅੰਤ)-ਸ਼ਹਿਰ ਦੇ ਵਾਰਡ ਨੰਬਰ-4 'ਚ ਚੋਰਾਂ ਵੱਲੋਂ ਇਕ ਘਰ 'ਚ ਦਾਖਲ ਹੋ ਕੇ ਨਕਦੀ, ਗਹਿਣੇ ਤੇ ਹੋਰ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਕੁਮਾਰ ਪੁੱਤਰ ਸੁਰਜੀਤ ਕੁਮਾਰ ਨੇ ਦੱਸਿਆ ਕਿ ਉਸਦੀ ਭੈਣ, ਜੋ ਬੀਮਾਰ ਹੋਣ ਕਰ ਕੇ ਹਸਪਤਾਲ 'ਚ ਦਾਖਲ ਸੀ, ਨੂੰ ਸਾਰਾ ਪਰਿਵਾਰ ਹਸਪਤਾਲ ਦੇਖਣ ਗਿਆ ਹੋਇਆ ਸੀ। ਘਰ ਵਿਚ ਕੋਈ ਵੀ ਵਿਅਕਤੀ ਮੌਜੂਦ ਨਾ ਹੋਣ ਕਾਰਨ ਚੋਰਾਂ ਨੇ ਘਰ 'ਚ ਦਾਖਲ ਹੋ ਕੇ 11 ਤੋਲੇ ਸੋਨਾ, ਇਕ ਚਾਂਦੀ ਦਾ ਕੜਾ, 95000 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ। ਇਸ ਘਟਨਾ ਸਬੰਧੀ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ 2 ਕਾਬੂ
NEXT STORY