ਦੀਨਾਨਗਰ (ਬਿਊਰੋ)—ਦੀਨਾਨਗਰ ਦੀ ਆਸ਼ੋਕ ਵਿਹਾਰ ਕਾਲੋਨੀ 'ਚ ਚੋਰਾਂ ਨੇ ਦਿਨ-ਦਿਹਾੜੇ ਇਕ ਡਾਕਟਰ ਦੇ ਘਰੋਂ ਲੱਖਾਂ ਦੇ ਗਹਿਣੇ 'ਤੇ ਨਕਦੀ ਚੋਰੀ ਕਰ ਲਈ, ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਪੂਰਾ ਪਰਿਵਾਰ ਕਿਸੇ ਰਿਸ਼ਤੇਦਾਰ ਦੇ ਵਿਆਹ 'ਤੇ ਗਿਆ ਹੋਇਆ ਸੀ। ਕਰੀਬ 2 ਘੰਟੇ ਬਾਅਦ ਜਦੋਂ ਪਰਿਵਾਰ ਵਾਪਸ ਆਇਆ ਤਾਂ ਘਰ ਦੀ ਹਾਲਤ ਦੇਖ ਦੇ ਉਨ੍ਹਾਂ ਦੇ ਹੋਸ਼ ਉੱਡ ਗਏ। ਅਲਮਾਰੀ 'ਤੇ ਪੂਰਾ ਸਾਮਾਨ ਖਿਲਰਿਆ ਪਿਆ ਸੀ 'ਤੇ ਅੰਦਰੋਂ ਗਹਿਣੇ 'ਤੇ ਨਕਦੀ ਗਾਇਬ ਸੀ। ਘਰਦਿਆਂ ਨੇ ਇਸ ਬਾਰੇ 'ਚ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਸਿਹਤ ਮੰਤਰੀ ਵਲੋਂ ਔਰਤਾਂ ਲਈ ਪਹਿਲ ਕਦਮੀ, 'ਕੈਂਸਰ ਡਿਟੈਕਸ਼ਨ ਵੈਨ' ਦੀ ਸ਼ੁਰੂਆਤ
NEXT STORY