ਤਪਾ ਮੰਡੀ (ਸ਼ਾਮ, ਗਰਗ)- ਰੌਲਕੀ ਪੱਤੀ 'ਚੋਂ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਬੱਕਰੀ ਚੋਰੀ ਕਰ ਕੇ ਲੈ ਗਏ। ਪੀੜਤ ਗਰੀਬ ਮਜ਼ਦੂਰ ਪਰਿਵਾਰ ਦੀ ਔਰਤ ਵੀਰਪਾਲ ਕੌਰ ਪਤਨੀ ਵੀਰੂ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਸੂਣ ਵਾਲੀ ਬੱਕਰੀ ਘਰ ਦੇ ਸਾਹਮਣੇ ਇਕ ਖੰਭੇ ਨਾਲ ਧੁੱਪ 'ਚ ਬੰਨ੍ਹੀ ਹੋਈ ਸੀ ਕਿ ਬਾਅਦ ਦੁਪਹਿਰ 3 ਵਜੇ ਮੋਟਰਸਾਈਕਲ 'ਤੇ ਸਵਾਰ 2 ਅਣਪਛਾਤੇ ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਉਸ ਦੀ ਬੱਕਰੀ ਖੰਭੇ ਨਾਲੋਂ ਖੋਲ੍ਹ ਕੇ ਲੈ ਗਏ। ਮੁਲਜ਼ਮਾਂ ਦਾ ਗੁਆਂਢੀਆਂ ਨੇ ਮੋਟਰਸਾਈਕਲ 'ਤੇ ਪਿੱਛਾ ਵੀ ਕੀਤਾ ਪਰ ਕੁਝ ਹੱਥ ਨਹੀਂ ਲੱਗਾ।
ਸਵਾਇਨ ਫਲੂ ਦੇ ਲੱਛਣਾਂ ਸੰਬੰਧੀ ਸਿਹਤ ਵਿਭਾਗ ਨੇ ਲਾਇਆ ਜਾਗਰੂਕਤਾ ਕੈਂਪ
NEXT STORY