ਜਲੰਧਰ (ਮਨੋਜ) : ਇੱਥੇ ਕਾਲਾ ਸੰਘਾ ਰੋਡ 'ਤੇ ਘਾਹ ਮੰਡੀ ਨੇੜੇ ਚੋਰਾਂ ਨੇ ਬੀਤੀ ਰਾਤ ਇਲੈਕਟ੍ਰਾਨਿਕ ਸ਼ੋਅਰੂਮ 'ਚੋਂ ਲੱਖਾਂ ਦੀ ਚੋਰੀ ਕਰ ਲਈ। ਜਾਣਕਾਰੀ ਮੁਤਾਬਕ ਸ਼ੋਅਰੂਮ ਦੇ ਮਾਲਕ ਇੰਦਰਪਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5.45 ਵਜੇ ਕਿਸੇ ਦਾ ਫੋਨ ਆਇਆ।

ਜਦੋਂ ਉਨ੍ਹਾਂ ਨੇ ਸ਼ੋਅਰੂਮ 'ਚ ਜਾ ਕੇ ਦੇਖਿਆ ਤਾਂ ਚੋਰ 4 ਲੱਖ ਦੀ ਐੱਲ. ਈ. ਡੀ. ਚੋਰੀ ਕਰਕੇ ਲੈ ਗਏ ਅਤੇ ਇਸ ਦੇ ਨਾਲ ਹੀ 40,000 ਦੀ ਨਕਦੀ ਵੀ ਉਡਾ ਲੈ ਗਏ। ਫਿਲਹਾਲ ਇਸ ਦੀ ਸੂਚਨਾ ਭਾਰਗੋ ਕੈਂਪ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
ਗੱਤਾ ਫੈਕਟਰੀ ’ਚ ਲੱਗੀ ਅੱਗ
NEXT STORY