ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਆਪਣੇ ਸਾਰੇ ਏ.ਟੀ.ਐਮ. ਕਾਰਡ ਧਾਰਕਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਐਸਬੀਆਈ ਨੇ ਇਹ ਫੈਸਲਾ ਕੀਤਾ ਹੈ ਕਿ 30 ਜੂਨ ਤੱਕ ਮੁਫਤ ਟ੍ਰਾਂਜੈਕਸ਼ਨਾਂ ਦੀ ਗਿਣਤੀ ਤੋਂ ਵਧ ਟਰਾਂਜੈਕਯਸਨ ਹੋਣ ਦੀ ਸਥਿਤੀ ਵਿਚ ਵੀ ਏਟੀਐਮ ਸੇਵਾ ਖਰਚਾ(ATM Service Charges) ਮੁਆਫ ਹੋਵੇਗਾ।
ਜ਼ਿਕਰਯੋਗ ਹੈ ਕਿ 24 ਮਾਰਚ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤੀ ਸੀ ਕਿ ਬੈਂਕ ਦੇ ਗਾਹਕ ਦੁਆਰਾ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ 3 ਮਹੀਨੇ ਯਾਨੀ 30 ਜੂਨ ਤੱਕ ਨਕਦ ਕਢਵਾਉਣ ਲਈ ਕੋਈ ਫੀਸ ਨਹੀਂ ਲਈ ਜਾਏਗੀ।
ਐਸ.ਬੀ.ਆਈ. ਨੇ ਟਵੀਟ ਕੀਤਾ ਕਿ ਵਿੱਤ ਮੰਤਰੀ ਦੁਆਰਾ 24 ਮਾਰਚ ਨੂੰ ਕੀਤੀ ਗਈ ਘੋਸ਼ਣਾ ਦੇ ਮੱਦੇਨਜ਼ਰ ਸਟੇਟ ਬੈਂਕ ਆਫ਼ ਇੰਡੀਆ ਨੇ 30 ਜੂਨ ਤੱਕ ਮੁਫਤ ਟ੍ਰਾਂਜੈਕਸ਼ਨਾਂ ਦੀ ਵਧੇਰੇ ਸੰਖਿਆ ਕਾਰਨ ਐਸਬੀਆਈ ਦੇ ਏਟੀਐਮਜ਼ ਅਤੇ ਹੋਰ ਬੈਂਕ ਏਟੀਐਮਜ਼ ਤੇ ਕੀਤੇ ਗਏ ਸਾਰੇ ਲੈਣ-ਦੇਣ ਲਈ ਏ.ਟੀ.ਐਮ. ਚਾਰਜ ਮੁਆਫ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: - ਧੀਆਂ ਲਈ ਲਾਹੇਵੰਦ ਸੁਕੱਨਿਆ ਸਮਰਿਧੀ ਯੋਜਨਾ ਦੇ ਨਿਯਮਾਂ ਵਿਚ ਕੋਵਿਡ-19 ਕਾਰਣ ਹੋਏ ਇਹ ਬਦਲਾਅ
ਦੱਸ ਦੇਈਏ ਕਿ ਬੈਂਕ ਕੁਝ ਸੰਖਿਆ ਵਿਚ ATM ਦੀ ਮੁਫਤ ਟਰਾਂਜੈਕਸ਼ਨ ਹਰ ਮਹੀਨੇ ਆਪਣੇ ਗਾਹਕਾਂ ਨੂੰ ਦਿੰਦੇ ਹਨ ਪਰ ਜਿਵੇਂ ਹੀ ਮੁਫਤ ਟ੍ਰਾਂਜੈਕਸ਼ਨ ਦੀ ਸੰਖਿਆ ਖ਼ਤਮ ਹੁੰਦੀ ਹੈ, ਬੈਂਕ ਅਗਲੀਆਂ ਟਰਾਂਜੈਕਸ਼ਨ ਲਈ ਪੈਸੇ ਕੱਟਣਾ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾਤਰ ਬੈਂਕ 5 ਤੋਂ 8 ਮੁਫਤ ਏਟੀਐਮ ਟ੍ਰਾਂਜੈਕਸ਼ਨਾਂ ਦੀ ਪੇਸ਼ਕਸ਼ ਕਰਦੇ ਹਨ। ਇਸ ਤੋਂ ਬਾਅਦ ਬੈਂਕ ਚਾਰਜ ਕਰਨਾ ਸ਼ੁਰੂ ਤਕ ਦਿੰਦੇ ਹਨ। ਏਟੀਐਮ ਟ੍ਰਾਂਜੈਕਸ਼ਨ ਚਾਰਜ ਬਾਰੇ ਗੱਲ ਕਰੀਏ ਤਾਂ ਸਟੇਟ ਬੈਂਕ ਆਫ਼ ਇੰਡੀਆ ਬਚਤ ਖਾਤੇ 'ਤੇ 8 ਮੁਫਤ ਟ੍ਰਾਂਜੈਕਸ਼ਨ ਦਿੰਦਾ ਹੈ। ਜਿਸ ਵਿਚੋਂ ਤੁਸੀਂ ਕਿਸੇ ਹੋਰ ਬੈਂਕ ਦੇ ਏਟੀਐਮ ਲਈ ਤਿੰਨ ਟ੍ਰਾਂਜੈਕਸ਼ਨਾਂ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ ਐਸ.ਬੀ.ਆਈ. ਛੋਟੇ ਸ਼ਹਿਰਾਂ ਵਿਚ 10 ਟ੍ਰਾਂਜੈਕਸ਼ਨਾਂ ਦੀ ਪੇਸ਼ਕਸ਼ ਕਰਦਾ ਹੈ।
ਇਹ ਵੀ ਪੜ੍ਹੋ: - 342 ਰੁਪਏ ਵਿਚ ਮਿਲੇਗਾ ਟ੍ਰਿਪਲ ਬੀਮਾ ਕਵਰ, ਜਾਣੋ ਤੁਸੀਂ ਕਿਵੇਂ ਲੈ ਸਕਦੇ ਹੋ ਇਸ ਦਾ ਲਾਭ
ਆਰਬੀਆਈ ਦੇ ਨਿਯਮਾਂ ਅਨੁਸਾਰ ਏਟੀਐਮ ਗਾਹਕਾਂ ਨੂੰ ਹਰ ਮਹੀਨੇ 5 ਟ੍ਰਾਂਜੈਕਸ਼ਨਾਂ ਲਈ ਫੀਸ ਨਹੀਂ ਦੇਣੀ ਪੈਂਦੀ, ਪਰ ਇਸ ਤੋਂ ਉਪਰ ਯਾਨੀ ਕਿ ਛੇਵੇਂ ਲੈਣ-ਦੇਣ ਲਈ ਬੈਂਕ ਚਰਜ ਵਸੂਲਦਾ ਹੈ। ਆਰਬੀਆਈ ਨੇ ਇਹ ਵੀ ਸਪੱਸ਼ਟ ਕੀਤਾ ਕਿ ਗੈਰ-ਨਕਦ ਲੈਣ-ਦੇਣ ਜਿਵੇਂ ਕਿ ਬੈਲੇਂਸ ਚੈੱਕ, ਫੰਡ ਟ੍ਰਾਂਸਫਰ ਨੂੰ ਏਟੀਐਮ ਟ੍ਰਾਂਜੈਕਸ਼ਨ ਨਹੀਂ ਮੰਨਿਆ ਜਾਣਾ ਚਾਹੀਦਾ।
ਲਾਕਡਾਊਨ 'ਚ ATM ਟ੍ਰਾਂਜ਼ੈਕਸ਼ਨ 50 ਤੋਂ 75 ਫੀਸਦੀ ਘਟੀ, ਵ੍ਹਾਈਟ ਲੇਬਲ ਇੰਡਸਟਰੀ ਦੀ ਵਧੀ ਚਿੰਤਾ
NEXT STORY