ਜਲੰਧਰ ( ਵੈੱਬ ਡੈਸਕ) : ਹਲਕਾ ਨੰਬਰ-83 ਤੋਂ ਲਗਾਤਾਰ ਪੰਜ ਵਾਰ ਲੰਬੀ ਸੀਟ ਤੋਂ ਚੋਣ ਜਿੱਤਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁੜ ਤੋਂ ਇਸੇ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ।ਜੇਕਰ ਕਿਹਾ ਜਾਵੇ ਕਿ ਇਹ ਹਲਕਾ ਬਾਦਲ ਦਾ ਜੱਦੀ ਹਲਕਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
1997
ਸਾਲ 1997 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ 52963, ਕਾਂਗਰਸ ਦੇ ਗੁਰਨਾਮ ਸਿੰਘ ਅਬੁਲ-ਖੁਰਾਨਾ ਨੂੰ 24,235 ਵੋਟਾਂ ਮਿਲੀਆਂ। ਪ੍ਰਕਾਸ਼ ਬਾਦਲ ਨੇ ਗੁਰਨਾਮ ਸਿੰਘ ਨੂੰ 28,728 ਵੋਟਾਂ ਦੇ ਫ਼ਰਕ ਨਾਲ ਹਰਾਇਆ।
2017
ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਲੰਬੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 22,770 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪ੍ਰਕਾਸ਼ ਬਾਦਲ ਨੂੰ 66,375 ਵੋਟਾਂ ਮਿਲੀਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ 43,605 ਵੋਟਾਂ ਪਈਆਂ ਸਨ। ਉਥੇ ਹੀ ਤੀਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਰਹੇ ਸਨ, ਜਿਹਨਾਂ ਨੂੰ 21,254 ਵੋਟਾਂ ਪਈਆਂ ਸਨ।ਜਰਨੈਲ ਸਿੰਘ ਨੇ ਆਪ ਚੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਕੋਰੋਨਾ ਕਾਲ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।
2012
2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਚੋਣ ਜਿੱਤ ਕੇ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਨੂੰ 67999 ਵੋਟਾਂ ਪਈਆਂ ਸਨ। ਕਾਂਗਰਸ ਦੇ ਮਹੇਸ਼ਇੰਦਰ ਸਿੰਘ ਬਾਦਲ ਨੂੰ 43260 ਵੋਟਾਂ ਮਿਲੀਆਂ ਸਨ। ਪ੍ਰਕਾਸ਼ ਬਾਦਲ ਨੇ ਮਹੇਸ਼ਇੰਦਰ ਬਾਦਲ ਨੂੰ 24,739 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
2007
2007 ਵਿੱਚ ਇਹ ਹਲਕਾ ਚੋਣ ਕਮਿਸ਼ਨ ਦੀ ਸੂਚੀ ਵਿੱਚ 108 ਨੰਬਰ ਹਲਕਾ ਸੀ। ਸਾਲ 2007 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ 56282, ਕਾਂਗਰਸ ਦੇ ਮਹੇਸ਼ਇੰਦਰ ਸਿੰਘ ਨੂੰ 47,095 ਵੋਟਾਂ ਮਿਲੀਆਂ। ਪ੍ਰਕਾਸ਼ ਬਾਦਲ ਨੇ ਮਹੇਸ਼ਇੰਦਰ ਸਿੰਘ ਨੂੰ 9187 ਵੋਟਾਂ ਦੇ ਫ਼ਰਕ ਨਾਲ ਹਰਾਇਆ।
2002
ਸਾਲ 2002 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ 50545, ਕਾਂਗਰਸ ਦੇ ਮਹੇਸ਼ਇੰਦਰ ਸਿੰਘ ਨੂੰ 26,616 ਵੋਟਾਂ ਮਿਲੀਆਂ। ਪ੍ਰਕਾਸ਼ ਬਾਦਲ ਨੇ ਮਹੇਸ਼ਇੰਦਰ ਸਿੰਘ ਨੂੰ 23,929 ਵੋਟਾਂ ਦੇ ਫ਼ਰਕ ਨਾਲ ਹਰਾਇਆ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਸਭ ਤੋਂ ਵਡੇਰੀ ਉਮਰ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਮੁੜ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਨੂੰ ਟੱਕਰ ਦੇਣ ਲਈ ਕਾਂਗਰਸ ਵੱਲੋਂ ਜਗਪਾਲ ਸਿੰਘ ਅਬੁਲਖੁਰਾਣਾ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਵਿੱਚ ਹਨ।ਭਾਜਪਾ ਵੱਲੋਂ ਰਾਕੇਸ਼ ਢੀਂਗਰਾ ਨੂੰ ਟਿਕਟ ਦਿੱਤੀ ਗਈ ਹੈ।
ਇਸ ਵਿਧਾਨ ਸਭਾ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 165263 ਹੈ, ਜਿਨ੍ਹਾਂ 'ਚ 79170 ਪੁਰਸ਼ ਅਤੇ 86091 ਬੀਬੀਆਂ ਹਨ। 2 ਵੋਟ ਥਰਡ ਜੈਂਡਰ ਦੀ ਹੈ।
ਨਵਾਂਸ਼ਹਿਰ ਹਲਕੇ ’ਚ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੇ 25 ਸਾਲਾਂ ਦਾ ਇਤਿਹਾਸ
NEXT STORY