ਚੱਬੇਵਾਲ – ਥਾਣਾ ਚੱਬੇਵਾਲ ਦੀ ਪੁਲਸ ਨੇ ਪਿੰਡ ਜੇਜੋਂ ਦੀ ਨਾਬਾਲਿਗ ਲੜਕੀ ਨਾਲ ਕੀਤੇ ਜਬਰ ਜ਼ਿਨਾਹ ਦੇ ਦੋਵੇਂ ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁੱਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਥਾਣਾ ਪੁਲਸ ਨੂੰ ਪਿੰਡ ਜੇਜੋਂ ਦੀ ਨਾਬਾਲਗ ਲੜਕੀ (ਕਾਲਪਨਿਕ ਨਾਅ ਨਿੰਮੋ) ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾ 'ਚ ਦੱਸਿਆ ਕਿ ਲਗਭਗ ਚਾਰ ਮਹੀਨੇ ਪਹਿਲਾ ਜਸਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਸੁਰਜੀਤ ਸਿੰਘ ਵਾਸੀ ਜੇਜੋਂ ਅਤੇ ਜਗਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜੇਜੋਂ ਨੇ ਉਸਦੀ ਨਾਬਾਲਿਗ ਲੜਕੀ ਨਿੰਮੋ (15) ਨਾਲ ਬਲਤਕਾਰ ਕੀਤਾ ਸੀ, ਜਿਸ ਨਾਲ ਲੜਕੀ ਗਰਭਵਤੀ ਹੋ ਗਈ ਸੀ। ਉਕਤ ਦੋਸ਼ੀਆਂ ਨੇ ਲੜਕੀ ਦਾ ਹਿਮਾਚਲ ਪ੍ਰਦੇਸ਼ ਦੇ ਏਰੀਏ 'ਚ ਗਰਭਪਾਤ ਕਰਵਾ ਦਿੱਤਾ। ਜਿਸ ਤੇ ਕਾਰਵਾਈ ਕਰਦਿਆ 15 ਜੁਲਾਈ 2017 ਨੂੰ ਥਾਣਾ ਚੱਬੇਵਾਲ ਦੀ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ 363, 366 ਏ, 376, 4,5,7 ਚਾਲਿਡ ਪ੍ਰੋਡਕਸ਼ਨ ਸੈਕਸੂਅਲ ਐਕਟ 2012 ਅਧੀਨ ਮਾਮਲਾ ਦਰਜ ਕੀਤਾ ਸੀ।
ਸੋਮਵਾਰ ਥਾਣਾ ਚੱਬੇਵਾਲ ਪੁਲਸ ਨੇ ਜਸਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਸੁਰਜੀਤ ਸਿੰਘ ਅਤੇ ਜਗਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਜੇਜੋਂ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
38 ਸਾਲਾਂ ਔਰਤ ਦੀ ਐਕਟਿਵਾ ਤੋਂ ਡਿੱਗਣ ਨਾਲ ਮੌਤ
NEXT STORY