ਪਟਿਆਲਾ (ਬਲਜਿੰਦਰ) - ਸ਼ਹਿਰ ਵਿਚ ਪਿਛਲੇ ਦੋ ਦਿਨਾਂ ਵਿਚ ਚੋਰਾਂ ਨੇ ਤਿੰਨ ਦੁਕਾਨਾਂ ਤੇ ਇਕ ਘਰ ਦੇ ਤਾਲੇ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਹੜੀਆਂ ਤਿੰਨ ਦੁਕਾਨਾਂ ਤੇ ਘਰ ਵਿਚ ਚੋਰੀ ਕੀਤੀ ਗਈ ਉਹ ਥਾਣਾ ਕੋਤਵਾਲੀ ਦੇ ਅਧੀਨ ਆਉਂਦੇ ਹਨ। ਥਾਣਾ ਕੋਤਵਾਲੀ ਦੀ ਪੁਲਸ ਨੇ ਦੁਕਾਨਾਂ ਦੀ ਚੋਰੀ ਦੇ ਮਾਮਲੇ ਵਿਚ ਤਾਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਪੁਲਸ ਕੋਲ ਸੁਨੀਤਾ ਰਾਣੀ ਪਤਨੀ ਆਨੰਦ ਸਰੂਪ ਵਾਸੀ ਆਚਾਰ ਬਾਜ਼ਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਆਚਾਰ ਬਾਜ਼ਾਰ ਵਿਚ ਦੁਕਾਨ ਹੈ, ਜਿਸ ਵਿਚ ਚੋਰਾਂ ਨੇ ਰਾਤ ਨੂੰ ਦਰਵਾਜ਼ਾ ਤੋੜ ਕੇ ਉਸ ਦੀ ਦੁਕਾਨ ਵਿਚੋਂ 3700 ਰੁਪਏ ਚੋਰੀ ਕਰ ਲਏ ਹਨ। ਇਸੇ ਤਰ੍ਹਾਂ ਉਸ ਦੀ ਦੁਕਾਨ ਦੇ ਨਾਲ ਵਾਲੀਆਂ ਦੁਕਾਨਾਂ ਜਿਨ੍ਹਾਂ ਵਿਚ ਇਕ ਰਮੇਸ਼ ਕੁਮਾਰ ਅਤੇ ਸੰਜੀਵ ਕੁਮਾਰ ਦੀ ਦੁਕਾਨ ਦਾ ਤਾਲਾ ਤੋੜ ਕੇ ਉਸ ਦੀ ਦੁਕਾਨ ਵਿਚੋਂ 10 ਹਜ਼ਾਰ ਤੇ ਚਿਰੰਜੀ ਲਾਲ ਐਂਡ ਸਤੀਸ਼ ਕੁਮਾਰ ਦੀ ਦੁਕਾਨ ਦਾ ਤਾਲਾ ਤੋੜ ਕੇ ਇਕ ਹਜ਼ਾਰ ਰੁਪਏ ਚੋਰੀ ਕਰ ਲਏ।
ਪੁਲਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ 457 ਤੇ 380 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਲੜਕੀ ਦੇ ਵਿਆਹ ਲਈ ਇਕੱਠਾ ਕੀਤਾ ਸਾਮਾਨ ਚੋਰ ਲੈ ਕੇ ਫਰਾਰ
ਸ਼ਹਿਰ ਦੀ ਮਥੁਰਾ ਕਾਲੋਨੀ ਵਿਚ ਬੀਤੀ ਰਾਤ ਚੋਰਾਂ ਨੇ ਇਕ ਘਰ ਦੇ ਤਾਲੇ ਤੋੜ ਕੇ ਘਰ ਵਿਚੋਂ 90 ਹਜ਼ਾਰ ਕੈਸ਼, ਸੋਨੇ ਤੇ ਚਾਂਦੀ ਦੇ ਗਹਿਣੇ, ਸਿਲੰਡਰ ਤੇ ਬੈਟਰਾ ਚੋਰੀ ਕਰ ਲਿਆ ਹੈ। ਪਰਿਵਾਰ ਵਾਲਿਆਂ ਨੇ ਇਹ ਸਾਮਾਨ ਆਪਣੀ ਲੜਕੀ ਦੇ ਵਿਆਹ ਲਈ ਇਕੱਠਾ ਕੀਤਾ ਹੋਇਆ ਸੀ। ਇਸ ਪਰਿਵਾਰ ਵਲੋਂ ਅਗਲੇ ਸਾਲ ਆਪਣੀ ਲੜਕੀ ਦਾ ਵਿਆਹ ਕਰਨਾ ਹੈ। ਪਰਿਵਾਰ ਵਿਚ ਰੁਕਮਣੀ ਤੇ ਉਸ ਦੀ ਬੇਟੀ ਸੀਮਾ ਹੈ। ਸੀਮਾ ਇਕ ਧਾਰਮਿਕ ਸਥਾਨ 'ਤੇ ਗਈ ਹੋਈ ਸੀ ਅਤੇ ਰੁਕਮਣੀ ਆਪਣੀ ਰਿਸ਼ਤੇਦਾਰੀ ਵਿਚ ਗਈ ਹੋਈ ਸੀ।
ਜਦੋਂ ਸਵੇਰੇ ਆ ਕੇ ਦੇਖਿਆ ਤਾਂ ਚੋਰਾਂ ਨੇ ਦਰਵਾਜ਼ਾ ਤੋੜ ਕੇ ਘਰ ਵਿਚ ਪਏ 90 ਹਜ਼ਾਰ ਰੁਪਏ, ਸੋਨੇ ਤੇ ਚਾਂਦੀ ਦੇ ਗਹਿਣੇ, ਸਿਲੰਡਰ ਅਤੇ ਬੈਟਰਾ ਚੋਰੀ ਕਰ ਲਿਆ। ਪੁਲਸ ਨੇ ਇਸ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਮਾਹਰਾਂ ਦੀ ਟੀਮ ਨੇ ਸੈਂਪਲਿੰਗ ਕੀਤੀ ਹੈ।
ਪੈਰਾ ਮਿਲਟਰੀ ਫੋਰਸ ਤੇ ਕਮਾਂਡੋ ਤਾਇਨਾਤ
NEXT STORY