ਮੱਲ੍ਹੀਆਂ ਕਲਾਂ, (ਟੁੱਟ)— ਕਸਬੇ 'ਚ ਮੱਲ੍ਹੀਆਂ ਖੁਰਦ ਲਿੰਕ ਰੋਡ 'ਤੇ ਸਥਿਤ ਇੰਡੀਅਨ ਬੈਂਕ ਦੀ ਛੱਤ ਉਪਰ ਦੀ ਰਾਤ ਚੋਰਾਂ ਵਲੋਂ ਏ. ਟੀ. ਐੱਮ. ਦੀ ਕੰਧ ਪਾੜ ਕੇ ਏ. ਟੀ. ਐੱਮ. ਦੀ ਭੰਨ-ਤੋੜ ਕੀਤੀ ਗਈ, ਜਦੋਂ ਹੱਥ ਕੁੱਝ ਨਾ ਲੱਗਾ ਤਾਂ ਜਾਂਦੇ ਜਾਂਦੇ ਏ. ਸੀ. ਲਾਹ ਕੇ ਲੈ ਗਏ। ਬੈਂਕ ਮੈਨੇਜਰ ਰਣਧੀਰ ਸਿੰਘ ਦੀ ਸੂਚਨਾ ਮੁਤਾਬਿਕ ਬੈਂਕ ਦੋ ਦਿਨਾਂ ਦੀ ਛੁੱਟੀ ਹੋਣ ਕਾਰਨ ਬੰਦ ਸੀ। ਅੱਜ ਸਵੇਰੇ ਜਿਵੇਂ ਹੀ ਬੈਂਕ ਖੁੱਲ੍ਹਿਆ ਤਾਂ ਕਰਮਚਾਰੀ ਨੇ ਵੇਖਿਆ ਕਿ ਲੁਟੇਰਿਆਂ ਵਲੋਂ ਬੈਂਕ ਉਪਰ ਦੀ ਏ. ਟੀ. ਐੱਮ. ਵਿਚ ਦਾਖਲ ਹੋ ਕੇ ਏ. ਟੀ. ਐੱਮ. ਦੀ ਭੰਨ-ਤੋੜ ਕੀਤੀ ਗਈ ਅਤੇ ਏ. ਟੀ. ਐੱਮ. 'ਚ ਲੱਗਾ ਇਕ ਏ. ਸੀ. ਚੋਰੀ ਕਰ ਕੇ ਲੈ ਗਏ। ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਕੈਦ ਹੋ ਗਈ।
ਸੀ. ਸੀ. ਟੀ. ਵੀ. ਕੈਮਰੇ ਵਿਚ ਵੇਖਿਆ ਕਿ ਦੋ ਨੌਜਵਾਨ ਮੂੰਹ ਢਕ ਕੇ ਹੱਥਾਂ ਉਪਰ ਗਲਵਜ਼ ਪਾ ਕੇ ਏ. ਟੀ. ਐੱਮ. ਨਾਲ ਛੇੜਛਾੜ ਕਰ ਰਹੇ ਸਨ। ਏ. ਟੀ. ਐੱਮ. ਨਾ ਟੁੱਟਣ ਕਾਰਨ ਲੁਟੇਰੇ ਏ. ਟੀ. ਐੱਮ. ਵਿਚ ਲੱਗਾ ਇਕ ਏ. ਸੀ. ਚੋਰੀ ਕਰ ਕੇ ਲੈ ਗਏ। ਬੈਂਕ ਵਲੋਂ ਚੋਰੀ ਦੀ ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਨਕੋਦਰ ਡਾ. ਮੁਕੇਸ਼ ਕੁਮਾਰ ਸ਼ਰਮਾ, ਐੱਸ. ਐੱਚ. ਓ. ਪਰਮਜੀਤ ਸਿੰਘ ਅਤੇ ਪੁਲਸ ਚੌਕੀ ਉੱਗੀ ਦੇ ਇੰਚਾਰਜ ਏ. ਐੱਸ. ਆਈ. ਨੌਨਿਹਾਲ ਸਿੰਘ ਪੁਲਸ ਪਾਰਟੀ ਲੈ ਕੇ ਬੈਂਕ ਪੁੱਜੇ ਤੇ ਘਟਨਾ ਸਥਾਨ ਦਾ ਨਿਰੀਖਣ ਕਰ ਕੇ ਜਾਂਚ ਆਰੰਭ ਕਰ ਦਿੱਤੀ।
ਇਸ ਮੌਕੇ ਜਲੰਧਰ ਤੋਂ ਫਿੰਗਰ ਪਿੰ੍ਰਟ ਮਾਹਿਰ ਜਸਵਿੰਦਰ ਕੌਰ ਆਪਣੀ ਟੀਮ ਨਾਲ ਪੁੱਜੀ ਤੇ ਏ. ਟੀ. ਐੱਮ. 'ਚੋਂ ਫਿੰਗਰਜ਼ ਦੇ ਨਮੂਨੇ ਲੈ ਲਏ। ਇਸ ਘਟਨਾ ਬਾਰੇ ਡੀ. ਐੱਸ. ਪੀ. ਨਕੋਦਰ ਡਾ. ਮੁਕੇਸ਼ ਕੁਮਾਰ ਨੇ ਟੈਲੀਫੋਨ ਰਾਹੀਂ ਆਪਣਾ ਪੱਖ ਪੇਸ਼ ਕਰਦਿਆਂ ਦੱਸਿਆ ਕਿ ਪੁਲਸ ਨੇ ਅਣਪਛਾਣੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਵੇਗੀ।
ਨਾਜਾਇਜ਼ ਸ਼ਰਾਬ ਸਣੇ ਕਾਬੂ
NEXT STORY