ਲਾਂਬੜਾ, (ਵਰਿੰਦਰ)— ਸਥਾਨਕ ਪੁਲਸ ਨੇ ਇਲਾਕੇ ਵਿਚੋਂ ਵੱਖ-ਵੱਖ ਸਥਾਨਾਂ ਤੋਂ ਤਿੰਨ ਮੁਲਜ਼ਮਾਂ ਨੂੰ 70 ਗ੍ਰਾਮ ਨਸ਼ੀਲੇ ਪਾਊਡਰ ਸਣੇ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਅੱਜ ਇੱਥੇ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਮੁਲਜ਼ਮ ਜਸਵਿੰਦਰ ਕੁਮਾਰ ਪੁੱਤਰ ਗੁਰਮੀਤ ਚੰਦ ਵਾਸੀ ਖੁਰਲਾ ਕਿੰਗਰਾ ਥਾਣਾ ਨੰਬਰ 7 ਜਲੰਧਰ ਨੂੰ 20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਮੁਲਜ਼ਮ ਵਿਸ਼ਾਲ ਪੁੱਤਰ ਯੂਨਿਸ ਵਾਸੀ ਪਿੰਡ ਫੋਲੜੀਵਾਲ ਥਾਣਾ ਜਮਸ਼ੇਰ ਨੂੰ 25 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ। ਥਾਣਾ ਮੁਖੀ ਪੁਸ਼ਪ ਬਾਲੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਜੋਨਸਨ ਪੁੱਤਰ ਅਸ਼ੋਕ ਵਾਸੀ ਪਿੰਡ ਫੋਲੜੀਵਾਲ ਥਾਣਾ ਜਮਸ਼ੇਰ ਨੂੰ ਪੁਲਸ ਨੇ 25 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਜੋਨਸਨ ਸੀ. ਟੀ. ਕਾਲਜ ਦੀ ਬੱਸ ਵਿਚ ਕੰਡਕਟਰੀ ਦਾ ਕੰਮ ਕਰਦਾ ਹੈ। ਉਹ ਪਿੰਡ ਲਾਟੀਆਂਵਾਲ ਤੋਂ ਛੱਬਾ ਨਾਮਕ ਵਿਅਕਤੀ ਪਾਸੋਂ 2700 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਨਸ਼ਾ ਲਿਆ ਕੇ ਅੱਗੇ ਗਾਹਕਾਂ ਨੂੰ 4500 ਰੁਪਏ ਪ੍ਰਤੀ ਗ੍ਰਾਮ ਵੇਚਦਾ ਸੀ। ਉਸ ਉੱਪਰ ਇਸ ਤੋਂ ਪਹਿਲਾਂ ਵੀ ਚਿੱਟਾ ਪੀਣ ਦਾ ਕੇਸ ਦਰਜ ਹੈ।
ਇਸੇ ਤਰ੍ਹਾਂ ਮੁਲਜ਼ਮ ਵਿਸ਼ਾਲ ਵੀ ਡਰਾਈਵਰੀ ਕਰਦਾ ਹੈ। ਉਹ ਵੀ ਲਾਟੀਆਂਵਾਲ ਤੋਂ ਛੱਬਾ ਨਾਮਕ ਵਿਅਕਤੀ ਪਾਸੋਂ ਨਸ਼ਾ ਲਿਆ ਕੇ ਵੇਚਦਾ ਸੀ। ਪੁਲਸ ਵਲੋਂ ਤਿੰਨਾਂ ਮੁਲਜ਼ਮਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਵਲੋਂ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਪੀਤੀ ਜ਼ਹਿਰੀਲੀ ਦਵਾਈ, ਮੌਤ
NEXT STORY