ਸ਼ੁਤਰਾਣਾ/ਪਾਤਡ਼ਾਂ, (ਅਡਵਾਨੀ)- ਨਾਬਾਲਗ ਭੈਣ ਦੀ ਇੱਜ਼ਤ ਬਚਾਉਣ ਸਮੇਂ ਜਬਰ-ਜ਼ਨਾਹੀ ਉਸ ਦੀ ਗਲ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਫਰਾਰ ਹੋ ਗਏ ਸਨ। ਪੁਲਸ ਨੇ ਇਸ ਕਤਲ ਨੂੰ ਖੋਜ ਕੇ ਵਿਚ 24 ਘੰਟਿਆਂ ’ਚ ਹੀ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਦਾ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ’ਤੇ ਪੁਲਸ ਨੂੰ 5 ਦਿਨਾਂ ਰਿਮਾਂਡ ਮਿਲਿਆ ਹੈ। ® ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਚਿਮਨ ਲਾਲ, ਜੁਗਰਾਜ ਸਿੰਘ ਪੁੱਤਰ ਓਮ ਪਾਲ ਤੇ ਕੁਲਦੀਪ ਸਿੰਘ ਪੁੱਤਰ ਰਾਮ ਪਾਲ ਪਿੰਡ ਸੁਧਾਰਨਪੁਰ ਕੁਲਦੀਪ ਸਿੰਘ ਪੁੱਤਰ ਬਲਵੀਰ ਸਿੰਘ ਦੀ ਲਡ਼ਕੀ ਦੀ ਇੱਜ਼ਤ ਲੁੱਟ ਰਹੇ ਸਨ। ਨਾਬਾਲਗ ਲਡ਼ਕੀ ਦਾ ਪੰਜਵੀਂ ਕਲਾਸ ਵਿਚ ਪਡ਼੍ਹ ਰਹੇ 12 ਸਾਲਾ ਲਡ਼ਕੇ ਵੱਲੋਂ ਉਨ੍ਹਾਂ ਨਾਲ ਮੁਕਾਬਲਾ ਕਰਨ ਸਮੇਂ ਉਸ ਨੂੰ ਰਸਤੇ ’ਚੋਂ ਹਟਾਉਣ ਦੇ ਮਕਸਦ ਨਾਲ ਉਸ ਦਾ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਉਸ ਨੂੰ ਆਤਮ-ਹੱਤਿਆ ਦਿਖਾਉਣ ਲਈ ਗਲ ਵਿਚ ਚੁੰਨੀ ਪਾ ਕੇ ਛੱਤ ਵਾਲੇ ਪੱਖੇ ਨਾਲ ਲਟਕਾ ਦਿੱਤਾ ਸੀ। ਭੈਣ ਤੇ ਮਾਮੇ ਵਲੋਂ ਕਹਿਣ ’ਤੇ ਲੋਕਾਂ ਨੇ ਮੰਨ ਲਿਆ ਸੀ ਕਿ ਉਸ ਨੇ ਆਤਮ-ਹੱਤਿਆ ਕੀਤੀ ਹੈ ਪਰ ਘੱਗਾ ਥਾਣੇ ਦੇ ਐੱਸ. ਐੱਚ. ਓ. ਤੇ ਬਾਦਸ਼ਾਹਪੁਰ ਦੇ ਇੰਚਾਰਜ ਬਲਜੀਤ ਸਿੰਘ ਨੂੰ ਲਡ਼ਕੇ ਦੇ ਮਾਤਾ-ਪਿਤਾ ਚੀਕ-ਚੀਕ ਕੇ ਕਹਿ ਰਹੇ ਸਨ ਕਿ ਲਡ਼ਕੇ ਦਾ ਕਤਲ ਹੋਇਆ ਹੈ। ਪੁਲਸ ਦੇ ਗਲ ਹੇਠ ਇਹ ਗੱਲ ਨਹੀਂ ਉਤਰ ਨਹੀਂ ਰਹੀ ਸੀ। ਇਸ ’ਤੇ ਚਾਰ ਦਿਨ-ਰਾਤ ਇਨ੍ਹਾਂ ਗਰੀਬਾਂ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪੁੱਛਗਿੱਛ ਕਰਦੇ ਰਹੇ। ਲਡ਼ਕੀ ਨੂੰ ਜਜ਼ਬਾਤੀ ਕਰਨ ’ਤੇ ਉਸ ਨੇ ਸਾਰੀ ਘਟਨਾ ਸੱਚੀ-ਸੱਚੀ ਦੱਸ ਦਿੱਤੀ।
ਜ਼ਿਲੇ ਦੇ 56 ਹੋਰ ਸੇਵਾ ਕੇਂਦਰ ਹੋਣਗੇ ਬੰਦ, ਸੂਚੀ ਜਾਰੀ
NEXT STORY