ਰੋਹਤਕ — ਸੀ.ਬੀ.ਆਈ. ਪੰਚਕੂਲਾ ਦੀ ਟੀਮ ਮੰਗਲਵਾਰ ਨੂੰ ਸੁਨਾਰੀਆ ਜੇਲ ਪੁੱਜੀ। ਟੀਮ ਨੇ ਇੱਥੇ ਰਾਮ ਰਹੀਮ ਨਾਲ 3 ਘੰਟੇ ਤੱਕ ਪੁੱਛਗਿੱਛ ਕੀਤੀ। ਮੰਗਲਵਾਰ ਸਵੇਰੇ 10:50 ਵਜੇ ਟੀਮ ਨੇ ਜੇਲ 'ਚ ਐਂਟਰੀ ਕੀਤੀ। ਇਸ ਦੌਰਾਨ ਜਾਂਚ ਮਾਮਲੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਵਿਸ਼ੇਸ਼ ਤੌਰ 'ਤੇ ਸੀ.ਬੀ.ਆਈ. ਦੀ ਟੀਮ ਇਸ ਦੌਰਾਨ ਪੁਰਾਣੇ ਕਈ ਮਾਮਲਿਆਂ ਬਾਰੇ ਪੁੱਛਗਿੱਛ ਕਰਨ ਲਈ ਆਈ ਸੀ। ਸੀ.ਬੀ.ਆਈ. ਦੀ ਟੀਮ ਦੇ ਜੇਲ 'ਚ ਆਉਣ ਕਾਰਨ ਕਾਫੀ ਦੇਰ ਤੱਕ ਬਾਕੀ ਮਿਲਣ ਲਈ ਆਉਣ ਵਾਲੇ ਲੋਕਾਂ ਨੂੰ ਵੀ ਜੇਲ ਵਾਲੇ ਪਾਸੇ ਨਹੀਂ ਜਾਣ ਦਿੱਤਾ ਗਿਆ।
ਸਿਰਫ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਹੀ ਸਖਤ ਜਾਂਚ ਦੇ ਬਾਅਦ ਹੀ ਜੇਲ ਵਾਲੇ ਪਾਸੇ ਜਾ ਸਕੇ। ਜ਼ਿਕਰਯੋਗ ਹੈ ਕਿ ਰਾਮ ਰਹੀਮ ਨੇ ਸੀ.ਬੀ.ਆਈ. ਕੋਰਟ ਦੇ ਫੈਸਲੇ ਨੂੰ ਪੰਜਾਬ-ਹਰਿਆਣਾ ਹਾਈਕੋਰਟ 'ਚ ਚੁਣੌਤੀ ਦਿੱਤੀ ਹੈ। ਉਸਦੇ ਵਕੀਲ ਨੇ ਕੋਰਟ ਨੂੰ ਦੱਸਿਆ ਹੈ ਕਿ ਰਾਮ ਰਹੀਮ 'ਤੇ ਲਗਾਏ ਗਏ 30 ਲੱਖ ਰੁਪਏ ਦੇ ਜ਼ੁਰਮਾਨੇ ਨੂੰ ਦੇਣ 'ਚ ਡੇਰਾ ਸਮਰਥ ਨਹੀਂ ਹੈ ਕਿਉਂਕਿ ਡੇਰੇ ਦੇ ਸਾਰੇ ਖਾਤੇ ਅਤੇ ਜਾਇਦਾਦ ਸੀਲ ਕਰ ਦਿੱਤੀ ਗਈ ਹੈ। ਕੋਰਟ ਨੇ 2 ਮਹੀਨੇ ਦੇ ਅੰਦਰ ਜ਼ੁਰਮਾਨਾ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਗੁਰਦਾਸਪੁਰ ਜ਼ਿਮਨੀ ਚੋਣਾਂ : ਬਾਜਵਾ-ਖਜੂਰੀਆ ਨੇ ਪਾਇਆ ਵੋਟ
NEXT STORY