ਬੱਧਨੀ ਕਲਾਂ (ਬੱਬੀ)— ਘਰਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਨੀਵੀਆਂ ਤਾਰਾਂ ਕਰਕੇ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਫਿਰ ਲੋਕ ਅਤੇ ਪ੍ਰਸ਼ਾਸਨ ਇਸ ਤੋਂ ਕੋਈ ਸਬਕ ਨਹੀਂ ਲੈਂਦੇ। ਬੱਧਨੀ ਕਲਾਂ ਦੇ ਨੇੜਲੇ ਪਿੰਡ ਰਣੀਆਂ ਵਿਖੇ ਇਕ ਘਰ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਨੀਵੀਆਂ ਤਾਰਾਂ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਦੋ ਪਰਿਵਾਰਾਂ ਦੇ 4 ਜੀਅ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ਵਿਚ ਤਿੰਨ ਔਰਤਾਂ ਅਤੇ ਇਕ ਨੌਜਵਾਨ ਹੈ।
ਜਾਣਕਾਰੀ ਮੁਤਾਬਕ ਪਿੰਡ ਰਣੀਆਂ ਦੇ ਬੁਰਜ ਦੁੱਨਾ ਰੋਡ 'ਤੇ ਬੋਰੀਐ ਸਿੱਖਾਂ ਦੇ ਮਹੁੱਲੇ ਵਿਚ ਗੁਰਨਾਮ ਸਿੰਘ ਦੇ ਘਰ ਦੀ ਛੱਤ ਉੱਪਰੋਂ ਬਿਲਕੁਲ ਨੀਵੀਆਂ ਗਰਿਡ ਦੀਆਂ ਮੇਨ ਤਾਰਾਂ ਲੰਘਦੀਆਂ ਹਨ। ਟੈਲੀਵੀਜਨ ਦੀ ਡਿੱਸ਼ ਨੂੰ ਠੀਕ ਕਰਨ ਲਈ ਜਦੋਂ ਗੁਰਨਾਮ ਸਿੰਘ ਦੀ ਪਤਨੀ ਮਨਜੀਤ ਕੌਰ ਜਦੋਂ ਘਰ ਦੀ ਛੱਤ ਉੱਪਰ ਚੜ੍ਹੀ ਤਾਂ ਅਚਾਨਕ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਈ। ਉਸ ਦਾ ਚੀਕ ਚਿਹਾੜਾ ਸੁਣ ਕੇ ਉਸ ਦੀ ਧੀ ਅਮਨਦੀਪ ਕੌਰ ਉਸ ਨੂੰ ਛਡਾਉਣ ਲਈ ਗਈ ਤਾਂ ਉਹ ਵੀ ਨਾਲ ਹੀ ਚਿੰਬੜ ਗਈ। ਅਮਨਦੀਪ ਦਾ ਰੌਲਾ ਸੁਣ ਕੇ ਜਦੋਂ ਉਨ੍ਹਾਂ ਦੀ ਗੁਆਂਢਣ ਉਨ੍ਹਾਂ ਨੂੰ ਛਡਾਉਣ ਗਈ ਤਾਂ ਉਹ ਵੀ ਉਨ੍ਹਾਂ ਦੇ ਨਾਲ ਹੀ ਚਿੰਬੜ ਗਈ। ਤਿੰਨਾਂ ਨੂੰ ਕਰੰਟ ਨਾਲ ਲੱਗਿਆ ਦੇਖ ਬਿੱਲੂ ਸਿੰਘ ਨਾਮੀ ਵਿਅਕਤੀ ਭੱਜ ਕੇ ਗਿਆ । ਉਸ ਨੇ ਤਿੰਨਾਂ ਨੂੰ ਕਰੰਟ ਦੀ ਤਾਰ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ। ਇਕ ਵਾਰ ਤਾਂ ਉਹ ਵੀ ਕਰੰਟ ਦੀ ਲਪੇਚ ਵਿਚ ਆ ਗਿਆ ਪਰ ਉਸ ਨੇ ਬਹਾਦਰੀ ਦਿਖਾਉਦਿਆਂ ਧੱਕਾ ਮਾਰ ਕੇ ਸਾਰਿਆਂ ਨੂੰ ਬਿਜਲੀ ਦੀ ਤਾਰ ਤੋਂ ਵੱਖ ਕਰ ਦਿੱਤਾ। ਇਕੱਠੇ ਹੋਏ ਆਸ-ਪਾਸ ਦੇ ਲੋਕਾਂ ਨੇ ਤਰੁੰਤ ਕਰੰਟ ਨਾਲ ਝੁਲਸੀਆਂ ਔਰਤਾਂ ਨੂੰ ਛੱਤ ਤੋਂ ਹੇਠਾਂ ਲਾਹਿਆ ਅਤੇ ਬਚਾਅ ਲਈ ਇਕ ਔਰਤ ਨੂੰ ਮਿੱਟੀ ਵਿਚ ਦੱਬ ਕੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਦੂਜੀਆਂ ਔਰਤਾਂ ਦਾ ਹੋਰ ਦੇਸੀ ਇਲਾਜ਼ ਸ਼ੁਰੂ ਕਰ ਦਿੱਤਾ।
ਦੂਜੇ ਪਾਸੇ ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਅਕਾਲੀ ਆਗੂ ਅਤੇ ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਹਰਿੰਦਰ ਸਿੰਘ ਰਣੀਆਂ ਤੁਰੰਤ ਉਕਤ ਸਥਾਨ 'ਤੇ ਪਹੁੰਚੇ ਅਤੇ ਪੀੜਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਬਿਜਲੀ ਨਾਲ ਝੁਲਸੀਆਂ ਦੋ ਔਰਤਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ।
ਪੱਖਾ ਚਲਾਉਂਦੇ ਹੀ ਨੌਜਵਾਨ ਨੂੰ ਲੱਗਾ ਕਰੰਟ ਦਾ ਝਟਕਾ, ਮੌਤ
NEXT STORY