ਪੋਜੇਵਾਲ ਸਰਾਂ, (ਕਟਾਰੀਆ/ਕਿਰਨ)- ਕਸਬਾ ਪੋਜੇਵਾਲ ਨੇੜੇ ਪਿੰਡ ਕਰੀਮਪੁਰ ਚਾਹਵਾਲਾ ਵਿਖੇ ਤਿੱਖੇ ਮੋੜ 'ਤੇ ਇਕ ਬੱਸ ਸੜਕ ਤੋਂ ਉਤਰ ਗਈ। ਖੁਸ਼ਕਿਸਮਤੀ ਨਾਲ ਸਵਾਰੀਆਂ ਬਚ ਗਈਆਂ।
ਜਾਣਕਾਰੀ ਅਨੁਸਾਰ ਇਕ ਨਿੱਜੀ ਬੱਸ ਵਿਆਹ ਸਮਾਗਮ ਲਈ ਪਿੰਡ ਥੋਪੀਆ ਦੀਆਂ ਸਵਾਰੀਆਂ ਨਾਲ ਭਰੀ ਕੁੱਕੜ ਮਜਾਰਾ ਪੈਲੇਸ ਜਾ ਰਹੀ ਸੀ। ਜਦੋਂ ਉਹ ਕਰੀਮਪੁਰ ਚਾਹਵਾਲਾ ਪਿੰਡ ਦੇ ਤਿੱਖੇ ਮੋੜ 'ਤੇ ਪਹੁੰਚੀ ਤਾਂ ਸਾਹਮਣਿਓਂ ਆ ਰਹੇ ਤੇਜ਼ ਹਫ਼ਤਾਰ ਟਿੱਪਰ ਨੇ ਉਸ ਨੂੰ ਸਾਈਡ ਮਾਰੀ ਤੇ ਬੱਸ ਨੂੰ ਕਾਬੂ 'ਚ ਕਰਨ ਲਈ ਚਾਲਕ ਨੇ ਸੜਕ ਕੰਢੇ ਬਣੇ ਪਾਣੀ ਦੇ ਨਾਲੇ 'ਚ ਬੱਸ ਦਾ ਟਾਇਰ ਲਾ ਲਿਆ, ਜਿਸ ਨਾਲ ਸਵਾਰੀਆਂ ਦਾ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਕਰੀਮਪੁਰ ਚਾਹਵਾਲਾ ਦੇ ਇਸ ਸਥਾਨ 'ਤੇ ਅਨੇਕਾਂ ਹਾਦਸੇ ਹੁੰਦੇ ਰਹਿੰਦੇ ਹਨ, ਜਿਨ੍ਹਾਂ 'ਚ ਕੁਝ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ।
ਲੋਕਾਂ ਦੀ ਮੰਗ ਹੈ ਕਿ ਸੜਕ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
ਨਸ਼ੀਲੇ ਪਦਾਰਥਾਂ ਸਣੇ 5 ਗ੍ਰਿਫਤਾਰ
NEXT STORY