ਤਲਵੰਡੀ ਭਾਈ (ਗੁਲਾਟੀ) : ਫਿਰੋਜ਼ਪੁਰ-ਲੁਧਿਆਣਾ ਮਾਰਗ 'ਤੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਿਸਾਨਾਂ ਵੱਲੋਂ ਇਸ ਮਾਰਗ ਨੂੰ ਬੰਦ ਕਰਕੇ ਫਿਰੋਜ਼ਸਾਹ ਟੋਲ ਪਲਾਜ਼ਾ 'ਤੇ ਝੋਨਾ ਲਗਾ ਦਿੱਤਾ ਗਿਆ। ਕਿਸਾਨ ਗੁਰਸੇਵਕ ਸਿੰਘ ਵਾਸੀ ਫਿਰੋਜਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਮੀਨ ਇੱਥੇ ਨਿਕਲਦੀ ਹੈ, ਉਸ ਵੱਲੋਂ ਨਿਸ਼ਾਨਦੇਹੀ ਕਰਵਾ ਕੇ ਅੱਜ ਝੋਨਾ ਲਗਾ ਦਿੱਤਾ ਗਿਆ ਹੈ। ਉਕਤ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਵੱਖ-ਵੱਖ ਥਾਵਾਂ 'ਤੇ ਧੱਕੇ ਖਾ ਰਿਹਾ ਹੈ ਪਰੰਤੂ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਅੱਜ ਉਸ ਵੱਲੋਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਇਹ ਕਦਮ ਚੁੱਕਿਆ ਗਿਆ ਹੈ। ਇਸ ਮੌਕੇ ਬਲਾਕ ਘੱਲ ਖੁਰਦ ਦੀ ਉਗਰਾਹਾਂ ਟੀਮ ਵੀ ਮੌਜੂਦ ਸੀ।
ਇਹ ਵੀ ਪੜ੍ਹੋ : ਥਾਣਾ ਮਜੀਠਾ ਐੱਫ. ਆਈ. ਆਰ. ਮਾਮਲੇ ’ਚ ਵੱਡਾ ਅਪਡੇਟ, ਲਿਆ ਗਿਆ ਅਹਿਮ ਫ਼ੈਸਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ ’ਚ ਇਕ ਵਿਅਕਤੀ ਗ੍ਰਿਫ਼ਤਾਰ
NEXT STORY