ਤਰਨਤਾਰਨ (ਰਾਜੂ) - ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਟਾਵਰ ਦੀਆਂ ਬੈਟਰੀਆਂ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਮੇਜਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮਕਾਨ ਨੰ. 71, ਜਸਪਾਲ ਐਵੀਨਿਊ ਵੱਲਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਕਰੀਬ 4 ਸਾਲ ਤੋਂ ਬਤੌਰ ਡੀ. ਜੀ. ਸਕਿਓਰਿਟੀ ਕੁਨੈਕਟ ਕੰਪਨੀ 'ਚ ਕੰਮ ਕਰ ਰਿਹਾ ਹੈ। ਉਸ ਦੀ ਕੰਪਨੀ ਵੱਲੋਂ ਹੰਸਲੀ ਕਿਨਾਰੇ ਤਰਨਤਾਰਨ ਵਿਖੇ ਟਾਵਰ ਲਾਇਆ ਗਿਆ ਸੀ। ਮਿਤੀ 2,3 ਦਸੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਟਾਵਰ ਦਾ ਤਾਲਾ ਤੋੜ ਕੇ 24 ਬੈਟਰੀਆਂ ਚੋਰੀ ਕਰਕੇ ਲੈ ਗਏ। ਇਸ ਸੰਬੰਧੀ ਜਾਂਚ ਅਫਸਰ ਏ. ਐੱਸ. ਆਈ. ਬਲਵਿੰਦਰ ਲਾਲ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧੋਖਾਦੇਹੀ ਕਰਨ 'ਤੇ ਡੀ. ਸੀ. ਦਫਤਰ ਦੇ ਮੁਲਾਜ਼ਮ 'ਤੇ ਪਰਚਾ
NEXT STORY