ਕਾਹਨੂੰਵਾਨ/ਗੁਰਦਾਸਪੁਰ, (ਵਿਨੋਦ)- ਅੱਜ ਦੁਪਹਿਰ ਦੇ ਮੌਕੇ ਦਿਨ-ਦਿਹਾਡ਼ੇ ਇਕ ਕਿਸਾਨ ਪਰਿਵਾਰ ਦੇ ਘਰ ਨੇਡ਼ੇ ਹਵੇਲੀ ’ਚ ਦਾਖਲ ਹੋ ਕੇ ਟਰੈਕਟਰ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੀ ਤਾਕ ’ਚ ਸਨ ਕਿ ਇਸ ਦੌਰਾਨ ਘਰ ਦੇ ਮਾਲਕ ਵੱਲੋਂ ਚੋਰਾਂ ਨੂੰ ਵੰਗਾਰਨ ਤੇ ਚੋਰ ਉਨ੍ਹਾਂ ਨਾਲ ਉਲਝ ਪਏ । ਘਰ ਵਾਲਿਆਂ ਅਤੇ ਗੁਆਂਢੀ ਲੋਕਾਂ ਦੀ ਮਦਦ ਨਾਲ ਕਾਬੂ ਕੀਤੇ ਕਥਿਤ ਮੁਲਜ਼ਮਾਂ ਨੂੰ ਥਾਣਾ ਕਾਹਨੂੰਵਾਨ ਦੀ ਪੁਲਸ ਨੇ ਕਾਬੂ ’ਚ ਕਰ ਲਿਆ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਹਰਦੇਵ ਸਿੰਘ ਸਠਿਆਲੀ ਦੇ ਫਾਰਮ ਹਾਊਸ ’ਚ ਦੁਪਿਹਰ ਸਮੇਂ ਦਾਖਲ ਹੋਏ। ਹਰਦੇਵ ਸਿੰਘ ਸਠਿਆਲੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇਡ਼ਲੀ ਸ਼ੈੱਡ ’ਚ ਉਨ੍ਹਾਂ ਦੇ ਟਰੱਕ ਟਰੈਕਟਰ ਅਤੇ ਹੋਰ ਕੀਮਤੀ ਖੇਤੀ ਸੰਦ ਪਏ ਸਨ। ਅੱਜ ਦੁਪਹਿਰ ਸਮੇ ਤਿੰਨ ਨੌਜਵਾਨ ਉਨ੍ਹਾਂ ਦੇ ਸ਼ੈੱਡ ’ਚ ਦਾਖਲ ਹੋ ਕੇ ਕੀਮਤੀ ਅਰਜਨ ਟਰੈਕਟਰ ਅਤੇ ਹੋਰ ਸਾਮਾਨ ਨੂੰ ਟਟੋਲ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਦਾ ਭਰਾ ਸਰਪੰਚ ਸਤਨਾਮ ਸਿੰਘ ਬੰਟੀ ਨੇ ਉਨ੍ਹਾਂ ਨੂੰ ਵੰਗਾਰਿਆ ਤਾਂ ਇਹ ਨੌਜਵਾਨ ਉਸ ਨਾਲ ਉਲਝ ਪਏ ਅਤੇ ਇਕ ਨੌਜਵਾਨ ਨਹਿਰ ਵੱਲ ਭੱਜ ਪਿਆ ਅਤੇ ਦੋ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਨੈਨੋਕੋਟ ਵਾਲੇ ਪਾਸੇ ਭੱਜ ਪਏ। ਇਸ ਦੌਰਾਨ ਉਹ ਖੁਦ ਵੀ ਮੌਕੇ ’ਤੇ ਪਹੁੰਚ ਗਏ।
ਇਸ ਤੋਂ ਇਲਾਵਾ ਉਨ੍ਹਾਂ ਦੇ ਗੁਆਂਢੀ ਨੌਜਵਾਨ ਵੀ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਆਪਣੇ ਸਾਥੀਆਂ ਦੀ ਮਦਦ ਨਾਲ ਇਕ ਨੌਜਵਾਨ ਨੂੰ ਪਿੰਡ ਕੋਲੋ ਲੰਘਦੀ ਨਹਿਰ ਕੋਲੋ ਕਾਬੂ ਕਰ ਲਿਆ ਅਤੇ ਬਾਕੀ ਦੋ ਨੂੰ ਮੋਟਰਸਾਈਕਲ ਸਵਾਰਾਂ ਨੂੰ ਨਿਮਾਣਾ ਪਿੰਡ ਕੋਲੋ ਕਾਬੂ ਕਰਕੇ ਪੁਲਸ ਨੂੰ ਸੂਚਿਤ ਕਰ ਦਿੱਤਾ । ਸੂਚਨਾ ਮਿਲਣ ਤੇ ਥਾਣਾ ਕਾਹਨੂੰਵਾਨ ਦੇ ਮੁੱਖੀ ਸਬ ਇੰਸਪੈਕਟਰ ਸੁਰਿੰਦਰਪਾਲ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ। ਪੁਲਸ ਵੱਲੋਂ ਇਨ੍ਹਾਂ ਨੌਜਵਾਨਾਂ ਤੋਂ ਮੌਕੇ ’ਤੇ ਕੀਤੀ ਤਫਤੀਸ਼ ’ਚ ਇਨ੍ਹਾਂ ਨੇ ਨੌਜਵਾਨਾਂ ਨੇ ਆਪਣਾ ਪਿੰਡ ਭੱਟੀਆਂ,ਤਿੱਬਡ਼ ਅਤੇ ਛੱਤਰਾਂ ਦੱਸਿਆ। ਇਸ ਸਬੰਧੀ ਜਦੋ ਥਾਣਾ ਮੁੱਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੇ ਕੋਲੋਂ ਤਫਤੀਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੁਲਜ਼ਮ ਘਰ ਵਾਲਿਆਂ ਦੀ ਬਹਾਦਰੀ ਅਤੇ ਪੁਲਸ ਪਾਰਟੀ ਦੀ ਮੁਸਤੈਦੀ ਨਾਲ ਕਾਬੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਕੋਲੋ ਤਫਤੀਸ਼ ਵਿਚ ਹੋਰ ਵੀ ਅਪਰਾਧਿਕ ਮਾਮਲਿਆਂ ਬਾਰੇ ਜਾਣਕਾਰੀਆਂ ਮਿਲ ਸਕਦੀਆਂ ਹਨ।
'ਸਰਕਾਰ ਦੇ ਤਾਲਮੇਲ ਨਾਲ ਚੱਲ ਰਿਹਾ ਮਾਈਨਿੰਗ ਮਾਫੀਆ' (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY