ਲਾਡੋਵਾਲ (ਰਵੀ) : ਕਸਬਾ ਲਾਡੋਵਾਲ ਦੀ ਟ੍ਰੈਫਿਕ ਸਮੱਸਿਆ ਰੋਜ਼ਾਨਾ ਵਿਰਾਟ ਰੂਪ ਧਾਰਨ ਕਰਦੀ ਜਾ ਰਹੀ ਹੈ। ਹਾਈਵੇਅ 'ਤੇ ਟ੍ਰੈਫਿਕ ਇੰਨੀ ਵੱਧ ਚੁੱਕੀ ਹੈ ਕਿ ਲੋਕਾਂ ਨੂੰ ਸੜਕ ਆਰ-ਪਾਰ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਇਹ ਟ੍ਰੈਫਿਕ ਸਮੱਸਿਆ ਪੁਲਸ ਦੇ ਕੰਟਰੋਲ ਤੋਂ ਬਾਹਰ ਦੀ ਗੱਲ ਹੈ। ਟ੍ਰੈਫਿਕ ਸਮੱਸਿਆ ਨੂੰ ਲੈ ਕੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਜਿਸ ਪਾਸੇ ਵੱਲ ਲੁਧਿਆਣਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ।
ਇੱਥੋਂ ਦੇ ਲੋਕਾਂ ਨੇ ਪਹਿਲਾਂ ਕੁੱਝ ਰਾਹਤ ਮਹਿਸੂਸ ਕੀਤੀ ਸੀ ਕਿ ਲਾਡੋਵਾਲ ਤੋਂ ਨਵਾਂ ਹਾਈਵੇਅ ਬਣਨ ਕਾਰਨ ਸ਼ਾਇਦ ਟ੍ਰੈਫਿਕ ਵਿੱਚ ਕੋਈ ਕਮੀ ਹੋਵੇਗੀ ਪਰ ਸਰਕਾਰ ਦੇ ਕੁਝ ਮੰਤਰੀ ਐਸੇ ਚਤੁਰ ਹਨ, ਜਿਨ੍ਹਾਂ ਨੇ ਉਸ ਰੋਡ 'ਤੇ ਵੀ ਟੋਲ ਪਲਾਜ਼ਾ ਬਣਾ ਕੇ ਟੋਲ ਟੈਕਸ ਵਸੂਲਣਾ ਚਾਲੂ ਕਰ ਦਿੱਤਾ, ਜਿਸ ਕਾਰਨ ਜੋ ਲੋਕ ਉਸ ਰੋਡ ਤੋਂ ਦੀ ਜਾਂਦੇ ਹਨ, ਉਸ ਨੂੰ ਟੋਲ ਟੈਕਸ ਦੇਣਾ ਪੈਂਦਾ ਹੈ। ਜਿਸ ਨੂੰ ਦੇਖਦੇ ਹੋਏ ਲੋਕਾਂ ਨੂੰ ਜਗਰਾਵਾਂ ਮੁੱਲਾਂਪੁਰ ਨੂੰ ਜਾਣ ਲਈ ਲਾਡੋਵਾਲ ਤੇ ਵਿੱਚ ਦੀ ਹੋ ਕੇ ਜਾਣਾ ਪੈਂਦਾ ਹੈ।
ਇਸ ਕਾਰਨ ਟ੍ਰੈਫਿਕ ਸਮੱਸਿਆ ਦੇ ਹਾਲਾਤ ਬਦ ਤੋਂ ਬਦਤਰ ਬਣ ਜਾਂਦੇ ਹਨ। ਲੋਕਾਂ ਨੇ ਲੁਧਿਆਣਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਟ੍ਰੈਫਿਕ ਸਮੱਸਿਆ ਦਾ ਕੋਈ ਹੱਲ ਕੱਢਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਇਹ ਟ੍ਰੈਫਿਕ ਸਮੱਸਿਆ ਲੋਕਾਂ ਦੀ ਸਿਰਦਰਦੀ ਬਣ ਜਾਵੇਗੀ। ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਟ੍ਰੈਫਿਕ ਨੂੰ ਦੇਖਦੇ ਹੋਏ ਪਹਿਲਾਂ ਵਾਲੀ ਕਰੋਸਿੰਗ ਨੂੰ ਬੰਦ ਕਰਕੇ ਲਾਡੋਵਾਲ ਫੀਲਿੰਗ ਸਟੇਸ਼ਨ ਕੋਲ ਕਰੋਸਿੰਗ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ।
PHD ਕਰ ਰਿਹੈ ਪੰਜਾਬ ਦਾ ਇਹ ਮੰਤਰੀ, ਭਰਾ ਕਰਦੈ ਬੈਂਡ ਦਾ ਕੰਮ, ਸੁਣੋ ਹਰਭਜਨ ਸਿੰਘ ETO ਦੀ ਦਿਲਚਸਪ ਇੰਟਰਵਿਊ
NEXT STORY