ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੀਆਂ 25/38 ਦੀਆਂ ਲਾਈਟਾਂ 'ਤੇ ਇਸ ਸਮੇਂ ਭਾਰੀ ਜਾਮ ਲੱਗਾ ਹੋਇਆ ਹੈ। ਇਸ ਲਈ ਜੇਕਰ ਤੁਸੀਂ ਵੀ ਇਸ ਸੜਕ ਵੱਲ ਆ ਰਹੇ ਹੋ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ-25 ਕਾਲੋਨੀ ਦੇ ਕੁੱਝ ਮਕਾਨ ਸੀਲ ਕੀਤੇ ਗਏ ਹਨ। ਇਸ ਦੇ ਵਿਰੋਧ 'ਚ ਕਾਲੋਨੀ ਦੇ ਲੋਕਾਂ ਨੇ ਕੌਂਸਲਰ ਪੂਨਮ ਕੁਮਾਰੀ ਨਾਲ ਮਿਲ ਕੇ 25/38 ਦੀਆਂ ਲਾਈਟਾਂ 'ਤੇ ਧਰਨਾ ਲਾ ਦਿੱਤਾ ਹੈ ਅਤੇ ਲੋਕ ਸੜਕ ਵਿਚਕਾਰ ਬੈਠ ਕੇ ਨਾਅਰੇਬਾਜ਼ੀ ਕਰ ਰਹੇ ਹਨ।
ਇਹ ਵੀ ਪੜ੍ਹੋ : ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਖ਼ਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ
ਇਸ ਦੇ ਮੱਦੇਨਜ਼ਰ ਭਾਰੀ ਪੁਲਸ ਬਲ ਨੂੰ ਮੌਕੇ 'ਤੇ ਪੁੱਜਣਾ ਪਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਲੋਕਾਂ ਦੀ ਨਾਅਰੇਬਾਜ਼ੀ ਕਦੋਂ ਤੱਕ ਜਾਰੀ ਰਹੇਗੀ ਅਤੇ ਰੋਡ 'ਤੇ ਕਦੋਂ ਤੱਕ ਜਾਮ ਲੱਗਾ ਰਹੇਗਾ।
ਇਹ ਵੀ ਪੜ੍ਹੋ : ਪੰਜਾਬ ਵਾਸੀ ਹੋ ਜਾਣ ਤਿਆਰ! ਪਸੀਨੇ ਛੁਡਾਉਣ ਵਾਲੀ ਗਰਮੀ ਸ਼ੁਰੂ, ਅੱਗੇ ਤੋਂ ਅੱਗੇ ਹੋਰ ਵੀ ਹੋਵੇਗਾ ਬੁਰਾ ਹਾਲ
ਚੰਡੀਗੜ੍ਹ ਪ੍ਰਸ਼ਾਸਨ ਕਾਲੋਨੀ ਵਾਸੀਆਂ ਦੀ ਮੰਗ ਮੰਨਦਾ ਹੈ ਜਾਂ ਨਹੀਂ, ਇਹ ਤਾਂ ਪ੍ਰਸ਼ਾਸਨ ਹੀ ਫ਼ੈਸਲਾ ਕਰੇਗਾ ਪਰ ਰੋਡ ਜਾਮ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਕਾਲੋਨੀ ਵਾਸੀ ਪੂਰੀ ਸੜਕ ਨੂੰ ਘੇਰ ਕੇ ਬੈਠੇ ਹੋਏ ਹਨ ਅਤੇ ਕਿਸੇ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ। ਲੋਕਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦਾ ਇਹ ਜ਼ਿਲ੍ਹਾ ਤਪਸ਼ ਵਧਣ ਨਾਲ ਰਹਿ ਸਕਦੈ ਸਭ ਤੋਂ ਜ਼ਿਆਦਾ ਗਰਮ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
NEXT STORY