ਅੰਬਾਲਾ : ਐਸ.ਵਾਈ.ਐਲ. ਮੁੱਦੇ ਉੱਤੇ ਇਨੈਲੋ ਦਾ ਧਰਨਾ ਖਤਮ ਹੋ ਗਿਆ ਹੈ। ਅੰਬਾਲਾ ਨੈਸ਼ਨਲ ਹਾਈਵੇ ਉਤੇ ਆਵਾਜਾਈ ਬਹਾਲ ਹੋ ਗਈ ਹੈ। ਜ਼ਿਕਰਯੋਗ ਹੈ ਕਿ ਹਾਈਵੇ ਉੱਤੇ ਜਿੰਨਾ ਵਾਹਨਾਂ ਨੂੰ ਆਉਣ-ਜਾਉਣ ਵਿਚ ਪਰੇਸ਼ਾਨੀ ਹੋ ਰਹੀ ਸੀ ਹੁਣ ਉਹ ਅਸਾਨੀ ਨਾਲ ਆ ਜਾ ਸਕਣਗੇ। ਇਸ ਧਰਨੇ ਤੋਂ ਬਾਅਦ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਧਰਨੇ ਵਿੱਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕਰਦਾ ਹਾਂ। ਇਸ ਅੰਦੋਲਨ ਨੂੰ ਹੋਰ ਅੱਗੇ ਲੈ ਜਾਇਆ ਜਾਵੇਗਾ। ਇਨੈਲੋ ਐਸ.ਵਾਈ.ਐਲ. ਦੇ ਨਾਲ ਨਾਲ ਕਿਸਾਨਾਂ ਦੀ ਕਰਜ਼ਾ ਮਾਫੀ ਵਿਚ ਵੀ ਅਹਿਮ ਭੂਮਿਕਾ ਨਿਭਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ 6 ਘੰਟੇ ਪਰੇਸ਼ਾਨੀ ਬਰਦਾਸ਼ਤ ਕਰਨੀ ਪਈ ਇਸ ਲਈ ਉਹ ਮਾਫੀ ਮੰਗਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਜਲਦੀ ਹੀ ਅਗਲੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ।
ਪੁਲਸ ਨੇ ਸ਼ੱਕ ਦੇ ਆਧਾਰ 'ਤੇ ਕਾਰ ਨੂੰ ਰੋਕ ਕੇ ਨਾਜਾਇਜ਼ ਸ਼ਰਾਬ ਕੀਤੀ ਬਰਾਮਦ (ਤਸਵੀਰਾਂ)
NEXT STORY