ਭੋਗਪੁਰ(ਰਾਣਾ)— ਬੁੱਧਵਾਰ ਸਵੇਰੇ ਆਦਮਪੁਰ ਚੌਕ ਰੇਲਵੇ ਫਾਟਕ 'ਤੇ ਟਰੇਨ ਹੇਠਾਂ ਆਉਣ ਕਾਰਨ ਭੋਗਪੁਰ ਦੇ ਰਾਧੇ ਕ੍ਰਿਸ਼ਨ ਮੰਦਿਰ ਦੇ ਪੁਜਾਰੀ ਕਿਸ਼ਨ ਪ੍ਰਸਾਦ ਦੀ ਮੌਕੇ 'ਤੇ ਮੌਤ ਹੋ ਗਈ। ਰੇਲਵੇ ਪੁਲਸ ਪਚਰੰਗਾ ਦੇ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਠਾਨਕੋਟ ਤੋਂ ਜਲੰਧਰ ਜਾ ਰਹੀ ਟਰੇਨ ਨੰਬਰ 22942 ਜਦੋਂ ਆਈ ਤਾਂ ਕਿਸ਼ਨ ਪ੍ਰਸਾਦ ਪੁੱਤਰ ਧਨੰਜੇ ਗੌਤਮ ਰੇਲਵੇ ਲਾਈਨ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆ ਗਿਆ।

ਉਨ੍ਹਾਂ ਨੇ ਦੱਸਿਆ ਕਿ ਕਿਸ਼ਨ ਪ੍ਰਸਾਦ ਰਾਧੇ ਕ੍ਰਿਸ਼ਨ ਮੰਦਿਰ 'ਚ ਪੁਜਾਰੀ ਦੀ ਸੇਵਾ ਕਰਨ ਦੇ ਨਾਲ-ਨਾਲ ਬਿਜਲੀ ਬੋਰਡ ਸਭ ਡਿਵੀਜ਼ਨ ਨੰਬਰ 2 'ਚ ਸਹਾਇਕ ਲਾਈਨਮੈਨ ਦੀ ਨੌਕਰੀ ਵੀ ਕਰਦਾ ਸੀ ਅਤੇ ਉਹ ਸਵੇਰੇ ਦਫਤਰ ਜਾਣ ਲਈ ਜਦੋਂ ਰੇਲਵੇ ਲਾਈਨ ਪਾਰ ਕਰਨ ਲੱਗਾ ਤਾਂ ਉਕਤ ਗੱਡੀ ਦੀ ਲਪੇਟ 'ਚ ਆ ਗਿਆ। ਇਸ ਹਾਦਸੇ 'ਚ ਉਸ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਵੱਲੋਂ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਰਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਿਸ਼ਨ ਪ੍ਰਸਾਦ ਨੇ ਬਿਜਲੀ ਬੋਰਡ ਤੋਂ ਪ੍ਰੀਮਚਿਊਰ ਰਿਟਾਇਰਮੈਂਟ ਲੈਣ ਲਈ ਵੀ ਅਪਲਾਈ ਰੀਤਾ ਹੋਇਆ ਸੀ ਅਤੇ 31 ਦਸੰਬਰ ਨੂੰ ਕਿਸ਼ਨ ਪ੍ਰਸਾਦ ਨੇ ਰਿਟਾਇਰ ਹੋਣਾ ਸੀ। ਰਾਧੇ ਕ੍ਰਿਸ਼ਨ ਮੰਦਿਰ ਭੋਗਪੁਰ 'ਚ ਉਹ ਪਿਛਲੇ ਲਗਭਗ 25 ਸਾਲ ਤੋਂ ਪੁਜਾਰੀ ਦੀ ਸੇਵਾ ਨਿਭਾਅ ਰਿਹਾ ਸੀ।
ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਾਂ ਦੀ ਚੈਕਿੰਗ
NEXT STORY