ਜ਼ੀਰਾ (ਗੁਰਮੇਲ ਸੇਖਵਾਂ) : ਬੀਤੀ ਅੱਧੀ ਰਾਤ ਨੂੰ ਨੈਸ਼ਨਲ ਹਾਈਵੇ 54 ਬਠਿੰਡਾ ਅੰਮ੍ਰਿਤਸਰ ਰੋਡ ’ਤੇ ਪਿੰਡ ਸੇਖਵਾਂ ਦੇ ਟਮਾਟਰ ਨਾਲ ਭਰਿਆ ਇਕ ਟਰੱਕ ਡਵਾਈਡਰ ’ਤੇ ਚੜ੍ਹ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੱਕ ਨਾਸਿਕ ਤੋਂ ਟਮਾਟਰ ਲੋਡ ਕਰਕੇ ਪਠਾਨਕੋਟ ਜਾ ਰਿਹਾ ਸੀ, ਜੋ ਦੇਰ ਰਾਤ ਸੰਘਣੀ ਧੰਦ ਕਾਰਨ ਹਾਦਸਾ ਗ੍ਰਸਤ ਹੋ ਗਿਆ, ਜਿਸਨੂੰ ਜਗਰੂਪ ਸਿੰਘ ਪੁੱਤਰ ਗੁਰਮੀਤ ਸਿੰਘ ਚਲਾ ਰਿਹਾ ਸੀ।
ਇਸ ਹਾਦਸੇ ਵਿਚ ਟਰੱਕ ਦਾ ਭਾਰੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਹਾਦਸਾ ਗ੍ਰਸਤ ਹੋਏ ਟਰੱਕ ਨਾਲ ਨੈਸ਼ਨਲ ਹਾਈਵੇ ਬੰਦ ਹੋ ਗਿਆ, ਜੋ ਨੈਸ਼ਨਲ ਹਾਈਵੇ ਦੇ ਮੁਲਾਜ਼ਮਾ ਵੱਲੋਂ ਮੌਕੇ ’ਤੇ ਪਹੁੰਚ ਕੇ ਸੇਫਟੀ ਕਵਰਾਂ ਰਾਹੀਂ ਟਰੈਫਿਕ ਨੂੰ ਸਰਵਿਸ ਰੋਡ ਰਾਹੀਂ ਚਾਲੂ ਕੀਤਾ ਗਿਆ।
ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚੋਂ ਹੋਈਆਂ 43000 ਕਾਲਾਂ, 7 ਵੱਡੇ ਅਧਿਕਾਰੀ ਰਡਾਰ ’ਤੇ
NEXT STORY