ਚੰਡੀਗੜ੍ਹ,(ਰਮਨਜੀਤ)-ਰਾਜ ਸਰਕਾਰ ਦੇ ਸਿਹਤ ਵਿਭਾਗ 'ਚ 14 ਉੱਚ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਜਿਨ੍ਹਾਂ 'ਚ ਡਿਪਟੀ ਡਾਇਰੈਕਟਰ ਅਤੇ ਕਈ ਜ਼ਿਲਿਆਂ ਦੇ ਸਿਵਲ ਸਰਜਨ ਸ਼ਾਮਲ ਹਨ।
ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀਆਂ 'ਚ ਡਾ. ਸੰਗੀਤਾ ਭਗਤ ਨੂੰ ਐੱਨ. ਐੱਫ. ਐੱਸ. ਸੀ. ਨਵੀਂ ਦਿੱਲੀ, ਡਾ. ਤੇਜਵੰਤ ਸਿੰਘ ਨੂੰ ਹੈੱਡ ਆਫ਼ਿਸ ਚੰਡੀਗੜ੍ਹ, ਡਾ. ਸੁਰਿੰਦਰ ਸਿੰਘ ਨੂੰ ਸਿਵਲ ਸਰਜਨ ਫਾਜ਼ਿਲਕਾ, ਡਾ. ਕੇਵਲ ਸਿੰਘ ਨੂੰ ਮੁੱਖ ਕੈਮੀਕਲ ਐਗਜ਼ਾਮੀਨਰ ਪੰਜਾਬ, ਡਾ. ਰਵਿੰਦਰਪਾਲ ਸਿੰਘ ਨੂੰ ਹੈੱਡ ਆਫ਼ਿਸ ਚੰਡੀਗੜ੍ਹ, ਡਾ. ਗੁਰਿੰਦਰਵੀਰ ਸਿੰਘ ਨੂੰ ਸਿਵਲ ਸਰਜਨ ਬਰਨਾਲਾ, ਡਾ. ਆਦੇਸ਼ ਕੰਗ ਨੂੰ ਸਿਵਲ ਸਰਜਨ ਮੋਗਾ, ਡਾ. ਅਮਰਪ੍ਰੀਤ ਕੌਰ ਬਾਜਵਾ ਨੂੰ ਡਿਪਟੀ ਡਾਇਰੈਕਟਰ-ਕਮ-ਨੋਡਲ ਅਫ਼ਸਰ ਫੂਡ ਪੰਜਾਬ ਹੈੱਡ ਆਫ਼ਿਸ ਚੰਡੀਗੜ੍ਹ, ਡਾ. ਪ੍ਰਭਦੀਪ ਕੁਮਾਰ ਨੂੰ ਸਿਵਲ ਸਰਜਨ ਅੰਮ੍ਰਿਤਸਰ, ਡਾ. ਹਰਿੰਦਰਪਾਲ ਸਿੰਘ ਨੂੰ ਡਿਪਟੀ ਡਾਇਰੈਕਟਰ ਹੈੱਡ ਆਫ਼ਿਸ, ਡਾ. ਹਰਿਨਾਰਾਇਣ ਸਿੰਘ ਨੂੰ ਸਿਵਲ ਸਰਜਨ ਮੁਕਤਸਰ ਸਾਹਿਬ, ਡਾ. ਨਵਦੀਪ ਸਿੰਘ ਨੂੰ ਸਿਵਲ ਸਰਜਨ ਫਿਰੋਜ਼ਪੁਰ, ਡਾ. ਜੁਗਲ ਕਿਸ਼ੋਰ ਨੂੰ ਸਿਵਲ ਸਰਜਨ ਗੁਰਦਾਸਪੁਰ, ਡਾ. ਕਿਸ਼ਨ ਚੰਦ ਨੂੰ ਡਿਪਟੀ ਡਾਇਰੈਕਟਰ ਬੀ. ਬੀ. ਐੱਮ. ਬੀ. ਨੰਗਲ ਲਾਇਆ ਗਿਆ ਹੈ।
ਲੌਂਗੋਵਾਲ ਵੈਨ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਸੁਖਬੀਰ ਬਾਦਲ
NEXT STORY