ਚੰਡੀਗੜ੍ਹ : ਜਲ ਸਰੋਤਾਂ ਦੀ ਵਧੇਰੇ ਵਰਤੋਂ ਕਾਰਨ ਇਸ ਸਮੇਂ ਪੰਜਾਬ ਗੰਭੀਰ ਜਲ ਸਕੰਟ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ 167 ਸ਼ਹਿਰੀ ਇਲਾਕਿਆਂ 'ਚ ਸੀਵਰੇਜ ਟਰੀਟਮੈਂਟ ਪਲਾਟਾਂ ਰਾਹੀ ਸੋਧੇ ਗਏ ਪਾਣੀ ਦਾ ਸਿਰਫ 18 ਫੀਸਦੀ ਹੀ ਇਸਤੇਮਾਲ ਕੀਤਾ ਜਾ ਰਿਹਾ ਹੈ। ਸਥਾਨਕ ਸਰਕਾਰਾਂ ਵਿਭਾਗ ਤੋਂ ਮਿਲੇ ਆਂਕੜਿਆਂ ਮੁਤਾਬਕ 1,609 ਮਿਲੀਅਨ ਲੀਟਰ ਪਾਣੀ ਨੂੰ ਰੋਜ਼ਾਨਾ 90 ਸੀਵਰੇਜ਼ ਟਰੀਟਮੈਂਟ ਪਲਾਂਟਾਂ 'ਚ ਸੋਧਿਆ ਜਾ ਰਿਹਾ ਹੈ ਪਰ ਸਿਰਫ 300 ਮਿਲੀਅਨ ਲੀਟਰ ਪਾਣੀ ਹੀ ਰੋਜ਼ਾਨਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਦੋਂ ਕਿ ਬਾਕੀ ਬਚੇ ਪਾਣੀ ਨੂੰ ਨੇੜਲੇ ਨਾਲਿਆਂ ਜਾਂ ਨਹਿਰਾਂ 'ਚ ਪਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ 167 ਸ਼ਹਿਰੀ ਇਲਾਕਿਆਂ 'ਚ ਕਰੀਬ 1.03 ਕਰੋੜ ਦੀ ਆਬਾਦੀ ਹੈ। ਇਸ ਸਮੇਂ 92 ਸੀਵਰੇਜ਼ ਟਰੀਟਮੈਂਟ ਪਲਾਂਟ ਕਾਰਜਸ਼ੀਲ ਹਨ, ਜੋ ਕਿ ਰੋਜ਼ਾਨਾ 1600 ਮਿਲੀਅਨ ਲੀਟਰ ਪਾਣੀ ਸੋਧਦੇ ਹਨ, ਜਦੋਂ ਕਿ 25 ਹੋਰ ਅਜਿਹੇ ਸੀਵਰੇਜ਼ ਟਰੀਟਮੈਂਟ ਪਲਾਟਾਂ ਦੀ ਮਨਜ਼ੂਰੀ ਦਿੱਤੀ ਗਈ ਹੈ।
ਸਾਂਸਦ ਔਜਲਾ ਦੀ ਮੌਜੂਦਗੀ 'ਚ ਫੌਜੀ ਖੇਤਰ 'ਚ ਉੱਡਿਆ ਡਰੋਨ
NEXT STORY