ਚੰਡੀਗੜ੍ਹ (ਵਿਜੇ) - ਸ਼ਹਿਰ ਦੇ ਲੋਕਾਂ ਦੀ ਜਾਨ ਲਈ ਖਤਰਾ ਬਣਦੇ ਜਾ ਰਹੇ ਸੁੱਕੇ ਰੁੱਖਾਂ ਨੂੰ ਕੱਟਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਪੂਰੀ ਪ੍ਰਕਿਰਿਆ ਤਿਆਰ ਕਰ ਲਈ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਅਜਿਹੇ 434 ਰੁੱਖਾਂ ਦੀ ਪਛਾਣ ਕੀਤੀ ਗਈ ਹੈ। ਇਸ ਲਈ ਪ੍ਰਸ਼ਾਸਨ ਠੇਕੇਦਾਰ ਦੀ ਭਾਲ ਕਰ ਰਿਹਾ ਹੈ। ਪ੍ਰਸ਼ਾਸਨ ਵਲੋਂ ਇਨ੍ਹਾਂ ਰੁੱਖਾਂ ਨੂੰ ਕੱਟਣ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। ਲਗਭਗ 14 ਲੱਖ ਰੁਪਏ ਪ੍ਰਸ਼ਾਸਨ ਵਲੋਂ ਸਿਰਫ ਰੁੱਖਾਂ ਦੀ ਕਟਾਈ ਲਈ ਖਰਚ ਕੀਤੇ ਜਾਣਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਇੰਨੇ ਵੱਡੇ ਪੱਧਰ 'ਤੇ ਸੁੱਕੇ ਰੁੱਖਾਂ ਦੀ ਕਟਾਈ ਦੀ ਮੁਹਿੰਮ ਚੰਡੀਗੜ੍ਹ 'ਚ ਚਲਾਈ ਜਾਵੇਗੀ।
ਇਸ ਤੋਂ ਪਹਿਲਾਂ ਸ਼ਹਿਰ ਦੇ ਲੋਕਾਂ ਵਲੋਂ ਕਈ ਵਾਰ ਨਗਰ ਨਿਗਮ ਤੇ ਯੂ. ਟੀ. ਦੇ ਜੰਗਲਾਤ ਵਿਭਾਗ ਕੋਲ ਸੁੱਕੇ ਰੁੱਖਾਂ ਨੂੰ ਕਟਾਉਣ ਲਈ ਸ਼ਿਕਾਇਤ ਕੀਤੀ ਗਈ ਸੀ ਪਰ ਅੱਜ ਤਕ ਇੰਨੇ ਸੁੱਕੇ ਰੁੱਖਾਂ ਨੂੰ ਹਟਾਉਣ ਲਈ ਨਾ ਤਾਂ ਨਿਗਮ ਨੇ ਕੋਈ ਗੰਭੀਰਤਾ ਵਿਖਾਈ ਤੇ ਨਾ ਹੀ ਜੰਗਲਾਤ ਵਿਭਾਗ ਨੇ। ਇਸ 'ਤੇ ਇਹ ਮਾਮਲਾ ਹਾਈ ਕੋਰਟ ਤਕ ਪਹੁੰਚ ਗਿਆ ਸੀ। ਹਾਈ ਕੋਰਟ ਤੋਂ ਫਟਕਾਰ ਤੋਂ ਬਾਅਦ ਹੁਣ ਇਨ੍ਹਾਂ ਰੁੱਖਾਂ ਨੂੰ ਕੱਟਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਹਾਈ ਕੋਰਟ 'ਚ ਪ੍ਰਸ਼ਾਸਨ ਵਲੋਂ ਦੱਸਿਆ ਗਿਆ ਸੀ ਕਿ ਸ਼ਹਿਰ 'ਚ ਕੁਲ 615 ਸੁੱਕੇ ਰੁੱਖਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿਚੋਂ ਜ਼ਿਆਦਾ ਨੂੰ ਛੇਤੀ ਹੀ ਕੱਟ ਦਿੱਤਾ ਜਾਵੇਗਾ।
ਐਕਸੀਡੈਂਟ ਕਰਵਾਉਣ ਵਾਲੇ ਹਰੇ ਰੁੱਖ ਵੀ ਕੱਟੇ ਜਾਣਗੇ
ਸੁੱਕੇ ਰੁੱਖਾਂ ਤੋਂ ਇਲਾਵਾ ਹਰੇ ਰੁੱਖਾਂ ਨੂੰ ਵੀ ਕੱਟਣ ਦੀ ਤਿਆਰੀ ਕੀਤੀ ਗਈ ਹੈ। ਇਨ੍ਹਾਂ ਵਿਚੋਂ ਤਿੰਨ ਰੁੱਖ ਸਾਰੰਗਪੁਰ ਦੇ ਸਪੋਰਟਸ ਕੰਪਲੈਕਸ ਦੇ ਦਾਖਲਾ ਗੇਟ 'ਤੇ ਹਨ। 4 ਰੁੱਖ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-11 'ਚ ਹਨ। ਇਸ ਤੋਂ ਇਲਾਵਾ ਦੋ ਹੋਰ ਰੁੱਖਾਂ ਨੂੰ ਕੱਟਣ ਲਈ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ ਇਹ ਰੁੱਖ ਹਾਦਸੇ ਦਾ ਕਾਰਨ ਬਣ ਸਕਦੇ ਹਨ। ਅਜਿਹੇ 'ਚ ਇਨ੍ਹਾਂ ਨੂੰ ਹਟਾਇਆ ਜਾਣਾ ਜ਼ਰੂਰੀ ਹੈ।
ਲੋਕਲ ਬਾਡੀ ਦੇ ਡਾਇਰੈਕਟਰ ਦੀ ਗੱਡੀ ਨੂੰ ਲੱਗੀ ਅੱਗ
NEXT STORY