ਨਵਾਂਸ਼ਹਿਰ (ਮਨੋਰੰਜਨ)- ਵਪਾਰੀਆਂ ਲਈ ਸਿੱਕਿਆਂ ਦਾ ਬੋਝ ਅਸਹਿਣ ਹੁੰਦਾ ਜਾ ਰਿਹਾ ਹੈ। ਬੈਂਕਾਂ 'ਚ ਇਨ੍ਹਾਂ ਨੂੰ ਲੈਣ 'ਤੇ ਮਨ੍ਹਾ ਕਰਨ 'ਤੇ ਸਿੱਕਾਬੰਦੀ ਜਿਹੇ ਹਾਲਾਤ ਬਣ ਗਏ ਹਨ, ਜਿਸ ਦੀ ਵਜ੍ਹਾ ਨਾਲ ਵਪਾਰ 'ਤੇ ਬੁਰਾ ਅਸਰ ਪਿਆ ਹੈ। ਤਿਓਹਾਰੀ ਸੀਜ਼ਨ 'ਚ ਕਾਰੋਬਾਰੀ ਗਣਿਤ ਵਿਗੜ ਗਿਆ ਹੈ। ਗਾਹਕ ਨੂੰ ਨਾਰਾਜ਼ ਨਾ ਕਰਨਾ ਵਪਾਰੀਆਂ ਦੀ ਮਜਬੂਰੀ ਹੈ। ਇਸ ਲਈ ਉਹ ਛੋਟੇ ਸਿੱਕੇ ਲੈਣ ਤੋਂ ਇਨਕਾਰ ਵੀ ਨਹੀਂ ਕਰਦੇ। ਅਸਲੀ ਸਮੱਸਿਆ ਛੋਟੇ ਵਪਾਰੀਆਂ ਨਾਲ ਹੈ।
ਬੈਂਕਾਂ 'ਚ ਸਿੱਕੇ ਲੈਣ ਤੋਂ ਆਨਾਕਾਨੀ ਕਰਨ ਕਰਕੇ ਵਪਾਰ 'ਤੇ ਦੋਹਰੀ ਮਾਰ ਪੈ ਰਹੀ ਹੈ। ਸਿੱਕੇ ਬੈਂਕ ਵਿਚ ਜਮ੍ਹਾ ਨਹੀਂ ਹੋ ਰਹੇ। ਇਸ ਨਾਲ ਵਪਾਰੀ ਦੂਸਰੇ ਦੇ ਅਕਾਊਂਟ ਵਿਚ ਪੈਸੇ ਟ੍ਰਾਂਸਫਰ ਨਹੀਂ ਕਰ ਪਾ ਰਹੇ ਹਨ, ਜਦਕਿ ਪੂਰਾ ਵਪਾਰਕ ਲੈਣ-ਦੇਣ ਆਨ ਲਾਈਨ ਹੋ ਗਿਆ ਹੈ। ਇਸ ਦੇ ਇਲਾਵਾ ਲੱਖਾਂ ਰੁਪਏ ਜਮ੍ਹਾ ਹੋਣ ਨਾਲ ਵਪਾਰੀਆਂ ਨੂੰ ਉਸ ਰਾਸ਼ੀ ਦੇ ਬਰਾਬਰ ਵੱਖਰੇ ਤੌਰ 'ਤੇ ਪੂੰਜੀ ਦਾ ਇੰਤਜ਼ਾਮ ਕਰਨਾ ਪੈ ਰਿਹਾ ਹੈ ।
ਬੈਂਕ ਅਧਿਕਾਰੀ ਇਹ ਤਾਂ ਮੰਨਦੇ ਹਨ ਕਿ ਨੋਟਬੰਦੀ ਤੋਂ ਬਾਅਦ ਸਿੱਕੇ ਬਾਜ਼ਾਰ ਵਿਚ ਜ਼ਿਆਦਾ ਗਿਣਤੀ ਵਿਚ ਆ ਗਏ ਹਨ ਪਰ ਬਹੁਤ ਦਿਨ ਤੱਕ ਇਹ ਸੰਕਟ ਨਹੀਂ ਰਹੇਗਾ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਹਿਮੋ-ਕਰਮ 'ਤੇ ਚੱਲ ਰਹੇ ਬਹੁਤੇ ਭੱਠੇ
NEXT STORY