ਭਾਮੀਆਂ ਕਲਾਂ, (ਜਗਮੀਤ)- ਨਸ਼ੇ ਦੀ ਪੂਰਤੀ ਲਈ ਇਕ ਬਜ਼ੁਰਗ ਵਿਅਕਤੀ ਪਾਸੋਂ ਉਸ ਦੀ ਕਾਰ ਲੁੱਟਣ ਦੀ ਕਥਿਤ ਕੋਸ਼ਿਸ਼ ਕਰਨ ਦੇ ਬਾਅਦ ਐਕਸੀਡੈਂਟ ਕਰ ਕੇ ਇਕ ਔਰਤ ਨੂੰ ਗੰਭੀਰ ਜ਼ਖਮੀ ਕਰਨ ਵਾਲੇ ਨੌਜਵਾਨ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ ਪੁਲਸ ਨੇ ਪੀੜਤ ਬਜ਼ੁਰਗ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕੀਤਾ ਹੈ।
ਮੁਕੱਦਮੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ.-4 ਜਸਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਚੰਡੀਗੜ੍ਹ ਰੋਡ 'ਤੇ ਜਮਾਲਪੁਰ ਚੌਕ ਨੇੜੇ ਐਕਸੀਡੈਂਟ ਹੋਇਆ ਹੈ। ਜਦੋਂ ਥਾਣੇਦਾਰ ਜੋਗਿੰਦਰਪਾਲ ਦੀ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਤਾਂ ਉਥੇ ਮੌਜੂਦ ਰਾਜਬਾਗ ਰੋਡ, ਪਟਿਆਲਾ ਨਿਵਾਸੀ ਬਜ਼ੁਰਗ ਤੇਜਿੰਦਰ ਸਿੰਘ ਪੁੱਤਰ ਦਲੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਨਵ-ਜਨਮੇ ਪੋਤਰੇ ਦੀ ਮੌਤ ਕਾਰਨ ਪਰਿਵਾਰ ਸਮੇਤ 11 ਅਗਸਤ ਨੂੰ ਜਮਾਲਪੁਰ ਸ਼ਮਸ਼ਾਨਘਾਟ ਵਿਖੇ ਆਪਣੀ ਵਰਨਾ ਗੱਡੀ 'ਚ ਆਇਆ ਸੀ।
ਬੱਚੇ ਦਾ ਸਸਕਾਰ ਕਰਨ ਤੋਂ ਬਾਅਦ ਪਰਿਵਾਰਕ ਮੈਂਬਰ ਦੂਜੇ ਪਾਸੇ ਗਾਵਾਂ ਨੂੰ ਪੱਠੇ ਪਾਉਣ ਲਈ ਚਲੇ ਗਏ, ਜਦਕਿ ਉਹ ਆਪਣੀ ਗੱਡੀ ਦੀ ਕੰਡਕਟਰ ਸਾਈਡ 'ਤੇ ਬੈਠ ਗਿਆ। ਇੰਨੀ ਦੇਰ 'ਚ ਇਕ ਨੌਜਵਾਨ ਆਇਆ ਅਤੇ ਗੱਡੀ ਸਾਈਡ 'ਤੇ ਲਾਉਣ ਲਈ ਕਹਿ ਕੇ ਗੱਡੀ ਸਟਾਰਟ ਕਰ ਲਈ, ਜਿਸ ਤੋਂ ਬਾਅਦ ਉਸ ਨੇ ਗੱਡੀ ਭਜਾ ਲਈ। ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੱਡੀ 'ਚੋਂ ਹੇਠਾਂ ਸੁੱਟ ਕੇ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਪਰ ਉਕਤ ਕਥਿਤ ਲੁਟੇਰੇ ਦਾ ਮੁਕਾਬਲਾ ਕਰਨ ਅਤੇ ਬਚਾਓ-ਬਚਾਓ ਦਾ ਰੌਲਾ ਪਾਉਣ 'ਤੇ ਲੁਟੇਰਾ ਘਬਰਾ ਗਿਆ, ਜਿਸ ਨੇ ਗੱਡੀ ਇਕ ਥ੍ਰੀ-ਵੀਲਰ 'ਚ ਮਾਰ ਦਿੱਤੀ, ਜਿਸ ਨਾਲ ਥ੍ਰੀ-ਵੀਲਰ 'ਚ ਸਵਾਰ ਇਕ ਔਰਤ ਗੰਭੀਰ ਜ਼ਖਮੀ ਹੋ ਗਈ। ਏ. ਡੀ. ਸੀ. ਪੀ. ਸਿੱਧੂ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਨੌਜਵਾਨ ਦੀ ਪਛਾਣ ਮਨਿੰਦਰ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਮਾਛੀਵਾੜਾ ਸਾਹਿਬ, ਲੁਧਿਆਣਾ ਵਜੋਂ ਹੋਈ ਹੈ, ਉਹ ਨਸ਼ੇ ਕਰਨ ਦਾ ਆਦੀ ਹੈ, ਜਿਸ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਹੀ ਗੱਡੀ ਲੁੱਟਣ ਦੀ ਕਥਿਤ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ ਅਤੇ ਬਜ਼ੁਰਗ ਵੱਲੋਂ ਵਿਖਾਈ ਗਈ ਹਿੰਮਤ ਕਾਰਨ ਉਹ ਫੜਿਆ ਗਿਆ। ਪੁਲਸ ਨੇ ਉਕਤ ਮਨਿੰਦਰ ਸਿੰਘ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਜਮਾਲਪੁਰ ਦੇ ਇੰਚਾਰਜ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਮਨਿੰਦਰ ਸਿੰਘ ਦੇ ਖਿਲਾਫ ਥਾਣਾ ਮਾਛੀਵਾੜਾ ਸਾਹਿਬ ਅਤੇ ਥਾਣਾ ਸਮਰਾਲਾ 'ਚ ਦੋ ਮੁਕੱਦਮੇ ਪਹਿਲਾਂ ਹੀ ਦਰਜ ਹਨ।
ਬਾਪ ਨੂੰ ਵੀ ਮਿਲਿਆ ਬੀ. ਸੀ. ਦਾ ਤਾਜ- ਥਾਣਾ ਮੁਖੀ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਦਾ ਬਾਪ ਵੀ ਪੁਲਸ ਰਿਕਾਰਡ 'ਚ 10 ਨੰਬਰੀ ਵਜੋਂ ਜਾਣਿਆ ਜਾਂਦਾ ਹੈ। ਜੋ ਵਾਰ-ਵਾਰ ਕਥਿਤ ਜੁਰਮ ਕਰਨ ਕਾਰਨ ਥਾਣਾ ਮਾਛੀਵਾੜਾ 'ਚ ਬਤੌਰ ਬੀ. ਸੀ. (ਬੈਡ ਕਰੈਕਟਰ) ਹੈ।
ਲਾਸ਼ ਨੂੰ ਸ਼ਮਸ਼ਾਨਘਾਟ ਤੋਂ ਚੁੱਕ ਕੇ ਜੀ. ਟੀ. ਰੋਡ 'ਤੇ ਰੱਖ ਕੀਤਾ ਧਰਨਾ-ਪ੍ਰਦਰਸ਼ਨ
NEXT STORY