ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੀਆਂ ਵਿਵਾਦਿਤ ਟਿੱਪਣੀਆਂ ਮਗਰੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਘਰ ਅੱਜ ਵੱਡੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ 'ਚ 22 ਦੇ ਕਰੀਬ ਵਿਧਾਇਕਾਂ ਦੇ ਪੁੱਜਣ ਦੀ ਖ਼ਬਰ ਹੈ। ਇਹ ਵੀ ਦੱਸ ਦੇਈਏ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 26 ਤਾਰੀਖ਼ ਨੂੰ ਹੋ ਰਹੀ ਹੈ ਅਤੇ ਇਸ ਮੀਟਿੰਗ ਤੋਂ ਪਹਿਲਾਂ ਮੰਤਰੀ ਬਾਜਵਾ ਦੇ ਘਰ ਸਿੱਧੂ ਧੜੇ ਦੇ ਵਿਧਾਇਕ ਅਤੇ ਮੰਤਰੀ ਇਕੱਠੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਸੌਖੀ ਨਹੀਂ ਹੋਵੇਗੀ 'ਬਿਜਲੀ ਬਿੱਲਾਂ' ਦੀ ਅਦਾਇਗੀ, ਜਾਣੋ ਕੀ ਹੈ ਕਾਰਨ
ਦਰਅਸਲ ਮਾਲਵਿੰਦਰ ਸਿੰਘ ਮਾਲੀ ਵੱਲੋਂ ਲਗਾਤਾਰ ਵਿਵਾਦਿਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਜੀ ਹਮਲੇ ਕੀਤੇ ਹਨ। ਹਾਲਾਂਕਿ ਨਵਜੋਤ ਸਿੱਧੂ ਵੱਲੋਂ ਇਸ ਬਿਆਨਬਾਜ਼ੀ ਤੋਂ ਬਾਅਦ ਆਪਣੇ ਸਲਾਹਕਾਰਾਂ ਨੂੰ ਤਲਬ ਕੀਤਾ ਹੈ।
ਇਹ ਵੀ ਪੜ੍ਹੋ : 13 ਸਾਲਾ ਬੱਚੇ ਦੇ ਜਜ਼ਬੇ ਨੂੰ ਸਲਾਮ, ਕੋਰੋਨਾ ਕਾਲ 'ਚ 'ਕਾਰ' ਤਿਆਰ ਕਰਕੇ ਕੀਤਾ ਕਮਾਲ
ਸਿੱਧੂ ਵੱਲੋਂ ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਨੂੰ ਪਟਿਆਲਾ 'ਚ ਮੀਟਿੰਗ ਲਈ ਸੱਦਿਆ ਗਿਆ ਸੀ। ਇਸ ਮੁੱਦੇ ਤੋਂ ਬਾਅਦ ਮੰਤਰੀ ਬਾਜਵਾ ਦੇ ਘਰ ਅੱਜ ਸਿੱਧੂ ਧੜੇ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਮੀਟਿੰਗ ਹੋ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
13 ਸਾਲਾ ਬੱਚੇ ਦੇ ਜਜ਼ਬੇ ਨੂੰ ਸਲਾਮ, ਕੋਰੋਨਾ ਕਾਲ 'ਚ 'ਕਾਰ' ਤਿਆਰ ਕਰਕੇ ਕੀਤਾ ਕਮਾਲ
NEXT STORY