ਲੁਧਿਆਣਾ (ਅਨਿਲ, ਮੁਨੀਸ਼) : ਪੰਜਾਬ ਦੀਆਂ ਟਰੱਕ ਯੂਨੀਅਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੰਗਲਵਾਰ ਫਿਲੌਰ ’ਚ ਸਤਲੁਜ ਦਰਿਆ ਕੋਲ ਨੈਸ਼ਨਲ ਹਾਈਵੇ ’ਤੇ ਧਰਨਾ ਲਗਾਉਣ ਕਾਰਨ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਲੁਧਿਆਣਾ-ਜਲੰਧਰ ’ਤੇ 15 ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਜਾਮ ਖੋਲ੍ਹਣ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਟਰੱਕ ਯੂਨੀਅਨਾਂ ਨੇ ਕਰੀਬ 4 ਵਜੇ ਧਰਨਾ ਲਾਇਆ, ਜਿਸ ਤੋਂ ਬਾਅਦ ਕਰੀਬ 4 ਘੰਟਿਆਂ ਤੱਕ ਕੋਈ ਵੀ ਵਾਹਨ ਇਕ ਇੰਚ ਵੀ ਅੱਗੇ ਨਹੀਂ ਵਧ ਸਕਿਆ ਅਤੇ ਹੌਲੀ-ਹੌਲੀ ਜਾਮ ਭਿਆਨਕ ਰੂਪ ਧਾਰਦਾ ਗਿਆ। ਧਰਨੇ 'ਚ ਪੁੱਜੇ ਬੁਲਾਰਿਆਂ ਨੇ ਮੰਗ ਕੀਤੀ ਕਿ ਜਲਦ ਹੀ ਸਰਕਾਰ ਯੂਨੀਅਨਾਂ ਨੂੰ ਬਹਾਲ ਕਰੇ ਤਾਂ ਜੋ ਪਹਿਲਾਂ ਵਾਂਗ ਟਰੱਕਾਂ ਵਾਲੇ ਆਪਣੀ ਰੋਜ਼ੀ-ਰੋਟੀ ਕਮਾ ਸਕਣ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਲੜਕੀਆਂ ਲਈ ਯੂਨੀਵਰਸਿਟੀਆਂ ਦੇ ਦਰਵਾਜ਼ੇ ਬੰਦ, ਤਾਲਿਬਾਨ ਨੇ ਲਗਾਈ ਪਾਬੰਦੀ
ਧਰਨੇ ਕਾਰਨ ਲੁਧਿਆਣਾ ਤੋਂ ਜਲੰਧਰ ਜਾਣ ਵਾਲੀਆਂ ਸਾਰੀਆਂ ਸੜਕਾਂ ਜਾਮ ਹੋ ਗਈਆਂ। ਵਾਹਨ ਚਾਲਕ ਛੋਟੇ-ਛੋਟੇ ਪਿੰਡਾਂ ’ਚੋਂ ਨਿਕਲ ਕੇ ਲਿੰਕ ਸੜਕਾਂ ’ਤੇ ਕਈ ਘੰਟਿਆਂ ਤੱਕ ਫਸੇ ਰਹੇ ਪਰ ਲੋਕਾਂ ਦੀ ਬਦਕਿਸਮਤੀ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਵਾਲਾ ਕਿਸੇ ਵੀ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਦਿਸਿਆ, ਸਿਰਫ ਪੁਲਸ ਮੁਲਾਜ਼ਮ ਹਾਈਵੇ ’ਤੇ ਮੌਜੂਦ ਰਹੇ ਪਰ ਉਨ੍ਹਾਂ ਨੂੰ ਵੀ ਜਾਮ ਦੇ ਖੁੱਲ੍ਹਣ ਬਾਰੇ ਕੋਈ ਜਾਣਕਾਰੀ ਨਹੀਂ ਸੀ, ਜਿਸ ਕਾਰਨ ਉਹ ਵੀ ਜਨਤਾ ਦੇ ਸਵਾਲਾਂ ਦੇ ਜਵਾਬ ਦੇਣ ’ਚ ਬੇਵੱਸ ਦਿਖਾਈ ਦਿੱਤੇ।
ਇਹ ਵੀ ਪੜ੍ਹੋ : ਪਾਕਿ ਦੇ ਲਈ ਜਾਸੂਸੀ ਤੇ ਸਮੱਗਲਿੰਗ ਕਰਨ ਵਾਲੀਆਂ ਭਾਰਤ ਦੀਆਂ ‘ਕਾਲੀਆਂ ਭੇਡਾਂ’
ਟੋਲ ਪਲਾਜ਼ਾ ’ਤੇ ਵੀ ਵਾਹਨਾਂ ਦਾ ਭਾਰੀ ਜਮਾਵੜਾ ਰਿਹਾ। ਲੋਕ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਸਦੇ ਦਿਖਾਈ ਦਿੱਤੇ। ਇਸ ਟ੍ਰੈਫਿਕ ਜਾਮ ’ਚ ਜਿੱਥੇ ਆਮ ਜਨਤਾ ਨੂੰ ਮੁਸੀਬਤਾਂ ਸਹਿਣੀਆਂ ਪਈਆਂ, ਉੱਥੇ ਦੂਜੇ ਪਾਸੇ ਵੀ. ਵੀ. ਆਈ. ਪੀਜ਼ ਅਤੇ ਐਂਬੂਲੈਂਸ ਵਾਹਨਾਂ ਨੂੰ ਵੀ ਅੱਗੇ ਜਾਣ ਨਹੀਂ ਦਿੱਤਾ ਗਿਆ, ਜਿਸ ਕਾਰਨ ਲੋਕ 4 ਘੰਟਿਆਂ ਤੱਕ ਆਪਣੇ ਵਾਹਨਾਂ ’ਚ ਬੈਠਣ ਲਈ ਮਜਬੂਰ ਹੋਏ।
ਇਹ ਵੀ ਪੜ੍ਹੋ : ਲੁਟੇਰਿਆਂ ਨੇ ਘੇਰ ਲਿਆ ਕੰਮ ਤੋਂ ਆਉਂਦਾ ਮੁੰਡਾ, ਲਾਗਲੇ ਪਿੰਡ ਵਾਲਿਆਂ ਨੇ ਇੰਝ ਭਜਾਏ ਚੋਰ (ਵੀਡੀਓ)
ਜਾਮ ਲੱਗਣ ਤੋਂ ਬਾਅਦ ਲਾਡੋਵਾਲ ਚੌਕ ’ਚ ਕੀਤੀ ਬੈਰੀਕੇਡਿੰਗ
ਜਿਉਂ ਹੀ ਹਾਈਵੇ ਜਾਮ ਕਰਨ ਦੀ ਸੂਚਨਾ ਥਾਣਾ ਲਾਡੋਵਾਲ ਦੀ ਪੁਲਸ ਨੂੰ ਮਿਲੀ, ਪੁਲਸ ਨੇ ਟੋਲ ਪਲਾਜ਼ਾ ਵੱਲ ਜਾਣ ਵਾਲੇ ਨੈਸ਼ਨਲ ਹਾਈਵੇ ਨੂੰ ਲਾਡੋਵਾਲ ਚੌਕ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ, ਜਿਸ ਕਾਰਨ ਹੰਬੜਾਂ ਤੋਂ ਆਉਣ ਵਾਲੇ ਵਾਹਨ ਚਾਲਕ ਲਾਡੋਵਾਲ ਬਾਜ਼ਾਰ ’ਚ ਫਸ ਗਏ। ਹਾਈਵੇ ’ਤੇ ਵਾਹਨ ਟਸ ਤੋਂ ਮਸ ਨਹੀਂ ਹੋ ਰਹੇ ਸਨ ਅਤੇ ਬਾਜ਼ਾਰ ਵੀ ਪੂਰੀ ਤਰ੍ਹਾਂ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਨਾਲ ਭਰ ਗਿਆ। ਆਮ ਜਨਤਾ ਨੂੰ ਲਾਡੋਵਾਲ ਚੌਕ ਪੈਦਲ ਪਾਰ ਕਰਨਾ ਵੀ ਮੁਸ਼ਕਿਲ ਹੋ ਗਿਆ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਨੇ ਜ਼ੀਰਾ ਵਿਖੇ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਬਲ ਪ੍ਰਯੋਗ ਦੀ ਕੀਤੀ ਨਿੰਦਾ, ਕਹੀ ਇਹ ਗੱਲ
ਧਰਨਾ ਚੁਕਵਾਉਣ ਲਈ ਦੁਪਹਿਰ ਤੱਕ ਐੱਸਡੀਐੱਮ ਫਿਲੌਰ, ਤਹਿਸੀਲਦਾਰ ਬਲਜਿੰਦਰ ਸਿੰਘ, ਡੀਐੱਸਪੀ ਜਗਦੀਸ਼ ਰਾਜ ਤੇ ਭਾਰੀ ਪੁਲਸ ਪ੍ਰਸ਼ਾਸਨ ਵੱਲੋਂ ਗੱਲਬਾਤ ਚੱਲਦੀ ਰਹੀ ਪਰ ਹਾਲਾਤ ਵਿਗੜਨ ਤੋਂ ਬਾਅਦ ਐੱਸਡੀਐੱਮ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਜਾਰੀ ਰੱਖੀ, ਜਿਸ ਤੋਂ ਬਾਅਦ ਸਰਕਾਰ ਵੱਲੋਂ ਆਏ ਫੁਰਮਾਨ ਤਹਿਤ ਧਰਨਾ ਇਸ ਸ਼ਰਤ 'ਤੇ ਰੋਡ ਤੋਂ ਚੁਕਵਾ ਦਿੱਤਾ ਗਿਆ ਕਿ 21 ਦਸੰਬਰ ਨੂੰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਵੇਗੀ, ਜਿਸ ਤੋਂ ਬਾਅਦ 23 ਦਸੰਬਰ ਨੂੰ ਯੂਨੀਅਨਾਂ ਦੇ ਆਗੂਆਂ ਨਾਲ ਸਰਕਾਰ ਵੱਲੋਂ 4 ਕੈਬਨਿਟ ਮੰਤੀਆਂ ਦੀ ਗਠਿਤ ਕੀਤੀ ਕਮੇਟੀ ਨਾਲ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ, ਜਦ ਕਿ ਧਰਨਾਕਾਰੀਆਂ ਵੱਲੋਂ ਰੋਡ ਖਾਲੀ ਕਰਕੇ ਟ੍ਰੈਫਿਕ ਚਲਾ ਦਿੱਤਾ ਗਿਆ ਤੇ ਆਪਣਾ ਧਰਨਾ ਸਾਈਡ 'ਤੇ ਕਰ ਲਿਆ, ਜੋ ਜਾਰੀ ਰਹੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦਾ ਬੇੜਾ ਗਰਕ ਕਰਨ ’ਚ ਕੋਈ ਕਸਰ ਨਹੀਂ ਛੱਡੀ : ਰਾਜਾ ਵੜਿੰਗ
NEXT STORY