ਲੁਧਿਆਣਾ (ਰਾਜ) : ਇੱਥੇ ਚੰਡੀਗੜ੍ਹ ਰੋਡ ਪਿੰਡ ਕੁਹਾੜਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. 'ਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਬੀਤੀ ਰਾਤ 2 ਅਣਪਛਾਤੇ ਵਿਅਕਤੀ ਏ. ਟੀ. ਐੱਮ. ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਏ. ਟੀ. ਐੱਮ. ਦੀ ਸਕਰੀਨ ਤੋੜਨ ਲਈ ਉਸ 'ਤੇ ਗੋਲੀ ਵੀ ਚਲਾਈ।
ਇਹ ਸਾਰੀ ਘਟਨਾ ਏ. ਟੀ. ਐੱਮ. ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਘਟਨਾ ਦਾ ਮੰਗਲਵਾਰ ਸਵੇਰ ਨੂੰ ਪਤਾ ਲੱਗਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਗੁਜਰਾਤ ਚੋਣ ਨਤੀਜਿਆਂ 'ਤੇ CM ਮਾਨ ਬੋਲੇ : ਅਸੀਂ ਸਰਵੇ 'ਤੇ ਭਰੋਸਾ ਨਹੀਂ ਕਰਦੇ, ਅਸੀਂ ਸਰਕਾਰ 'ਚ ਆਉਂਦੇ ਹਾਂ
NEXT STORY