ਜਲੰਧਰ, (ਮ੍ਰਿਦੁਲ)- ਸੀ. ਆਈ. ਏ. ਸਟਾਫ-2 ਦੀ ਪੁਲਸ ਨੇ ਦਾਤਰ ਦੀ ਨੋਕ 'ਤੇ ਮੋਬਾਇਲ ਲੁੱਟਣ ਵਾਲੇ ਗੈਂਗ ਦੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮਕਸੂਦਾਂ ਅਤੇ ਅਲਾਵਲਪੁਰ ਦੇ ਰਹਿਣ ਵਾਲੇ ਬਲਜੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਹਨ। ਮੁਲਜ਼ਮਾਂ ਕੋਲੋਂ ਇਕ ਮੋਬਾਇਲ ਅਤੇ ਇਕ ਲੋਹੇ ਦੀ ਦਾਤਰ ਮਿਲੀ ਹੈ। ਮਾਮਲੇ ਨੂੰ ਲੈ ਕੇ ਦੋਵੇਂ ਮੁਲਜ਼ਮਾਂ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏ. ਐੱਸ. ਆਈ. ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਸਪੈਸ਼ਲ ਇਨਪੁਟ ਮਿਲਣ 'ਤੇ ਪਿੰਡ ਬਿਆਸ ਪੁਲੀ ਦੇ ਕੋਲ ਨਾਕਾਬੰਦੀ ਕਰ ਕੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਤੋਂ ਇਕ ਮੋਬਾਇਲ ਅਤੇ ਇਕ ਦਾਤਰ ਬਰਾਮਦ ਹੋਈ ਹੈ। ਦੋਵਾਂ 'ਤੇ ਕਈ ਕੇਸ ਦਰਜ ਹਨ। ਏ. ਐੱਸ. ਆਈ. ਦੇ ਮੁਤਾਬਕ ਪੁੱਛਗਿੱਛ ਵਿਚ ਬਲਜੀਤ ਸਿੰਘ ਨੇ ਦੱਸਿਆ ਕਿ ਉਹ 31 ਸਾਲ ਦਾ ਹੈ ਅਤੇ 12 ਜਮਾਤਾਂ ਪੜ੍ਹਿਆ ਹੈ ਤੇ ਨਸ਼ੇ ਦਾ ਆਦੀ ਹੈ। ਇਸ ਲਈ ਉਹ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਉਥੇ ਦੂਜੇ ਪਾਸੇ ਮੁਲਜ਼ਮ ਪ੍ਰਿਤਪਾਲ ਸਿੰਘ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ 29 ਸਾਲ ਦਾ ਹੈ ਅਤੇ 10 ਜਮਾਤਾਂ ਪੜ੍ਹਿਆ ਹੈ।
ਉਹ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਘਰ ਦਾ ਖਰਚਾ ਚਲਾਉਣ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲਸ ਦੋਵੇਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।
ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਅੱਜ ਪਹੁੰਚਣਗੇ ਜਲੰਧਰ
NEXT STORY