ਦੋਰਾਹਾ (ਵਿਨਾਇਕ)- ਦੋਰਾਹਾ ਪੁਲਸ ਨੇ ਸੁਨਿਆਰੇ ਦੀ ਦੁਕਾਨ 'ਤੇ ਹੋਈ ਅੰਨ੍ਹੇਵਾਹ ਫਾਇਰਿੰਗ ਦੇ ਮਾਮਲੇ ਨੂੰ 48 ਘੰਟਿਆਂ ਵਿਚ ਸੁਲਝਾਉਣ ਦਾ ਦਾਅਵਾ ਕਰਦਿਆਂ ਇਸ ਮਾਮਲੇ 'ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 4 ਪਿਸਟਲ, 7 ਮੈਗਜ਼ੀਨ ਅਤੇ 36 ਜਿੰਦਾ ਰੌਂਦ ਬਰਾਮਦ ਕੀਤੇ ਹਨ। ਬਾਅਦ ਵਿਚ ਮੁਲਜ਼ਮਾਂ ਦੀ ਪਛਾਣ ਪਰਦੀਪ ਸਿੰਘ (34) ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਬੇਗੋਵਾਲ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਅਤੇ ਸੂਰਜ ਪ੍ਰਕਾਸ਼ ਉਰਫ ਡੈਵਿਡ (36) ਪੁੱਤਰ ਹਰਜੀਤ ਕੁਮਾਰ ਵਾਸੀ ਗਗਨ ਪ੍ਰੀਤ ਵਿਹਾਰ, ਵੱਡੀ ਹੈਬੋਵਾਲ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ ਮਗਰੋਂ ਸਿਕੰਦਰ ਸਿੰਘ ਮਲੂਕਾ 'ਤੇ ਡਿੱਗੀ ਗਾਜ! (ਵੀਡੀਓ)
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੋਰਾਹਾ ਦੇ ਐਸ.ਐਚ.ਓ ਇੰਸਪੈਕਟਰ ਰੋਹਿਤ ਸ਼ਰਮਾ ਅਤੇ ਡੀ.ਐਸ.ਪੀ. ਪਾਇਲ ਨਿਖਿਲ ਗਰਗ ਨੇ ਦੱਸਿਆ ਕਿ ਦੋਰਾਹਾ ਪੁਲਸ ਨੇ ਕਾਊਂਟਰ ਇੰਟੈਲੀਜੈਂਸ, ਬਠਿੰਡਾ ਨਾਲ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। 12 ਜੂਨ ਨੂੰ ਦੋਰਾਹਾ ਪੁਲਸ ਨੂੰ ਪਰਮਜੀਤ ਜਵੈਲਰਜ਼ ਦੋਰਾਹਾ ਦੀ ਦੁਕਾਨ 'ਤੇ ਰਾਤ ਸਮੇਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਸਨ, ਜਿਨ੍ਹਾਂ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰ ਐਂਗਲ ਤੋਂ ਵਾਰਦਾਤ ਦੀ ਡੁੰਘਾਈ ਨਾਲ ਜਾਂਚ ਕੀਤੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 307, 427, 34 ਆਈ.ਪੀ.ਸੀ ਅਤੇ 25,54,59 ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 68 ਮਿਤੀ 13.06.2024 ਦਰਜ ਕਰ ਲਿਆ ਗਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਅਮਪਛਾਤੇ ਮੁਲਜ਼ਮਾਂ ਦਾ ਪਤਾ ਲਾਉਣ ਲਈ ਥਾਣਾ ਦੋਰਾਹਾ ਅਤੇ ਸੀ.ਆਈ.ਏ. ਸਟਾਫ਼, ਖੰਨਾ ਦੀਆਂ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਨਾਲ ਸਾਂਝੇ ਆਪਰੇਸ਼ਨ ਤਹਿਤ ਕਾਰਵਾਈ ਕਰਦਿਆਂ ਬੈਕਵਰਡ ਅਤੇ ਫਾਰਵਰਡ ਲਿੰਕਾਂ ਨੂੰ ਖੰਗਾਲਦਿਆਂ ਮਿਤੀ 15 ਜੂਨ ਨੂੰ ਦੋਵੇਂ ਮੁਲਜ਼ਮਾਂ ਪਰਦੀਪ ਸਿੰਘ ਅਤੇ ਸੂਰਜ ਪ੍ਰਕਾਸ਼ ਉਰਫ ਡੇਵਿਡ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਰਦੀਪ ਸਿੰਘ ਅਤੇ ਸੂਰਜ ਪ੍ਰਕਾਸ਼ ਉਰਫ਼ ਡੇਵਿਡ ਦੋਵੇਂ ਜਰਾਇਮ ਪੇਸ਼ਾ ਵਿਅਕਤੀ ਹਨ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਵੀ ਵੱਖ- ਵੱਖ ਥਾਣਿਆਂ ਵਿਚ ਲੜਾਈ-ਝਗੜੇ, ਲੁੱਟ-ਖੋਹ, ਚੋਰੀ ਅਤੇ ਕਤਲ ਦੇ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਸੂਰਜ ਪ੍ਰਕਾਸ਼ ਉਰਫ਼ ਡੇਵਿਡ ਮੁਕੱਦਮਾ ਨੰਬਰ 12 ਮਿਤੀ 27.2.2024 ਧਾਰਾ 302, 307 ਆਈ.ਪੀ.ਸੀ ਅਤੇ 25,54,59 ਆਰਮਜ਼ ਐਕਟ ਥਾਣਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਪਰਦੀਪ ਸਿੰਘ ਮੁਕੱਦਮਾ ਨੰਬਰ 167 ਮਿਤੀ 14.11.2023 ਧਾਰਾ 307, 323, 325, 506, 427, 148, 149 ਆਈਪੀਸੀ ਥਾਣਾ ਦੋਰਾਹਾ ਵਿਖੇ 325, 506, 427, 148, 149 ਅਤੇ 25,54,59 ਆਰਮਜ਼ ਐਕਟ ਥਾਣਾ ਦੋਰਾਹਾ ਵਿਚ ਲੋੜੀਂਦੇ ਸਨ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ, ਪੂਰੀ ਖ਼ਬਰ ਜਾਣ ਉੱਡਣਗੇ ਹੋਸ਼
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਪਰਦੀਪ ਸਿੰਘ ਦਾ ਪਰਮਜੀਤ ਜਵੈਲਰਜ਼ ਦੇ ਮਾਲਕ ਮਨਪ੍ਰੀਤ ਵਰਮਾ ਦੇ ਪਿਤਾ ਪਰਮਜੀਤ ਵਰਮਾ ਨਾਲ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਕਾਰਨ ਪਰਦੀਪ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਮੇਰਾ ਕਿਸੇ ਨਾਲ ਕੋਈ ਵਿੱਤੀ ਲੈਣ-ਦੇਣ ਨਹੀਂ- ਮਨਪ੍ਰੀਤ ਵਰਮਾ
ਇਸ ਸਬੰਧੀ ਪਰਮਜੀਤ ਜਵੈਲਰਜ਼ ਦੇ ਮਾਲਕ ਮਨਪ੍ਰੀਤ ਵਰਮਾ ਨੇ ਕਿਹਾ ਕਿ ਉਸ ਦਾ ਕਿਸੇ ਨਾਲ ਕੋਈ ਵਿੱਤੀ ਲੈਣ-ਦੇਣ ਨਹੀਂ ਹੈ, ਨਾ ਹੀ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਅਤੇ ਨਾ ਹੀ ਉਸਨੂੰ ਪੈਸਿਆਂ ਦੇ ਲੈਣ-ਦੇਣ ਬਾਰੇ ਕੁਝ ਪਤਾ ਹੈ। ਉਸਨੇ ਕਿਹਾ ਕਿ ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰ ਰਿਹਾ ਹਾਂ। ਹੁਣ ਮੇਰੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ। ਮੈਂ ਪਰਦੀਪ ਸਿੰਘ ਬੇਗੋਵਾਲ ਨੂੰ ਕਦੇ ਮਿਲਿਆ ਨਹੀਂ ਹਾਂ ਅਤੇ ਨਾ ਹੀ ਪਹਿਚਾਣਦਾ ਹਾਂ। ਜੇਕਰ ਮੇਰੇ ਨਾਲ ਅਜਿਹੀ ਕੋਈ ਗੱਲਬਾਤ ਹੁੰਦੀ ਤਾਂ ਉਸ ਦਾ ਜ਼ਿੰਮੇਵਾਰ ਹੁੰਦਾ। ਮੈਂ ਪਿਛਲੇ ਸੱਤ-ਅੱਠ ਸਾਲਾਂ ਤੋਂ ਆਪਣੇ ਪਿਤਾ ਨਾਲ ਕੰਮ ਕਰ ਰਿਹਾ ਹਾਂ ਪਰ ਕਦੇ ਵੀ ਅਜਿਹੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਨੇ ਮੈਨੂੰ ਕਦੇ ਕੁਝ ਦੱਸਿਆ ਹੈ। ਮੇਰਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਗਰ ਨਿਗਮ ਨੇ ਹਟਾਏ ਜਨਕਪੁਰੀ ਰੋਡ ’ਤੇ ਹੋਏ ਰੇਹੜੀ-ਫੜ੍ਹੀ ਵਾਲਿਆਂ ਦੇ ਕਬਜ਼ੇ
NEXT STORY