ਭਦੌੜ (ਰਾਕੇਸ਼)- ਕਸਬਾ ਭਦੌੜ ਦੇ ਪਿੰਡ ਛੰਨਾ ਗੁਲਾਬ ਸਿੰਘ ਵਿਖੇ 2 ਵਿਅਕਤੀਆਂ ਨੇ ਲਾਈਵ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਸ ਨੇ ਇਸ ਮਾਮਲੇ ਸਬੰਧੀ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਏ. ਐੱਸ. ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕੁਲਵਿੰਦਰ ਸਿੰਘ ਕਿੰਦਾ (35) ਪੁੱਤਰ ਜਗਰੂਪ ਸਿੰਘ ਅਤੇ ਬਲਵੀਰ ਸਿੰਘ (38) ਪੁੱਤਰ ਨਛੱਤਰ ਸਿੰਘ ਵਾਸੀਅਨ ਛੰਨਾ ਗੁਲਾਬ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਕਿੰਦਾ ਦੇ ਪਿਤਾ ਜਗਰੂਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਬੱਸ ਸਟੈਂਡ ਨੇੜੇ ਗੰਦਾ ਧੰਦਾ ਕਰਦੀਆਂ ਕੁੜੀਆਂ ਨੂੰ ਥਾਣੇ ਲੈ ਆਏ ਪੁਲਸ ਮੁਲਾਜ਼ਮ, ਫ਼ਿਰ ਜੋ ਹੋਇਆ...
ਜਗਰੂਪ ਸਿੰਘ ਨੇ ਦੱਸਿਆ ਕਿ ਮੇਰਾ ਵੱਡਾ ਲੜਕਾ ਕੁਲਵਿੰਦਰ ਸਿੰਘ, ਜਿਸ ਨੇ ਸਾਡੇ ਪਿੰਡ ਦੇ ਹੀ ਸੁਖਮੰਦਰ ਸਿੰਘ ਉਰਫ ਮੰਦਰ ਦੀ ਜ਼ਮੀਨ ਠੇਕੇ ’ਤੇ ਲਈ ਹੋਈ ਹੈ ਅਤੇ ਮੇਰੇ ਲੜਕੇ ਦੇ ਦੋਸਤ ਬਲਬੀਰ ਸਿੰਘ ਉਰਫ ਬੀਰਾ ਪੁੱਤਰ ਨਛੱਤਰ ਸਿੰਘ ਵੀ ਠੇਕੇ ’ਤੇ ਜ਼ਮੀਨ ਲਈ ਹੋਈ ਹੈ। ਦੋਵੇਂ ਜਾਣੇ ਖੇਤ ਨੂੰ ਗਏ ਸਨ। ਜਦੋ ਸ਼ਾਮ ਨੂੰ ਮੇਰੀ ਪਤਨੀ ਨੇ ਖੇਤ ਜਾ ਕੇ ਦੇਖਿਆ ਤਾਂ ਕੁਲਵਿੰਦਰ ਸਿੰਘ ਅਤੇ ਬਲਵੀਰ ਸਿੰਘ ਖੇਤ ’ਚ ਡਿੱਗੇ ਪਏ ਸਨ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਦੌੜ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਕੁਲਵਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ, ਜਦਕਿ ਬਲਵੀਰ ਸਿੰਘ ਦੀ ਰਸਤੇ ਵਿਚ ਮੌਤ ਹੋ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਸਕੂਲਾਂ ਦੇ ਨਵੇਂ ਸੈਸ਼ਨ 'ਤੇ ਪਿਆ ਭੰਬਲਭੂਸਾ! ਜਾਰੀ ਹੋ ਗਏ ਸਖ਼ਤ ਹੁਕਮ
ਮਰਨ ਤੋਂ ਪਹਿਲਾਂ ਕੁਲਵਿੰਦਰ ਸਿੰਘ ਤੇ ਬਲਵੀਰ ਸਿੰਘ ਨੇ ਹੱਥ ਵਿਚ ਜ਼ਹਿਰੀਲੀ ਦਵਾਈ ਫੜ ਕੇ ਇਕ ਵੀਡੀਓ ਬਣਾ ਕੇ ਸੋੋਸ਼ਲ ਮੀਡੀਆ ’ਤੇ ਪਾਈ, ਜਿਸ ’ਚ ਉਨ੍ਹਾਂ ਨੇ ਜਗਤਾਰ ਸਿੰਘ ਆੜ੍ਹਤੀਆ ਵਾਸੀ ਸੰਧੂ ਖੁਰਦ, ਸੁਖਮੰਦਰ ਸਿੰਘ ਉਰਫ ਮੰਦਰ ਪੁੱਤਰ ਜਸਵੀਰ ਸਿੰਘ, ਅਵਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਪ੍ਰਸ਼ੋਤਮ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਛੰਨਾ ਗੁਲਾਬ ਸਿੰਘ ਵਾਲਾ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਹੈ। ਏ. ਐੱਸ. ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਦੇ ਪਿਤਾ ਜਗਰੂਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਡ ਵਾਲਿਆਂ ਨੇ ਪੁਲਸ ਹਵਾਲੇ ਕੀਤਾ ਗੁਰੂ ਘਰ ਦਾ ਗ੍ਰੰਥੀ! CCTV ਫੁਟੇਜ ਤੋਂ ਹੋਇਆ ਸੀ ਵੱਡਾ ਖ਼ੁਲਾਸਾ
NEXT STORY