ਗੁਰੂ ਕਾ ਬਾਗ (ਭੱਟੀ)- ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਕੰਦੋਵਾਲੀ ਵਿਖੇ ਇਕ ਹਫਤੇ ’ਚ 2 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਸਬੰਧੀ ਮ੍ਰਿਤਕ ਅੰਮ੍ਰਿਤਪਾਲ ਸਿੰਘ (22) ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਸੀ। ਬੀਤੀ 25 ਦਸੰਬਰ ਨੂੰ ਨਸ਼ੇ ਦਾ ਟੀਕਾ ਲਗਾ ਕੇ ਘਰ ਆਇਆ ਅਤੇ ਸੌਂ ਗਿਆ। ਸ਼ਾਮ 6 ਵਜੇ ਅਸੀਂ ਉਸ ਨੂੰ ਉਠਾਉਂਦੇ ਰਹੇ ਪਰ ਉਹ ਨਹੀਂ ਉੱਠਿਆ ਜਦ ਧਿਆਨ ਨਾਲ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਦਿਨ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਹੋਈ ਭਵਿੱਖਬਾਣੀ
ਇਸੇ ਤਰ੍ਹਾਂ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਸੁਖਮਨਪ੍ਰੀਤ ਵੀ ਨਸ਼ੇ ਦਾ ਆਦੀ ਸੀ ਜੋ ਘਰਦਿਆਂ ਤੋਂ ਚੋਰੀ ਚਿੱਟਾ ਲਾਉਂਦਾ ਸੀ। ਜਦ ਬੀਤੀ ਰਾਤ 10 ਵਜੇ ਚਿੱਟਾ ਲਾ ਕੇ ਉਹ ਘਰ ਆਇਆ ਤੇ ਸੌਂ ਗਿਆ। ਸਵੇਰੇ ਉਸ ਦੀ ਮਾਂ ਨੇ ਉਸਨੂੰ ਉਠਾਇਆ ਪਰ ਉਸ ਨੇ ਕੋਈ ਆਵਾਜ਼ ਨਹੀਂ ਦਿੱਤੀ। ਜਦੋਂ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰਾਂ 'ਚ ਕਿਰਾਏਦਾਰ ਰੱਖਣ ਵਾਲੇ ਜਲਦੀ ਕਰ ਲੈਣ ਇਹ ਕੰਮ, ਜਾਰੀ ਹੋਈਆਂ ਸਖ਼ਤ ਹਦਾਇਤਾਂ
NEXT STORY