ਬਟਾਲਾ, (ਬੇਰੀ)- ਪਿੰਡ ਮਿਸ਼ਰਪੁਰਾ ਨੇੜੇ ਹੋਏ ਸੜਕ ਹਾਦਸੇ ਵਿਚ ਸਕੂਟਰੀ ਸਵਾਰ ਨੌਜਵਾਨ ਤੇ ਬਜ਼ੁਰਗ ਔਰਤ ਦੇ ਜ਼ਖ਼ਮੀ ਹੋਣ ਦੀ ਖਬਰ ਹੈ।
ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਨਵਦੀਪ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਲੇਬਰ ਕਾਲੋਨੀ ਨੇ ਦੱਸਿਆ ਕਿ ਉਹ ਅਤੇ ਗੁਰਦਰਸ਼ਨ ਕੌਰ ਪਤਨੀ ਅਰਜਨ ਸਿੰਘ ਨਾਗੀਆਣਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਆ ਰਹੇ ਸਨ, ਜਦੋਂ ਉਹ ਮਿਸ਼ਰਪੁਰਾ ਨੇੜੇ ਪਹੁੰਚੇ ਤਾਂ ਰਸਤੇ ਵਿਚ ਖੜ੍ਹੀ ਕਾਰ ਵਾਲੇ ਨੇ ਦਰਵਾਜ਼ਾ ਅਚਾਨਕ ਖੋਲ੍ਹ ਦਿੱਤਾ, ਜਿਸ ਨਾਲ ਉਨ੍ਹਾਂ ਦੀ ਸਕੂਟਰੀ ਕਾਰ ਨਾਲ ਵੱਜ ਗਈ ਉਹ ਤੇ ਗੁਰਦਰਸ਼ਨ ਕੌਰ ਜ਼ਖਮੀ ਹੋ ਗਈ ਅਤੇ ਉਪਰੰਤ ਐਂਬੂਲੈਂਸ 108 ਰਾਹੀਂ ਉਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਮਹਿਲਾ ਦੁਕਾਨਦਾਰ ਦੀਆਂ ਵਾਲੀਆਂ ਲੈ ਕੇ ਫਰਾਰ ਹੋਏ ਠੱਗ
NEXT STORY