ਨੰਗਲ (ਚੌਵੇਸ਼) : ਨੰਗਲ ਦੇ ਨਜ਼ਦੀਕੀ ਪਿੰਡ ਬ੍ਰਹਮੋਤੀ ਵਿਖੇ ਦੇਰ ਸ਼ਾਮ ਦੋ ਨੌਜਵਾਨ ਦੇ ਡੁੱਬਣ ਦੀ ਖਬਰ ਸਨਸਨੀ ਵਾਂਗ ਫੈਲ ਗਈ ਜਦੋਂ ਦੋ ਨੌਜਵਾਨ ਜਿਨ੍ਹਾਂ ਦੀ ਉਮਰ ਕਰੀਬ 20 ਸਾਲ ਦੇ ਕਰੀਬ ਸੀ ਬਰਮੋਤੀ ਮੰਦਰ ਵਿੱਚ ਮੱਥਾ ਟੇਕ ਕੇ ਬਣੀ ਗੋਬਿੰਦ ਸਾਗਰ ਝੀਲ ਦੇ 'ਚ ਇਸ਼ਨਾਨ ਕਰਨ ਲਈ ਗਏ ਤਾਂ ਪਾਣੀ ਡੂੰਘਾ ਹੋਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਸ਼ਾਮ ਸਿੰਘ ਨੇ ਦੱਸਿਆ ਕਿ ਅਸੀਂ ਆਰਤੀ ਦੇ ਲਈ ਮੰਦਰ ਦੇ ਮਹਾਤਮਾ ਜੀ ਕੋਲ ਬੈਠੇ ਹੋਏ ਸੀ ਕਿ ਇੱਕ ਵਿਅਕਤੀ ਨੇ ਸਾਨੂੰ ਇੱਕਦਮ ਦੱਸਿਆ ਕਿ ਇੱਕ ਨੌਜਵਾਨ ਝੀਲ ਦੇ ਵਿੱਚ ਡੁੱਬ ਰਿਹਾ ਹੈ ਤੇ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਡੁੱਬ ਰਹੇ ਵਿਅਕਤੀ ਨੂੰ ਜਦੋਂ ਇੱਕ ਉਸਦਾ ਸਾਥੀ ਹੱਥ ਫੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਸੀ ਤਾਂ ਕੋਸ਼ਿਸ਼ ਕਰਨ ਵਾਲਾ ਵੀ ਨਾਲ ਡੁੱਬ ਗਿਆ। ਇਸ ਦੌਰਾਨ ਇਕ ਵਿਅਕਤੀ ਦੀ ਕੰਡੀਸ਼ਨ ਜ਼ਿਆਦਾ ਖਰਾਬ ਹੋ ਗਈ ਤੇ ਦੂਜਾ ਡੁੱਬਿਆ ਹੋਇਆ ਨੌਜਵਾਨ ਜੋ ਕਿ ਮਹਿਤਪੁਰ ਦਾ ਸੀ ਉਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਲਾਪਤਾ ਦੀ ਭਾਲ ਅਜੇ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
MLA ਰਮਨ ਅਰੋੜਾ ਬਾਰੇ ਇਕ ਹੋਰ ਵੱਡਾ ਖ਼ੁਲਾਸਾ, ਹੁਣ ਭੋਗਪੁਰ ਨਾਲ ਜੁੜੇ ਤਾਰ
NEXT STORY