ਹੁਸ਼ਿਆਰਪੁਰ, (ਘੁੰਮਣ)- ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਜ਼ਿਲਾ ਇਕਾਈ ਹੁਸ਼ਿਆਰਪੁਰ ਨੇ ਵਿਪਲ ਉਜਵਲ ਡਿਪਟੀ ਕਮਿਸ਼ਨਰ ਜ਼ਿਲਾ ਹੁਸ਼ਿਆਰਪੁਰ ਰਾਹੀਂ ਸਿਹਤ ਮੰਤਰੀ ਪੰਜਾਬ ਨੂੰ ਇਕ ਮੰਗ -ਪੱਤਰ ਭੇਜਿਆ । ਇਸ ਵਿਚ ਸਬੰਧੀ ਜ਼ਿਲਾ ਪ੍ਰਧਾਨ ਅਤੇ ਜ਼ਿਲਾ ਪ੍ਰੈੱਸ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਮਲਟੀਪਰਪਜ਼ ਹੈਲਥ ਵਰਕਰਜ਼ (ਮੇਲ) ਦੀਆਂ 1263 ਅਸਾਮੀਆਂ 'ਤੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜਿਸ 'ਤੇ ਕੁਝ ਡਿਪਲੋਮਾ ਧਾਰੀ ਨੌਜਵਾਨਾਂ ਨੇ ਰਿੱਟ ਪਟੀਸ਼ਨ ਦਾਇਰ ਕਰ ਕੇ ਮਾਣਯੋਗ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਵੱਲੋਂ ਰੋਕ ਲਗਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਸਿਹਤ ਵਿਭਾਗ ਵੱਲੋਂ 919 ਹੈਲਥ ਵਰਕਰਾਂ ਦੇ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਸਨ। ਜ਼ਿਲਾ ਪੱਧਰ 'ਤੇ ਮੈਡੀਕਲ ਵੀ ਹੋ ਚੁੱਕਾ ਹੈ ਅਤੇ ਕਈ ਨੌਜਵਾਨ ਡਿਊਟੀ ਵੀ ਜੁਆਇਨ ਕਰ ਚੁੱਕੇ ਹਨ ਪਰ ਡਿਊਟੀ 'ਤੇ ਹਾਜ਼ਰ ਨਹੀਂ ਕਰਵਾਇਆ ਜਾ ਰਿਹਾ ਜਿਸ ਸਬੰਧੀ ਹੁਣ ਤੱਕ ਚਾਰ ਸੁਣਵਾਈਆਂ ਹੋ ਚੁੱਕੀਆਂ ਹਨ ਪਰ ਕੋਈ ਸਾਕਾਰਾਤਮਕ ਹੱਲ ਨਹੀਂ ਹੋ ਸਕਿਆ। ਸੂਬੇ ਭਰ ਦੇ ਬੇਰੁਜ਼ਗਾਰਾਂ ਨੇ ਮੰਗ- ਪੱਤਰ ਰਾਹੀਂ ਸਿਹਤ ਮੰਤਰੀ ਪੰਜਾਬ ਤੋਂ ਇਸ ਰੋਕ ਨੂੰ ਹਟਾਉਣ ਲਈ ਵਿਭਾਗ ਵੱਲੋਂ ਕੋਰਟ ਕੇਸ ਦੀ ਢੁਕਵੀਂ ਪੈਰਵਾਈ ਕਰਨ ਦੀ ਮੰਗ ਕੀਤੀ।
ਬੇਰੁਜ਼ਗਾਰਾਂ ਨੇ ਮੰਗ ਕੀਤੀ ਹੈ ਕਿ 919 ਹੈਲਥ ਵਰਕਰਾਂ ਤੋਂ ਇਲਾਵਾ 1263 ਵਿਚੋਂ ਬਾਕੀ ਰਹਿ ਗਈਆਂ 344 ਪੋਸਟਾਂ ਦੀ ਲਿਸਟ ਵੀ ਜਾਰੀ ਕੀਤੀ ਜਾਵੇ ਅਤੇ ਹੋਰ ਵੀ ਜੋ ਪੋਸਟਾਂ ਖਾਲੀ ਬਚਦੀਆਂ ਹਨ, ਉਨ੍ਹਾਂ ਉੱਪਰ 1723 ਉਮੀਦਵਾਰਾਂ 'ਚੋਂ ਬਾਕੀ ਬਚਦੇ ਉਮੀਦਵਾਰਾਂ ਨੂੰ 30 ਅਪ੍ਰੈਲ 2017 ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਵੱਲੋਂ ਕੀਤੇ ਵਾਅਦੇ ਅਨੁਸਾਰ ਅਸਾਮੀਆਂ ਵਿਚ ਵਾਧਾ ਕਰ ਕੇ ਐਡਜਸਟ ਕੀਤਾ ਜਾਵੇ। ਮਹਿਕਮੇ ਵਿਚ ਖਾਲੀ ਪਈਆਂ ਹੈਲਥ ਵਰਕਰਜ਼ (ਮੇਲ) ਦੀਆਂ ਸਾਰੀਆਂ ਅਸਾਮੀਆਂ ਨੂੰ ਇਸੇ ਚੱਲ ਰਹੀ ਪ੍ਰਕਿਰਿਆ ਵਿਚੋਂ ਪੂਰਾ ਕੀਤਾ ਜਾਵੇ ਤਾਂ ਕਿ ਸੂਬੇ ਅੰਦਰ ਸਿਹਤ ਸਹੂਲਤਾਂ ਵਿਚ ਵੱਡੇ ਪੱਧਰ 'ਤੇ ਸੁਧਾਰ ਹੋ ਸਕੇ ਅਤੇ ਬੇਰੁਜ਼ਗਾਰਾਂ ਨੂੰ ਵੀ ਵੱਡੇ ਪੱਧਰ 'ਤੇ ਰੁਜ਼ਗਾਰ ਦੀ ਪ੍ਰਾਪਤੀ ਹੋ ਸਕੇ। ਇਸ ਮੌਕੇ ਸੁਰਿੰਦਰ ਕਲਸੀ, ਲਖਵੀਰ, ਗੁਰਦੀਪ, ਨਵਦੀਪ ਸਿੰਘ, ਗੁਰਮੀਤ ਸਿੰਘ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ।
ਡੀ. ਟੀ. ਓ. ਨੇ ਟਰਾਂਸਪੋਰਟ ਮਾਫੀਆ 'ਤੇ ਕੱਸਿਆ ਸ਼ਿਕੰਜਾ
NEXT STORY