ਮੋਹਾਲੀ (ਰਣਬੀਰ) : ਸਿੱਖਿਆ ਵਿਭਾਗ ਵੱਲੋਂ ਹਰ ਸਾਲ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ਼ ਦੀਆਂ ਬਦਲੀਆਂ ਕੀਤੀਆਂ ਜਾਂਦੀਆਂ ਹਨ। ਇਸ ਤਹਿਤ ਕੁੱਝ ਦਿਨ ਪਹਿਲਾਂ ਪੰਜਾਬ ਦੇ ਸਕੂਲਾਂ 'ਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਡੈਪੂਟੇਸ਼ਨ (ਆਰਜ਼ੀ ਪ੍ਰਬੰਧ) 'ਤੇ ਚੱਲ ਰਹੇ ਅਧਿਆਪਕਾਂ ਨੂੰ ਮੁੜ ਆਪਣੇ ਪਿੱਤਰੀ ਸਕੂਲਾਂ 'ਚ ਵਾਪਸ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਨਾਲ ਡੈਪੂਟੇਸ਼ਨ (ਆਰਜ਼ੀ ਪ੍ਰਬੰਧ) 'ਤੇ ਚੱਲ ਰਹੇ ਸੈਂਕੜੇ ਅਧਿਆਪਕ ਨਿਰਾਸ਼ ਹੋ ਗਏ ਹਨ। ਦੱਸਣਯੋਗ ਹੈ ਕਿ ਬਾਰਡਰ ਖੇਤਰ ਦੇ ਜ਼ਿਲ੍ਹਿਆਂ 'ਚ ਤਾਇਨਾਤ ਅਧਿਆਪਕਾਂ ਵੱਲੋਂ ਰਾਜਸੀ ਪਹੁੰਚ ਨਾਲ ਕੁੱਝ ਮਹੀਨੇ ਪਹਿਲਾਂ ਡੈਪੂਟੇਸ਼ਨ (ਆਰਜ਼ੀ ਪ੍ਰਬੰਧ) ਕਰਵਾਇਆ ਗਿਆ ਸੀ, ਜਿਸ ਨਾਲ ਉਨ੍ਹਾਂ ਦੀ ਤਨਖ਼ਾਹ ਤਾਂ ਉਨ੍ਹਾਂ ਦੇ ਬਾਰਡਰ ਏਰੀਏ ਦੇ ਪਿੱਤਰੀ ਸਕੂਲ ਵਿੱਚੋਂ ਹੀ ਡਰਾਅ ਹੁੰਦੀ ਸੀ ਪਰ ਉਹ ਡਿਊਟੀ ਡੈਪੂਟੇਸ਼ਨ ਵਾਲੇ ਸਕੂਲ 'ਚ ਕਰ ਰਹੇ ਸਨ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੀ ਰਾਹਤ, ਬਦਲ ਗਏ RULE! ਚਲਾਨ ਕੱਟਣ ਨੂੰ ਲੈ ਕੇ ਹੁਣ...
ਹੁਣ ਵਿਭਾਗ ਵੱਲੋਂ ਬਦਲੀਆਂ ਉਪਰੰਤ ਜਾਰੀ ਕੀਤੇ ਪੱਤਰ ਅਨੁਸਾਰ ਜਿਹੜੇ ਅਧਿਆਪਕ ਜਿਸ ਸਕੂਲ 'ਚ ਡੈਪੂਟੇਸ਼ਨ 'ਤੇ ਸਨ ਅਤੇ ਉਸ ਸਕੂਲ 'ਚ ਉਸ ਵਿਸ਼ੇ ਦਾ ਕੋਈ ਹੋਰ ਅਧਿਆਪਕ ਬਦਲੀ ਕਰਵਾ ਕੇ ਆਇਆ ਹੈ ਤਾਂ ਡੈਪੂਟੇਸ਼ਨ ਵਾਲੇ ਅਧਿਆਪਕ ਨੂੰ ਵਾਪਸ ਆਪਣੇ ਪਿੱਤਰੀ ਸਕੂਲ ਵਿੱਚ ਹਾਜ਼ਰ ਹੋਣਾ ਪਵੇਗਾ ਅਤੇ ਉਸਦਾ ਡੈਪੂਟੇਸ਼ਨ ਰੱਦ ਸਮਝਿਆ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਅਧਿਆਪਕ ਪਹਿਲਾਂ ਹੀ ਡੈਪੂਟੇਸ਼ਨ 'ਤੇ ਹਨ ਅਤੇ ਉਨ੍ਹਾਂ ਦੀ ਵੀ ਬਦਲੀ ਕਿਸੇ ਹੋਰ ਸਕੂਲ 'ਚ ਹੋ ਗਈ ਤਾਂ ਵੀ ਉਸ ਅਧਿਆਪਕ ਦਾ ਡੈਪੂਟੇਸ਼ਨ ਰੱਦ ਸਮਝਿਆ ਜਾਵੇਗਾ। ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਸਬੰਧਿਤ ਡੀ. ਡੀ. ਓ ਡੈਪੂਟੇਸ਼ਨ 'ਤੇ ਗਏ ਅਧਿਆਪਕਾਂ ਨੂੰ ਤੁਰੰਤ ਫ਼ਾਰਗ ਕਰਨਗੇ।
ਇਹ ਵੀ ਪੜ੍ਹੋ : ਰਜਿਸਟਰੀ ਕਰਵਾਉਣ ਵਾਲੇ ਲੋਕਾਂ ਲਈ ਬੁਰੀ ਖ਼ਬਰ! ਤਹਿਸੀਲਾਂ 'ਚ ਸਾਰਾ ਦਿਨ ਹੁਣ...
ਵਿਭਾਗ ਦੇ ਹੁਕਮਾਂ ਨੂੰ ਅਣਗੌਲਿਆਂ ਕਰਨ ਵਾਲੇ ਡੀ. ਡੀ. ਓਜ਼ ਖ਼ਿਲਾਫ਼ ਹੋਵੇਗੀ ਕਾਰਵਾਈ ?
ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਉਪਰੰਤ ਡੈਪੂਟੇਸ਼ਨ 'ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਤੁਰੰਤ ਫ਼ਾਰਗ ਕਰਨ ਲਈ ਸਬੰਧਿਤ ਡੀ. ਡੀ. ਓਜ਼ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ। ਦੱਸਿਆ ਜਾਂਦਾ ਹੈ ਕਿ ਸਿੱਖਿਆ ਸਕੱਤਰ ਇਸ ਮਾਮਲੇ 'ਚ ਕਾਫ਼ੀ ਸਖ਼ਤ ਨਜ਼ਰ ਆ ਰਹੇ ਹਨ ਅਤੇ ਵਿਭਾਗ ਦੇ ਹੁਕਮਾਂ ਨੂੰ ਅਣਗੌਲਿਆਂ ਕਰਨ ਵਾਲੇ ਡੀ. ਡੀ. ਓਜ਼ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਬਹੁਤ ਸਾਰੇ ਡੀ. ਡੀ. ਓਜ਼/ਪ੍ਰਿੰਸੀਪਲਾਂ ਵੱਲੋਂ ਆਪਣੇ ਚਹੇਤੇ ਅਧਿਆਪਕਾਂ ਨੂੰ ਫਾਰਗ ਕਰਨ 'ਚ ਆਨਾ-ਕਾਨੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬਾਰਡਰ ਖੇਤਰ ਦੇ ਸਕੂਲ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਹਨ ਅਤੇ ਹੁਣ ਬਦਲੀਆਂ ਦੌਰਾਨ ਬਾਰਡਰ ਏਰੀਏ ਦੇ ਸਕੂਲਾਂ ਵਿੱਚ ਬਹੁਤ ਸਾਰੇ ਅਧਿਆਪਕ ਬਦਲੀ ਕਰਵਾ ਕੇ ਨਾਨ ਬਾਰਡਰ ਖੇਤਰਾਂ 'ਚ ਹਾਜ਼ਰ ਹੋ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਧ ਗਈ ITR ਭਰਨ ਦੀ ਮਿਤੀ! ਆਮਦਨ ਕਰ ਵਿਭਾਗ ਨੇ Tweet ਕਰਕੇ ਦਿੱਤਾ ਸਪੱਸ਼ਟੀਕਰਨ
NEXT STORY