ਮੋਗਾ, (ਆਜ਼ਾਦ)- ਅਣਪਛਾਤੇ ਚੋਰਾਂ ਨੇ ਭਗਵਾਨ ਦੇ ਘਰ ਨੂੰ ਵੀ ਨਹੀਂ ਬਖਸ਼ਿਆ। ਮਥੁਰਾ ਪੁਰੀ 'ਚ ਸਥਿਤ ਸ਼੍ਰੀ ਸ਼ਿਵ ਸਾਈਂ ਮੰਦਰ ਦੇ ਜਿੰਦਰੇ ਭੰਨ ਕੇ ਅਣਪਛਾਤੇ ਚੋਰਾਂ ਵੱਲੋਂ ਮਾਤਾ ਜੀ ਦਾ ਮੁਕਟ, ਛਤਰ ਅਤੇ ਹੋਰ ਸਾਮਾਨ ਚੋਰੀ ਕਰ ਕੇ ਲਿਜਾਣ ਦਾ ਪਤਾ ਲੱਗਾ ਹੈ। ਮੰਦਰ ਦੇ ਪੁਜਾਰੀ ਨੰਦ ਕਿਸ਼ੋਰ ਨੇ ਦੱਸਿਆ ਕਿ ਮੈਂ ਅੱਜ ਸਵੇਰੇ 5 ਵਜੇ ਮੰਦਰ ਆਇਆ ਤਾਂ ਵੇਖਿਆ ਕਿ ਮੰਦਰ ਦੇ ਬਾਹਰ ਲੱਗੇ ਕੈਂਚੀ ਦੇ ਗੇਟ ਦਾ ਜਿੰਦਰਾ ਟੁੱਟਾ ਹੋਇਆ ਸੀ ਅਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ, ਜਿਸ 'ਤੇ ਉਸ ਨੇ ਮੰਦਰ ਦੇ ਪ੍ਰਧਾਨ ਜੋਗਿੰਦਰ ਪਾਲ ਪਾਂਡੇ ਅਤੇ ਹੋਰਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਅਣਪਛਾਤੇ ਚੋਰ ਮੰਦਰ 'ਚ ਮਾਤਾ ਜੀ ਦੀ ਮੂਰਤੀ ਦਾ ਮੁਕਟ, ਛਤਰ ਅਤੇ ਗਲੇ 'ਚ ਪਿਆ ਨੋਟਾਂ ਵਾਲਾ ਹਾਰ ਵੀ ਲਾਹ ਕੇ ਲੈ ਗਏ ਅਤੇ ਮੰਦਰ 'ਚ ਪਈਆਂ 6 ਗੋਲਕਾਂ ਭੰਨ ਕੇ ਉਸ 'ਚੋਂ ਨਕਦੀ ਕੱਢ ਕੇ ਲੈ ਗਏ। ਮੁਕਟ ਅਤੇ ਛਤਰ ਦੀ ਕੀਮਤ ਕਰੀਬ 1 ਲੱਖ ਰੁਪਏ ਬਣਦੀ ਹੈ। ਇਸ ਤੋਂ ਬਾਅਦ ਅਸੀਂ ਪੁਲਸ ਨੂੰ ਸੂਚਿਤ ਕੀਤਾ।
ਚੋਰੀ ਦੀ ਘਟਨਾ ਦਾ ਪਤਾ ਲੱਗਣ 'ਤੇ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਗੁਰਪ੍ਰੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਆਸਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕਰਨ ਤੋਂ ਇਲਾਵਾ ਮੰਦਰ ਦੇ ਪੁਜਾਰੀ ਕੋਲੋਂ ਵੀ ਪੁੱਛਗਿੱਛ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੇਖ ਰਹੇ ਹਨ ਤਾਂ ਜੋ ਚੋਰਾਂ ਦਾ ਕੋਈ ਸੁਰਾਗ ਮਿਲ ਸਕੇ।
ਜ਼ਿਲੇ ਦੇ 71 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ ਦੇ ਫੈਸਲੇ ਵਿਰੁੱਧ ਰੋਸ
NEXT STORY