ਕਟੜਾ, (ਅਮਿਤ)–ਵੈਸ਼ਨੋ ਦੇਵੀ ਯਾਤਰਾ ’ਤੇ ਆਇਆ ਸ਼ਰਧਾਲੂ ਅਰਧਕੁਆਰੀ ਇਲਾਕੇ ਵਿਚ ਸ਼ੱਕੀ ਹਾਲਾਤ ਵਿਚ ਬੇਹੋਸ਼ ਹੋ ਗਿਆ। ਤੁਰੰਤ ਉਸ ਨੂੰ ਨਜ਼ਦੀਕੀ ਮੁੱਢਲੇ ਸਿਹਤ ਕੇਂਦਰ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਕਟੜਾ ਮੈਡੀਕਲ ਕੇਂਦਰ ਭੇਜ ਦਿੱਤਾ ਗਿਆ ਹੈ। ਉਥੇ ਹੀ ਪੁਲਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਰਧਾਲੂ ਨਿਰਮਲ ਸ਼ਰਮਾ (66) ਪੁੱਤਰ ਲੀਲਾਧਰ ਨਿਵਾਸੀ ਲੁਧਿਆਣਾ ਦਰਸ਼ਨਾਂ ਦੌਰਾਨ ਅਰਧਕੁਆਰੀ ਖੇਤਰ ਵਿਚ ਸਥਿਤ ਦੇਵੀ ਦੁਆਰ ਕੋਲ ਪਹੁੰਚਿਆ ਸੀ ਕਿ ਅਚਾਨਕ ਬੇਹੋਸ਼ ਹੋ ਗਿਆ। ਮੌਕੇ ’ਤੇ ਮੌਜੂਦ ਸ਼ਰਾਈਨ ਬੋਰਡ ਕਰਮਚਾਰੀਆਂ ਅਤੇ ਪੁਲਸ ਮੁਲਾਜ਼ਮਾਂ ਵਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਕਦੋਂ ਸਿੱਧੇ ਹੋਣਗੇ ਕੈਪਟਨ ਅਤੇ ਸਿੱਧੂ ਦੇ ਟੇਡੇ ਸੁਰ ?
NEXT STORY