ਚੰਡੀਗੜ੍ਹ (ਰਮਨਜੀਤ) : ਵਧੀਕ ਮੁੱਖ ਸਕੱਤਰ ਪਸ਼ੂ-ਪਾਲਣ, ਮੱਛੀ-ਪਾਲਣ ਅਤੇ ਡੇਅਰੀ ਵਿਕਾਸ ਮਹਿਕਮਾ ਪੰਜਾਬ ਨੇ ਆਪਣੇ ਪੱਤਰ ਨੰਬਰ 5/6/19.ਪ ਪ 2(6)/915 ਮਿਤੀ 23/2/2021 ਦੇ ਅਨੁਸਾਰ 5 ਵੈਟਨਰੀ ਇੰਸਪੈਕਰਾਂ ਨੂੰ ਜ਼ਿਲ੍ਹਾ ਵੈਟਨਰੀ ਇੰਸਪੈਕਟਰਾਂ ਦਾ ਦਰਜਾ ਦਿੱਤਾ। ਇਨ੍ਹਾਂ 'ਚ ਵੈਟਨਰੀ ਇੰਸਪੈਕਟਰ ਚੰਚਲ ਸਿੰਘ, ਗੁਰਬੰਤ ਸਿੰਘ, ਭੁਪਿੰਦਰ ਸਿੰਘ, ਹਰਮਿੰਦਰ ਸਿੰਘ ਅਤੇ ਰਾਜਵੰਤ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ 4800 ਗਰੇਡ ਪੇਅ 'ਚ ਪਲੇਸਮੈਂਟ ਕਰਕੇ ਜ਼ਿਲ੍ਹਾ ਵੈਟਨਰੀ ਇੰਸਪੈਕਟਰਾਂ ਦਾ ਦਰਜਾ ਦਿੱਤਾ ਗਿਆ ਹੈ।
ਇਨ੍ਹਾਂ ਵੈਟਨਰੀ ਇੰਸਪੈਕਟਰਾਂ ਨੂੰ ਜ਼ਿਲ੍ਹਾ ਵੈਟਨਰੀ ਇੰਸਪੈਕਟਰਾਂ ਦਾ ਦਰਜਾ ਮਿਲਣ 'ਤੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਰਾਜੀਵ ਮਲਹੋਤਰਾ, ਜਸਵਿੰਦਰ ਬੜੀ, ਕਿਸ਼ਨ ਚੰਦਰ ਮਹਾਜਨ, ਗੁਰਦੀਪ ਸਿੰਘ ਬਾਸੀ ਆਦਿ ਆਗੂਆਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਵਾ ਅਤੇ ਮਹਿਕਮੇ ਦੇ ਡਾਇਰੈਕਟਰ ਡਾ. ਐਚ. ਐਸ. ਕਾਹਲੋਂ ਦਾ ਦਿਲ ਦੀਆਂ ਡੂੰਘਾਈਆਂ ਤੋਂ ਸ਼ੁਕਰੀਆ ਅਦਾ ਕੀਤਾ ਹੈ।
ਇਸ ਮੌਕੇ ਸੱਚਰ ਅਤੇ ਮਹਾਜਨ ਨੇ ਕਿਹਾ ਕਿ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਜਦੋਂ ਦਾ ਪਸ਼ੂ-ਪਾਲਣ ਮਹਿਕਮੇ ਦੇ ਮੰਤਰੀ ਵੱਲੋਂ ਚਾਰਜ ਸੰਭਾਲਿਆ ਹੈ, ਉਦੋਂ ਤੋਂ ਵੈਟਨਰੀ ਇੰਸਪੈਕਟਰਾਂ ਦਾ ਹਰੇਕ ਮਸਲਾ ਬੜੀ ਤੇਜ਼ੀ ਨਾਲ ਹੱਲ ਹੋ ਰਿਹਾ ਹੈ। ਇਸ ਲਈ ਐਸੋਸੀਏਸ਼ਨ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੀ ਹੈ। ਇਹ ਜਾਣਕਾਰੀ ਮੀਡੀਆ ਨਾਲ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਸਾਂਝੀ ਕੀਤੀ।
ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ' ਨੇ ਦੁਨੀਆ ਨੂੰ ਕਿਹਾ ਅਲਵਿਦਾ, ਫੋਰਟਿਸ ਹਸਪਤਾਲ 'ਚ ਤੋੜਿਆ ਦਮ
NEXT STORY