ਨੂਰਪੁਰ ਬੇਦੀ (ਸ਼ਰਮਾ ਕਲਮਾ) : ਸਰਕਾਰਾਂ ਪਹਿਲਾਂ ਆਪ ਹੀ ਨੌਜਵਾਨਾਂ ਨੂੰ ਗਲਤ ਰਸਤੇ 'ਤੇ ਪਾ ਕੇ ਗੈਂਗਸਟਰ ਬਣਾਉਂਦੀਆਂ ਹਨ ਅਤੇ ਬਾਅਦ ਵਿਚ ਵੱਖ-ਵੱਖ ਤਰ੍ਹਾਂ ਦੇ ਫਰਜ਼ੀ ਮੁਕਾਬਲੇ ਬਣਾ ਕੇ ਇਨ੍ਹਾਂ ਦਾ ਐਕਾਊਂਟਰ ਕਰ ਦਿੱਤਾ ਜਾਂਦਾ ਹੈ, ਜੇ ਪੰਜਾਬ ਵਿਚ ਕਾਨੂੰਨ ਦੀ ਸਹੀ ਵਰਤੋਂ ਹੋਵੇ ਤਾਂ ਕੋਈ ਵੀ ਮਾਂ ਦਾ ਪੁੱਤ ਗੈਂਗਸਟਰ ਨਹੀਂ ਬਣ ਸਕਦਾ। ਕੋਈ ਵੀ ਨੌਜਵਾਨ ਮਾਂ ਦੇ ਪੇਟ ਵਿਚੋਂ ਗੈਂਗਸਟਰ ਨਹੀਂ ਬਣਦਾ ਸਗੋਂ ਹਾਲਾਤ ਨੌਜਵਾਨਾਂ ਨੂੰ ਗੈਂਗਸਟਰ ਬਣਾ ਦਿੰਦੇ ਹਨ। ਰਾਜਸਥਾਨ ਪੰਜਾਬ ਬਾਡਰ 'ਤੇ ਗੈਂਗਸਟਰ ਵਿੱਕੀ ਗੋਡਰ ਜਿਸ ਨੂੰ ਪੁਲਸ ਨੇ ਮਾਰਿਆ ਹੈ। ਇਹ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ ਅਤੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਨੂੰ ਕਿਹੜੇ ਹਾਲਾਤ ਨੇ ਹਥਿਆਰ ਚੁੱਕਣ ਲਈ ਮਜਬੂਰ ਕੀਤਾ। ਇਹ ਸ਼ਬਦ ਸੰਤ ਬਲਜੀਤ ਸਿੰਘ ਦਾਦੂਵਾਲ ਮੁਤਵਾਜੀ ਜੱਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਮਾੜੇ ਲੀਡਰਾਂ ਨੇ ਆਪਣੇ ਨਿੱਜੀ ਫਾਇਦੇ ਲਈ ਪੰਜਾਬ 'ਚ ਗੈਂਗਸਟਰ ਪੈਦਾ ਕੀਤੇ ਹਨ ਅਤੇ ਇਨ੍ਹਾਂ ਨੂੰ ਆਪਣੇ ਨਿੱਜੀ ਅਤੇ ਗਲਤ ਕੰਮਾਂ ਲਈ ਇਨ੍ਹਾਂ ਦੀ ਵਰਤੋਂ ਕਰਦੇ ਹਨ। ਸਮਾਂ ਆਉਣ 'ਤੇ ਇਨ੍ਹਾਂ ਨੂੰ ਗਲਤ ਕੰਮ ਵਿਚ ਧਕੇਲ ਕੇ ਪੁਲਸ ਤੋਂ ਐਨਕਾਊਂਟਰ ਕਰਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਿੱਕੀ ਗੌਂਡਰ ਦੇ ਮੁਕਾਬਲੇ ਸਬੰਧੀ ਜਾਂਚ ਕਰਵਾ ਰਹੇ ਹਨ ਜੇ ਇਹ ਫਰਜ਼ੀ ਮੁਕਾਬਲਾ ਹੋਇਆ ਤਾਂ ਇਸ ਦੀ ਅਸਲ ਜਾਂਚ ਕਰਾਉਣ ਲਈ ਉਹ ਅੱਗੇ ਆਉਣਗੇ।
ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨ 'ਤੇ ਵਿਆਹੁਤਾ ਨੇ ਖਾਧਾ ਜ਼ਹਿਰ
NEXT STORY