ਚੰਡੀਗੜ੍ਹ : ਚੰਡੀਗੜ੍ਹ ਛੇੜਛਾੜ ਮਾਮਲੇ 'ਚ ਵਿਕਾਸ ਬਰਾਲਾ ਅਤੇ ਅਸ਼ੀਸ਼ ਕੁਮਾਰ ਦੀ ਪੇਸ਼ੀ ਤੋਂ ਪਹਿਲਾਂ ਪੁਲਸ ਨੇ ਅਦਾਲਤ ਨੂੰ ਛਾਉਣੀ ਬਣਾ ਦਿੱਤਾ। ਸਾਊਥ ਡਵੀਜ਼ਨ ਦੇ ਥਾਣਾ ਪ੍ਰਭਾਰੀਆਂ ਦੀ ਚੱਪੇ-ਚੱਪੇ 'ਤੇ ੁਡਿਊਟੀ ਲੱਗੀ ਸੀ। ਕੋਰਟ ਰੂਮ ਦੇ ਬਾਹਰ ਸੈਕਟਰ-49 ਥਾਣਾ ਪ੍ਰਭਾਰੀ ਰਣਜੀਤ ਸਿੰਘ, ਜ਼ਿਲਾ ਅਦਾਲਤ ਦੇ ਪਿਛਲੇ ਗੇਟ 'ਤੇ ਖੜ੍ਹੇ ਸਨ। ਅਦਾਲਤ ਅੰਦਰ ਇੰਨੀ ਭੀੜ ਦੇਖ ਕੇ ਜੱਜ ਨੂੰ ਕਹਿਣਾ ਪਿਆ ਕਿ ਲਛਮਣ ਰੇਖਾ ਨਾ ਲੰਘੀ ਜਾਵੇ। ਸਿਰਫ ਇਹ ਹੀ ਨਹੀਂ ਵਕੀਲਾਂ ਦੀ ਭੀੜ ਦੇਖ ਕੇ ਜੱਜ ਨੇ ਮਜ਼ਾਕੀਆ ਲਹਿਜ਼ੇ 'ਚ ਕਿਹਾ ਕਿ ਵਕੀਲ ਸਾਹਿਬ ਤੁਸੀਂ ਆਪਣੇ ਕੇਸ ਦੀ ਡੇਟ 'ਤੇ ਤਾਂ ਆਉਂਦੇ ਨਹੀਂ ਹੋ, ਅੱਜ ਕਿਵੇਂ ਆ ਗਏ?
ਖਚਾਖਚ ਭਰੀ ਸੀ ਅਦਾਲਤ
ਚੰਡੀਗੜ੍ਹ ਪੁਲਸ ਦੀਆਂ ਚਾਰ ਗੱਡੀਆਂ 'ਚ ਪੁਲਸ ਕਰਮਚਾਰੀ ਜ਼ਿਲਾ ਅਦਾਲਤ ਪੁੱਜੇ। ਪੂਰੀ ਅਦਾਲਤ ਵਕੀਲਾਂ ਅਤੇ ਲੋਕਾਂ ਨਾਲ ਭਰੀ ਹੋਈ ਸੀ। ਕੋਰਟ ਰੂਮ ਦੇ ਬਾਹਰ ਲੋਕਾਂ ਨੂੰ ਪੁਲਸ ਇਧਰ-ਉਧਰ ਕਰਨ 'ਚ ਲੱਗੀ ਹੋਈ ਸੀ।
ਸਰਕਾਰ ਦਲਿਤਾਂ ਨੂੰ ਸਿੱਖਿਆ ਤੋਂ ਦੂਰ ਰੱਖਣਾ ਚਾਹੁੰਦੀ ਹੈ : ਰਾਵਣ
NEXT STORY