ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਬੁੱਲ੍ਹੋਵਾਲ ਅਧੀਨ ਆਉਂਦੇ ਪਿੰਡ ਬਾਹੋਵਾਲ ’ਚ ਚੋਰਾਂ ਨੇ ਘਰ ਨੂੰ ਚੋਰੀ ਦਾ ਨਿਸ਼ਾਨਾ ਬਣਾਇਆ। ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦਲਜੀਤ ਸਿੰਘ ਵਾਸੀ ਬਾਹੋਵਾਲ ਨੇ ਦੱਸਿਆ ਕਿ ਉਹ ਪਤਨੀ ਨਾਲ ਰਿਸ਼ਤੇਦਾਰਾਂ ਨਾਲ ਬਾਹਰ ਗਿਆ ਸੀ। ਜਦੋਂ ਘਰ ਵਾਪਸ ਆਇਆ ਤਾਂ ਅੰਦਰ ਦੇਖਿਆ ਕਿ ਚੋਰਾਂ ਨੇ ਘਰ ’ਚੋਂ 2 ਲੱਖ ਦੀ ਨਕਦੀ, 1500 ਯੂ.ਕੇ. ਪਾਊਂਡ, 900 ਕੈਨੇਡੀਅਨ ਡਾਲਰ, ਸੋਨੇ ਦੇ ਗਹਿਣੇ ਤੇ ਕੀਮਤੀ ਕਾਗਜ਼ਾਤ ਗਾਇਬ ਹਨ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੋਟ ਫਤੁਹੀ, 21 ਜੂਨ (ਬਹਾਦਰ ਖਾਨ)-ਨਜ਼ਦੀਕੀ ਪਿੰਡ ਢਾਂਡਾ ਕਲਾਂ ’ਚ ਦਿਨ ਦਿਹਾਡ਼ੇ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ 70 ਸਾਲਾ ਕੁਲਦੀਪ ਕੌਰ ਪਤਨੀ ਸਵ. ਮਾਸਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨ ਸਵੇਰੇ 7 ਕੁ ਵਜੇ ਦੇ ਕਰੀਬ ਕੋਠੀ ਬੰਦ ਕਰ ਕੇ ਜਲੰਧਰ ਨੂੰ ਕਿਸੇ ਨਿੱਜੀ ਕੰਮ ਲਈ ਗਏ ਹੋਏ ਸਨ। ਜਦੋਂ ਬਾਅਦ ਦੁਪਹਿਰ 12 ਕੁ ਵਜੇ ਦੇ ਕਰੀਬ ਘਰ ਆਏ ਤਾਂ ਉਨ੍ਹਾਂ ਵੇਖਿਆ ਕਿ ਘਰ ਦੇ ਪਿਛਵਾਡ਼ੇ ਦੀ ਗਰਿਲ ਪੁੱਟ ਕੇ ਅੰਦਰ ਚੋਰ ਦਾਖਲ ਹੋਏ ਤੇ 5 ਅਲਮਾਰੀਆਂ ਬੁਰੀ ਤਰ੍ਹਾਂ ਤੋਡ਼ ਦਿੱਤੀਆਂ ਤੇ ਬੈੱਡਾਂ ਦੀ ਤਸੱਲੀ ਨਾਲ ਫੋਲਾ ਫਰੋਲੀ ਕੀਤੀ। ਘਰ ਵਿਚੋਂ 3 ਹਜ਼ਾਰ ਰੁਪਏ ਨਕਦ ਤੇ ਹੋਰ ਸਮਾਨ ਲੈ ਗਏ।
ਸੀਵਰੇਜ ਦੇ ਗੰਦੇ ਪਾਣੀ ਨਾਲ ਗਲੀਆਂ ਨੇ ਕੀਤਾ ਤਲਾਬ ਦਾ ਰੂਪ ਧਾਰਨ
NEXT STORY