ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਸੜਕ ਫੋਰਲੇਨ ਕਰਨ ਦੌਰਾਨ ਪਿੰਡ ਮਾਛੀਕੇ ਵਿਖੇ ਪੁਰਾਣੀ ਗਊਸ਼ਾਲਾ ਦੀ ਐਕਵਾਇਰ ਕੀਤੀ ਜਗ੍ਹਾ ਦੀ ਪੇਮੈਂਟ ਤੇ ਬਚੀ ਜਗ੍ਹਾ 'ਤੇ ਕਬਜ਼ੇ ਸਬੰਧੀ ਗ੍ਰਾਮ ਪੰਚਾਇਤ, ਪਿੰਡ ਵਾਸੀ ਅਤੇ ਇਕ ਧਾਰਮਿਕ ਸੰਸਥਾ ਆਹਮੋ-ਸਾਹਮਣੇ ਆ ਗਏ ਹਨ, ਜਿਸ ਕਾਰਨ ਪਿੰਡ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਅੱਜ ਪੁਲਸ ਚੌਕੀ ਬਿਲਾਸਪੁਰ ਵੱਲੋਂ ਦੋਵਾਂ ਧਿਰਾਂ ਨੂੰ ਰਾਜ਼ੀਨਾਮੇ ਲਈ ਚੌਕੀ 'ਚ ਬੁਲਾਇਆ ਗਿਆ, ਜਿਥੇ ਪਿੰਡ ਵਾਸੀਆਂ ਵੱਲੋਂ ਪੁਲਸ ਚੌਕੀ ਬਿਲਾਸਪੁਰ ਅੱਗੇ ਪ੍ਰਦਰਸ਼ਨ ਕਰਦਿਆਂ ਇਨਸਾਫ ਦੀ ਮੰਗ ਕੀਤੀ ਗਈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਕਾਕਾ ਸਿੰਘ ਮਾਛੀਕੇ, ਸਾਬਕਾ ਪੰਚ ਜਸਵੀਰ ਸਿੰਘ, ਸਾਬਕਾ ਪੰਚ ਠੇਕੇਦਾਰ ਹਰਦੇਵ ਸਿੰਘ ਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਕਰੀਬ 35 ਸਾਲ ਪਹਿਲਾਂ ਇਸ ਪੰਚਾਇਤੀ ਜਗ੍ਹਾ 'ਤੇ ਸੰਤ ਹਰੀ ਰਾਮ ਵੱਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਗਊਸ਼ਾਲਾ ਦੀ ਉਸਾਰੀ ਕੀਤੀ ਗਈ ਸੀ, ਜਿਸ ਦੀ ਸੇਵਾ-ਸੰਭਾਲ ਬਾਅਦ 'ਚ ਲੋਪੋਂ ਸੰਪਰਦਾਇ ਨੂੰ ਸੌਂਪ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਜਗ੍ਹਾ ਅੱਜ ਵੀ ਪੰਚਾਇਤ ਦੀ ਹੈ ਅਤੇ ਸੜਕ ਐਕਵਾਇਰ ਕਰਨ ਦੌਰਾਨ ਇਸ ਜਗ੍ਹਾ 'ਤੇ ਉਸਾਰੀ ਦੇ ਉਜਾੜੇ ਭੱਤੇ ਦਾ ਚੈੱਕ ਪੰਚਾਇਤ ਨੂੰ ਮਿਲਣ ਦੀ ਬਜਾਏ ਗਊਸ਼ਾਲਾ ਦੀ ਕਮੇਟੀ ਨੂੰ ਦੇ ਦਿੱਤਾ ਗਿਆ ਹੈ, ਜੋ ਕਿ ਪਿੰਡ ਨਾਲ ਸ਼ਰੇਆਮ ਬੇਇਨਸਾਫੀ ਹੈ। ਇਸ ਤੋਂ ਇਲਾਵਾ ਬਾਕੀ ਬਚੀ ਚਾਰ ਕਨਾਲ ਜ਼ਮੀਨ, ਜੋ ਕਿ ਮਾਛੀਕੇ ਪੱਤੀ ਅਤੇ ਗੁਰਦੁਆਰਾ ਸਾਹਿਬ ਦੀ ਹੈ, 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਸ਼ਮਸ਼ਾਨ ਘਾਟ ਦੀ ਜਗ੍ਹਾ ਹੈ। ਉਨ੍ਹਾਂ ਇਸ ਦੀ ਉੱਚ ਪੱਧਰੀ ਜਾਂਚ ਕਰਦਿਆਂ ਇਨਸਾਫ ਦੀ ਮੰਗ ਕੀਤੀ। ਇਸ ਸਮੇਂ ਸਥਿਤੀ ਉਸ ਸਮੇਂ ਗੰਭੀਰ ਬਣ ਗਈ, ਜਦ ਚੌਕੀ ਇੰਚਾਰਜ ਦੇ ਸਾਹਮਣੇ ਕਿਸਾਨ ਆਗੂ ਨੇ ਗਊਸ਼ਾਲਾ 'ਚ ਨੌਜਵਾਨਾਂ ਨੂੰ ਨਸ਼ੇ ਵਰਤਾਉਣ ਦੇ ਦੋਸ਼ ਲਾ ਦਿੱਤੇ। ਇਸ ਮੌਕੇ ਦੋਵਾਂ ਧਿਰਾਂ ਦੀ ਪੁਲਸ ਚੌਕੀ 'ਚ ਤਕਰਾਰਬਾਜ਼ੀ ਵੀ ਹੋਈ। ਇਸ ਮੌਕੇ ਸਰਪੰਚ ਜਗਸੀਰ ਸਿੰਘ ਵਾਲੀਆ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਪੰਚ ਹਰਬੰਸ ਸਿੰਘ ਪ੍ਰਧਾਨ, ਲੋਕ ਮੋਰਚਾ ਦੇ ਆਗੂ ਅਮਨਦੀਪ ਸਿੰਘ ਮਾਛੀਕੇ, ਸਾਧੂ ਸਿੰਘ, ਸਤਪਾਲ ਸਿੰਘ, ਹਰਪਾਲ ਸਿੰਘ, ਜਸਦੇਵ ਸਿੰਘ, ਜਸਵਿੰਦਰ ਸਿੰਘ, ਸੁਖਦੇਵ ਸਿੰਘ, ਸਾਧੂ ਸਿੰਘ, ਕੁਲਦੀਪ ਸਿੰਘ ਖਾਲਸਾ ਆਦਿ ਹਾਜ਼ਰ ਸਨ। ਦੂਸਰੇ ਪਾਸੇ ਲੋਪੋਂ ਸੰਪਰਦਾਇ ਦੇ ਸੇਵਕਾਂ ਵੱਲੋਂ ਇਸ ਜਗ੍ਹਾ 'ਤੇ ਉਸਾਰੇ ਗਏ ਕਮਰਿਆਂ 'ਤੇ ਆਪਣਾ ਹੱਕ ਜਤਾÀੁਂਦਿਆਂ ਕਿਹਾ ਗਿਆ ਕਿ ਲੋਕਾਂ ਦੀ ਮਦਦ ਨਾਲ ਉਨ੍ਹਾਂ ਵੱਲੋਂ ਗਊਸ਼ਾਲਾ ਦੀ ਉਸਾਰੀ ਕੀਤੀ ਗਈ ਸੀ, ਜਿਸ ਕਾਰਨ ਮੁਆਵਜ਼ੇ ਦੇ ਚੈੱਕ 'ਤੇ ਉਨ੍ਹਾਂ ਦਾ ਹੱਕ ਹੈ।
52 ਪਿੰਡਾਂ ਲਈ ਪ੍ਰਾਇਮਰੀ ਹੈਲਥ ਸੈਂਟਰ ਬਣਨ ਲੱਗਾ 'ਖੰਡਰ'
NEXT STORY