Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 03, 2026

    3:06:24 AM

  • voting cancelled at all 285 booths in falta seat

    ਪੱਛਮੀ ਬੰਗਾਲ ’ਚ ਫਾਲਤਾ ਸੀਟ ’ਤੇ ਵੀ ਵੋਟਿੰਗ ਰੱਦ,...

  • punjab

    ਪੰਜਾਬ 'ਚ ਵੱਡੀ ਵਾਰਦਾਤ! ਮਾਪਿਆਂ ਦੇ ਇਕਲੌਤੇ ਪੁੱਤ...

  • csk vs mi

    ਗਾਇਕਵਾੜ ਤੇ ਕਾਰਤਿਕ ਦੀ ਤੂਫ਼ਾਨੀ ਪਾਰੀ ਦੀ ਬਦੌਲਤ...

  • golden opportunity to work in uae

    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ropar
  • ਤਵਾਰੀਖ ਦੇ ਕਈ ਪੱਖ ਆਗੋਸ਼ 'ਚ ਸਮੋਈ ਬੈਠਾ ਹੈ ਪਿੰਡ ਕੋਟਲਾ ਨਿਹੰਗ

PUNJAB News Punjabi(ਪੰਜਾਬਂ)

ਤਵਾਰੀਖ ਦੇ ਕਈ ਪੱਖ ਆਗੋਸ਼ 'ਚ ਸਮੋਈ ਬੈਠਾ ਹੈ ਪਿੰਡ ਕੋਟਲਾ ਨਿਹੰਗ

  • Edited By Shivani Attri,
  • Updated: 17 Dec, 2018 02:10 PM
Ropar
village kotla nihang ropar
  • Share
    • Facebook
    • Tumblr
    • Linkedin
    • Twitter
  • Comment

ਸ੍ਰੀ ਅਨੰਦਪੁਰ ਸਾਹਿਬ/ਰੂਪਨਗਰ (ਸ਼ਮਸ਼ੇਰ ਸਿੰਘ ਡੂਮੇਵਾਲ, ਵਿਜੇ)— ਸਰਸਾ ਨਦੀ ਪਾਰ ਕਰਕੇ ਸ੍ਰੀ ਦਸਮੇਸ਼ ਪਿਤਾ ਨੇ ਨੀਲੇ ਦੀਆਂ ਮੁਹਾਰਾਂ ਜਦੋਂ ਰੋਪੜ ਵੱਲ ਮੋੜੀਆਂ ਤਾਂ ਹਾਲਾਤ ਬਹੁਤ ਹੀ ਸੰਗੀਨ ਸਨ। ਮੁਗਲ ਫੌਜਾਂ ਦਾ ਟਿੱਡੀ ਦਲ ਪਿੱਛੇ ਸੀ ਅਤੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਅਤੇ ਮਾਤਾਵਾਂ ਉਨ੍ਹਾਂ ਨਾਲੋਂ ਨਿੱਖੜ ਚੁੱਕੇ ਸਨ। ਗੁਰੂ ਜੀ ਦੇ ਬਸਤਰ ਸਰਸਾ ਨੂੰ ਪਾਰ ਕਰਨ 'ਤੇ ਨਿੰਮੀ-ਨਿੰਮੀ ਹੋ ਰਹੀ ਵਰਖਾ ਕਾਰਨ ਬੁਰੀ ਤਰ੍ਹਾਂ ਭਿੱਜੇ ਹੋਏ  ਸਨ। ਕੁਝ ਕੁ ਅੱਗੇ ਜਾ ਕੇ ਗੁਰੂ ਜੀ ਨੇ ਇਕ ਇੱਟਾਂ ਦੇ ਭੱਠੇ 'ਤੇ ਮੌਜੂਦ ਮਜ਼ਦੂਰਾਂ ਨੂੰ ਕੁਝ ਸਮਾਂ ਰੁਕਣ ਦੀ ਮਨਸ਼ਾ ਨਾਲ ਮਹਿਫੂਜ਼ ਥਾਂ ਦੇਣ ਦੀ ਮੰਗ ਕੀਤੀ ਪਰ ਉਨ੍ਹਾਂ ਮਜ਼ਾਕੀਆ ਅੰਦਾਜ਼ 'ਚ ਗੁਰੂ ਜੀ ਨੂੰ ਤਪਦੇ ਭੱਠੇ ਵੱਲ ਜਾਣ ਦਾ ਇਸ਼ਾਰਾ ਕੀਤਾ। ਗੁਰੂ ਜੀ ਨੇ ਘੋੜੇ ਦੀਆਂ ਵਾਗਾਂ ਉਸ ਪਾਸੇ ਮੋੜ ਲਈਆਂ ਪਰ ਜਿਉਂ ਹੀ ਨੀਲੇ ਘੋੜੇ ਨੇ ਤਪਦੇ ਭੱਠੇ 'ਤੇ ਪੈਰ ਧਰੇ ਤਾਂ ਤੰਦੂਰ ਵਾਂਗੂ ਤਪਦਾ ਭੱਠਾ ਠੰਡਾ ਸੀਤ ਹੋ ਗਿਆ। ਇਸ ਚਮਤਕਾਰ ਤੋਂ ਡਰੇ ਮਜ਼ਦੂਰ ਭੱਠਾ ਮਾਲਕ ਨਿਹੰਗ ਖਾਨ ਦੇ ਕਿਲੇ 'ਚ ਗਏ ਅਤੇ ਇਸ ਸਨਸਨੀਖੇਜ਼ ਘਟਨਾ ਦਾ ਖੁਲਾਸਾ ਕੀਤਾ। ਨਿਹੰਗ ਖਾਨ ਨੇ ਭੱਠੇ 'ਤੇ ਜਾ ਕੇ ਜਦੋਂ ਇਸ ਕੌਤਕ ਨਾਇਕ ਨੀਲੇ ਦੇ ਸ਼ਾਹ ਅਸਵਾਰ ਵੱਲ ਤੱਕਿਆ ਤਾਂ ਉਹ ਉਨ੍ਹਾਂ ਦੇ ਚਰਨਾਂ 'ਤੇ ਢਹਿ ਪਿਆ ਤੇ ਹੋਈ ਭੁੱਲ ਦੀ ਮੁਆਫੀ ਮੰਗਣ ਲੱਗਾ।

ਕਿਵੇਂ ਅਤੇ ਕਿਸ ਭਾਅ ਪਈ ਵਫਾਦਾਰੀ ਦੀ ਪਰਖ
ਭੱਠਾ ਠੰਡਾ ਹੋਣ ਦੀ ਘਟਨਾ ਤੋਂ ਬਾਅਦ ਨਿਹੰਗ ਖਾਨ ਗੁਰੂ ਜੀ ਨੂੰ ਬੇਨਤੀ ਕਰਕੇ ਆਪਣੇ ਕਿਲੇ ਦੇ ਅੰਦਰ ਲੈ ਗਿਆ। ਕੁਝ ਸਿੰਘ ਮਲਕਪੁਰ ਲਾਗੇ ਹੋਈ ਲੜਾਈ 'ਚ ਜ਼ਖਮੀ ਹੋ ਚੁੱਕੇ ਸਨ। ਉਨ੍ਹਾਂ 'ਚ ਭਾਈ ਬਚਿੱਤਰ ਸਿੰਘ, ਜੋ ਕਿ ਕਿਲਾ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ ਪਹਾੜੀ ਰਾਜਿਆਂ ਵੱਲੋਂ ਭੇਜੇ ਨਸ਼ੇੜੀ (ਮਸਤ) ਹਾਥੀ ਦਾ ਮੁਕਾਬਲਾ ਕਰ ਚੁੱਕਾ ਸੀ, ਵੀ ਸ਼ਾਮਲ ਸੀ। ਗੁਰੂ ਜੀ ਦੇ ਹੁਕਮ ਅਨੁਸਾਰ ਜ਼ਖਮੀ ਹਾਲਤ 'ਚ ਭਾਈ ਬਚਿੱਤਰ ਸਿੰਘ ਨੂੰ ਕਿਲੇ ਦੇ ਇਕ ਹਿੱਸੇ 'ਚ ਜ਼ੇਰੇ ਇਲਾਜ ਰੱਖਿਆ ਗਿਆ, ਜਿਸ ਦੀ ਦੇਖਭਾਲ ਲਈ ਨਿਹੰਗ ਖਾਨ ਨੇ ਆਪਣੇ ਕਰਿੰਦਿਆਂ ਦੀ ਡਿਊਟੀ ਲਗਾ ਦਿੱਤੀ।  ਉਸ ਦਾ ਪਰਿਵਾਰ ਸੰਗੀਨ ਹਾਲਾਤ 'ਚ ਭਾਵੇਂ ਇਸ ਤੋਂ ਮਹਿਫੂਜ਼ ਥਾਂ ਗੁਰੂ ਜੀ ਲਈ ਹੋਰ ਕਿਤੇ ਨਹੀਂ ਸੀ ਪਰ ਸਮੇਂ ਦੀ ਰਾਜਨੀਤੀ ਉਨ੍ਹਾਂ ਨੂੰ ਇਥੋਂ ਤੁਰ ਜਾਣ ਲਈ ਆਖ ਰਹੀ ਸੀ। ਆਖਿਰ ਸੰਖੇਪ ਸਮੇਂ 'ਚ ਨਿਹੰਗ ਖਾਨ ਦੇ ਪਰਿਵਾਰ ਦੀ ਕੀਤੀ ਅਭੁੱਲ ਖਿਦਮਤ ਨੂੰ ਅਸੀਸਾਂ ਬਖਸ਼ਦੇ ਗੁਰੂ ਜੀ ਕਿਲੇ ਤੋਂ ਤੁਰ ਪਏ ਤੇ ਜਾਣ ਵੇਲੇ ਪਰਿਵਾਰ ਨੂੰ ਭਾਈ ਬਚਿੱਤਰ ਸਿੰਘ ਦਾ  ਖਿਆਲ ਰੱਖਣ ਦੀਆਂ ਹਦਾਇਤਾਂ ਕਰ ਗਏ। ਗੁਰੂ ਜੀ ਦੇ ਚਲੇ ਜਾਣ ਤੋਂ ਬਾਅਦ ਮੁਗਲ ਸਿਪਾਹੀ ਗੁਰੂ ਜੀ ਅਤੇ ਸਿੰਘਾਂ ਦੀ ਨਿਸ਼ਾਨਦੇਹੀ ਕਰਦੇ ਨਿਹੰਗ ਖਾਨ ਦੀ ਹਵੇਲੀ ਆ ਟਪਕੇ ਤੇ ਗੁਰੂ ਜੀ  ਬਾਰੇ ਪੁੱਛਣ ਲੱਗੇ। ਨਿਹੰਗ ਖਾਨ ਦੀਆਂ ਅਨੇਕਾਂ ਸਫਾਈਆਂ ਅਤੇ ਬੇਵਿਸ਼ਵਾਸੀ ਪ੍ਰਗਟਾਉਂਦਿਆਂ ਸਿਪਾਹੀਆਂ ਨੇ ਜਦੋਂ ਕਿਲੇ ਦੀ ਤਲਾਸ਼ੀ ਲੈਣ ਦੀ ਜ਼ਿੱਦ ਕੀਤੀ ਤਾਂ ਨਿਹੰਗ ਖਾਨ ਨੇ ਉਸ ਕਮਰੇ ਵੱਲ ਇਸ਼ਾਰਾ ਕਰਦਿਆਂ ਕਿਹਾ (ਜਿਸ ਵਿਚ ਭਾਈ ਬਚਿੱਤਰ ਸਿੰਘ ਜ਼ਖਮੀ ਹੋਇਆ ਪਿਆ ਸੀ ਅਤੇ ਨਿਹੰਗ ਖਾਂ ਦੀ ਬੇਟੀ ਮੁਮਤਾਜ਼ ਉਸ ਦੀ ਦੇਖਭਾਲ ਕਰ ਰਹੀ ਸੀ) ਕਿ ਇਸ ਕਮਰੇ 'ਚ ਮੇਰੀ ਧੀ  ਤੇ ਦਾਮਾਦ ਹਨ, ਮੈਂ ਇਸ ਕਮਰੇ ਦੀ ਤਲਾਸ਼ੀ ਨਹੀਂ ਲੈਣ ਦਿਆਂਗਾ, ਬਾਕੀ ਕਿਲੇ ਦੀ ਤਲਾਸ਼ੀ ਲੈਣ ਦਾ ਤੁਹਾਡਾ ਅਧਿਕਾਰ ਹੈ। ਇਸ ਦੇ ਜਵਾਬ 'ਚ ਮੁਗਲ ਫੌਜਦਾਰ ਨੇ ਕਿਹਾ ਕਿ ਅਸੀਂ ਉਸ ਕਮਰੇ  ਦੀ ਤਲਾਸ਼ੀ ਬਿਲਕੁਲ ਨਹੀਂ ਲਵਾਂਗੇ ਪਰ ਤੁਹਾਨੂੰ ਇਕ ਵਾਰ ਆਪਣੀ ਬੇਟੀ ਨੂੰ ਆਵਾਜ਼ ਮਾਰ ਕੇ ਸਾਨੂੰ ਵਿਸ਼ਵਾਸ ਦਿਵਾਉਣਾ ਹੋਵੇਗਾ। ਫੌਜਦਾਰ ਦੇ ਕਹਿਣ 'ਤੇ ਨਿਹੰਗ ਖਾਨ ਨੇ ਆਪਣੀ ਬੇਟੀ ਨੂੰ ਆਵਾਜ਼ ਮਾਰੀ-
''ਬੇਟੀ ਮੁਮਤਾਜ਼?''
''ਜੀ ਅੱਬੂ ਜਾਨ?'' ਅੰਦਰੋਂ ਜਵਾਬ ਆਇਆ।
''ਬੇਟੀ ਸਭ ਖੈਰੀਅਤ ਹੈ?''
''ਜੀ ਅੱਬੂ ਜਾਨ ਸਭ ਖੈਰੀਅਤ ਹੈ।''
ਮੁਮਤਾਜ਼ ਦਾ ਆਇਆ ਜਵਾਬ ਫੌਜਦਾਰ ਦੇ ਸ਼ੱਕ ਨੂੰ ਖਤਮ ਕਰ ਗਿਆ। ਫੌਜ ਦਾ ਅਧਿਕਾਰੀ ਸਣੇ ਫੌਜੀਆਂ ਬੇਰੰਗ ਮੁੜ ਗਿਆ ਅਤੇ ਜ਼ਖਮੀ ਹਾਲਤ 'ਚ ਪਏ ਭਾਈ ਬਚਿੱਤਰ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਮੁਗਲ ਹਕੂਮਤ ਨੂੰ ਜਦੋਂ ਇਲਮ ਹੋਇਆ ਕਿ ਨਿਹੰਗ ਖਾਂ ਨੇ ਗੁਰੂ ਜੀ ਨੂੰ ਪਨਾਹ ਦੇ ਕੇ ਮੁਗਲ ਹਕੂਮਤ ਦੇ ਬਰਖਿਲਾਫ ਕੰਮ ਕੀਤਾ ਹੈ ਤਾਂ ਨਿਹੰਗ ਖਾਨ ਦੀ 85 ਏਕੜ ਜਗੀਰ ਜ਼ਬਤ ਕਰ ਲਈ ਗਈ। ਇਤਿਹਾਸ 'ਚ ਇਸ ਘਟਨਾ ਦੇ ਤੁਲ ਕਿਤੇ ਹੋਰ ਮਿਸਾਲ ਨਹੀਂ ਮਿਲਦੀ ਕਿ ਕਿਸੇ ਨੇ ਚੰਦ ਘੜੀਆਂ ਦੀ ਗੁਰ-ਖਿਦਮਤ ਬਦਲੇ ਆਪਣੀ ਇੰਨੀ ਜਗੀਰ ਵਾਰ ਦਿੱਤੀ? ਕੀ ਕੋਈ ਆਪਣੇ ਮੁਰਸ਼ਦ ਦੇ ਮੁਰੀਦ ਦੀ ਹਿਫਾਜ਼ਤ ਲਈ ਆਪਣੀ ਧੀ ਨੂੰ ਉਸ ਦੀ ਪਤਨੀ ਕਹਿ ਕੇ ਪੁਕਾਰ ਸਕਦਾ ਹੈ? ਗੈਰ-ਮਜ਼੍ਹਬ ਦੇ ਸਿਧਾਂਤ ਨੂੰ ਅਪਣਾ ਕੇ ਮੌਲਿਕ ਮੂਲ ਮਜ਼੍ਹਬ ਨੂੰ ਤਿਲਾਂਜਲੀ ਦੇਣਾ ਪਠਾਣ ਨਿਹੰਗ ਖਾਨ ਦੇ ਹਿੱਸੇ ਹੀ ਆਇਆ ਹੈ।

ਮੁਮਤਾਜ਼ ਦੀ ਜ਼ਿੰਦਾਦਿਲੀ ਅਤੇ ਸਿੱਦਕਦਿਲੀ ਦਾ ਬਿਰਤਾਂਤ
ਮੁਗਲ ਹਕੂਮਤ ਵਲੋਂ ਨਿਹੰਗ ਖਾਨ ਵੱਲੋਂ ਇਸਲਾਮ ਵਿਰੋਧੀ ਦੋਸ਼ ਲਾਉਣ ਤੋਂ ਬਾਅਦ ਆਮ ਮੁਸਲਮਾਨਾਂ ਨੇ ਉਸ ਨਾਲ ਜਦੋਂ ਵਿਤਕਰੇ ਭਰਪੂਰ ਰਵੱਈਆ ਅਪਣਾਉਣਾ ਸ਼ੁਰੂ ਕਰ ਦਿੱਤਾ ਤਾਂ ਨਿਹੰਗ ਖਾਨ ਨੇ ਬੇਟੀ ਮੁਮਤਾਜ਼ ਦਾ ਨਿਕਾਹ ਕਰਨ ਦਾ ਫੈਸਲਾ ਕੀਤਾ, ਜੋ ਕਿ ਬੱਸੀ ਪਠਾਣਾਂ ਦੇ ਅਬਗਾਨ ਖਾਨ  ਨਾਲ ਮੰਗੀ ਹੋਈ ਸੀ ਪਰ ਮੁਮਤਾਜ਼ ਨੇ ਆਪਣੇ ਅੱਬੂ ਜਾਨ ਨੂੰ ਇਹ ਨਿਕਾਹ ਕਰਵਾਉਣ ਤੋਂ ਸਪੱਸ਼ਟ  ਇਨਕਾਰ ਕਰ ਦਿੱਤਾ ਅਤੇ ਤਮਾਮ ਉਮਰ ਗੁਰੂ ਘਰ ਦੀ ਸੇਵਾ ਅਤੇ ਸਿਮਰਨ 'ਚ ਲਗਾਉਣ ਦਾ ਫੈਸਲਾ ਕਰ ਲਿਆ। ਉਸ ਨੇ ਅੱਬੂ ਨਿਹੰਗ ਖਾਨ ਨੂੰ ਇਹ ਵੀ ਕਿਹਾ ਕਿ ਜਦੋਂ ਤੁਸੀਂ ਭਾਈ ਬਚਿੱਤਰ  ਸਿੰਘ ਨੂੰ ਆਪਣਾ ਦਮਾਦ ਕਹਿ ਦਿੱਤਾ ਹੈ, ਮੈਂ ਰਹਿੰਦੀ ਜ਼ਿੰਦਗੀ ਉਸ ਨੂੰ ਹੀ ਪਤੀ ਮੰਨ ਕੇ  ਗੁਜ਼ਾਰਾਂਗੀ। ਮੁਮਤਾਜ਼ ਨੇ ਆਪਣੇ ਬੋਲ ਪੁਗਾਉਂਦਿਆਂ 100 ਵਰ੍ਹੇ ਪਿੰਡ ਨੌਰੰਗਪੁਰ ਝਾਂਡੀਆਂ ਤੋਂ ਪੰਜ ਕਿਲੋਮੀਟਰ ਦੂਰ ਜੰਗਲਾਂ 'ਚ ਤਪੱਸਿਆ ਕਰਕੇ ਗਜ਼ਾਰੇ, ਉਸ ਅਸਥਾਨ 'ਤੇ ਅੱਜ ਵੀ ਸਮਾਧ ਮੌਜੂਦ ਹੈ ਅਤੇ ਗੁ. ਮੁਮਤਾਜ਼ਗੜ੍ਹ ਸਾਹਿਬ ਸੁਸ਼ੋਭਿਤ ਹੈ ਜਦਕਿ ਕੋਟਲਾ  ਨਿਹੰਗ ਸਿੰਘ ਪਿੰਡ ਪਠਾਣ ਨਿਹੰਗ ਖਾਨ ਦੇ ਨਾਂ 'ਤੇ ਰੂਪਨਗਰ ਸ਼ਹਿਰ ਦੀਆਂ ਜੂਹਾਂ 'ਚ ਅੱਜ  ਵੀ ਵੱਸਦਾ ਹੈ। ਜਿਸ ਅਸਥਾਨ 'ਤੇ ਗੁਰੂ ਜੀ ਦੇ ਘੋੜੇ ਨੇ ਤਪਦਾ ਭੱਠਾ ਸੀਤ ਕੀਤਾ ਸੀ, ਉਥੇ  ਗੁ. ਭੱਠਾ ਸਾਹਿਬ ਸਥਿਤ ਹੈ, ਜਿਸ ਦੀ ਸੇਵਾ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਨੇ  ਕਰਵਾ ਕੇ 1985 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਪੁਰਦ ਕੀਤਾ ਸੀ। ਇਸ ਅਸਥਾਨ 'ਤੇ ਘੋੜੇ ਦੇ ਪੌੜਾਂ ਦੇ ਨਿਸ਼ਾਨ 'ਤੇ ਗੁਰੂ ਜੀ ਵੱਲੋਂ ਨਿਹੰਗ ਖਾਨ ਦੇ ਪਰਿਵਾਰ ਨੂੰ ਭੇਟ ਕੀਤੀਆਂ ਨਿਸ਼ਾਨੀਆਂ ਵੀ ਮੌਜੂਦ ਹਨ।

ਗੁਰੂ ਜੀ ਦਾ ਪਹਿਲਾਂ ਕੀ ਸੀ ਨਿਹੰਗ ਖਾਨ ਨਾਲ ਨਾਤਾ
ਪਠਾਣ ਨਿਹੰਗ ਖਾਨ ਉਕਤ ਰਿਆਸਤ ਦਾ ਜ਼ਿੰਮੀਂਦਾਰ ਹਾਕਮ ਤੇ ਗੁਰੂ ਘਰ ਦਾ ਪਰਮ ਸੇਵਕ ਸੀ, ਜਿਸ ਕੋਲ ਗੁਰੂ ਜੀ ਆਉਂਦੇ-ਜਾਂਦੇ ਅਕਸਰ ਮੁਕਾਮ ਕਰਦੇ ਹੁੰਦੇ ਸਨ। ਇਨ੍ਹਾਂ ਤੋਂ ਪਹਿਲਾਂ ਤਿੰਨ  ਵਾਰ ਗੁਰੂ ਜੀ ਦਾ ਨਿਹੰਗ ਖਾਨ ਦੇ ਕੋਲ ਆਉਣ ਦਾ ਕੁਝ ਇਤਿਹਾਸਕਾਰਾਂ ਵੱਲੋਂ ਹਵਾਲਾ ਦਿੱਤਾ ਗਿਆ ਹੈ। ਨਿਹੰਗ ਖਾਨ ਜਿਸ ਨੂੰ ਪਠਾਣ ਸ਼ਾਹ ਸੁਲੇਮਾਨ ਗਜ਼ਨਵੀ ਦੀ ਕੁਲ ਦੇ ਵਾਰਿਸ ਨੌਰੰਗ ਖਾਨ ਦਾ ਪੁੱਤਰ ਦੱਸਿਆ ਜਾਂਦਾ ਹੈ, ਦੀ ਗੁਰੂ ਜੀ ਨਾਲ ਪਹਿਲੀ ਮੁਲਾਕਾਤ ਸੰਮਤ 1745 (ਸੰਨ  1688) ਈ. 'ਚ ਮੱਘਰ ਦੀ ਮੱਸਿਆ ਦੇ ਦਿਹਾੜੇ ਹੋਈ ਸੀ ਅਤੇ ਉਸ ਮੁਲਾਕਾਤ ਤੋਂ ਹੀ ਉਹ ਗੁਰੂ ਜੀ ਦੇ ਵਿਚਾਰਾਂ ਦਾ ਮੁਰੀਦ ਹੋ ਗਿਆ ਸੀ। ਉਸ ਦੀ ਭਾਵਨਾ ਗੁਰੂ ਜੀ ਤੋਂ ਆਪਾ ਕੁਰਬਾਨ ਕਰਨ ਦੇ ਸਮਰੱਥ ਹੋ ਗਈ ਸੀ। ਇਤਿਹਾਸ ਅਨੁਸਾਰ ਨਿਹੰਗ ਖਾਨ ਦੇ ਪੁੱਤਰ ਆਲਮ ਖਾਨ ਦੇ ਵਿਆਹ ਮੌਕੇ 3 ਮਈ 1694 ਨੂੰ ਗੁਰੂ ਜੀ ਵਿਸ਼ੇਸ਼ ਤੌਰ 'ਤੇ ਕੋਟਲਾ ਨਿਹੰਗ ਪਹੁੰਚੇ ਸਨ।

ਨਿਹੰਗ ਖਾਨ ਦਾ ਪਿਤਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਧੀਆ ਨਸਲ ਦੇ ਘੋੜੇ ਲਿਆ ਕੇ ਵੇਚਦਾ ਹੁੰਦਾ ਸੀ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਦੀ ਗੁਰੂ ਘਰ ਪ੍ਰਤੀ ਆਸਥਾ ਪ੍ਰਗਟ ਹੋਈ। ਪਿੰਡ ਕੋਟਲਾ ਨਿਹੰਗ 'ਚ ਗੁਰੂ ਜੀ ਤੋਂ ਬਿਨਾਂ ਤਿੰਨ ਗੁਰੂਆਂ ਦੇ ਹੋਰ ਆਉਣ ਦੇ ਹਵਾਲੇ ਵੀ ਇਤਿਹਾਸ 'ਚ ਕਿਤੇ-ਕਿਤੇ ਮਿਲਣੇ ਹਨ। ਇਸ ਪੱਖ ਨੂੰ ਇਸ ਲਈ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ 6ਵੇਂ ਪਾਤਸ਼ਾਹ ਤੋਂ ਬਾਅਦ ਸਮੂਹ ਗੁਰੂ ਸਾਹਿਬਾਨ ਦੇ ਪ੍ਰਚਾਰ ਦਾ ਖੇਤਰ ਮੰਨਿਆ ਜਾਂਦਾ ਰਿਹਾ ਹੈ। 8ਵੇਂ ਪਾਤਸ਼ਾਹ ਨੇ ਆਪਣੀ ਸੰਖੇਪ ਜ਼ਿੰਦਗੀ 'ਚ ਕਿਲੇ ਬਣਵਾਉਣ ਅਤੇ ਕਿਲਿਆਂ ਨੂੰ ਵਰਤੋਂ 'ਚ ਲਿਆਉਣ ਦੇ ਵਿਸ਼ੇਸ਼ ਯਤਨ ਕੀਤੇ ਹਨ।-ਪ੍ਰਿੰਸੀਪਲ ਸੁਰਿੰਦਰ ਸਿੰਘ, ਮੈਂਬਰ ਐੱਸ. ਜੀ. ਪੀ. ਸੀ. ਸ੍ਰੀ ਆਨੰਦਪੁਰ ਸਾਹਿਬ
ਜਿਸ ਪਠਾਣ ਨਿਹੰਗ ਖਾਨ ਨੇ ਵੱਡਾ ਆਰਥਿਕ ਨੁਕਸਾਨ ਸਹਿ ਕੇ ਗੁਰੂ ਜੀ ਦੀ ਮਦਦ ਕੀਤੀ ਸੀ, ਉਸ ਨਿਹੰਗ ਖਾਨ ਦੀ ਵਿਰਾਸਤ ਅੱਜ ਕੁਝ ਲੋਕਾਂ ਵੱਲੋਂ ਲਾਲਸਾ ਕਾਰਨ ਲੁੱਟੀ ਜਾ ਰਹੀ ਹੈ। ਇਸ ਪਿੰਡ 'ਚ ਮੁਸਲਮ ਭਾਈਚਾਰੇ ਲਈ ਦੋ ਕਬਰਸਤਾਨ ਚੱਲਦੇ ਆ ਰਹੇ ਹਨ। ਇਕ ਕਬਰਸਤਾਨ, ਜਿਸ ਦਾ ਖਸਰਾ ਨੰ. 10/11/1, ਰਕਬਾ 1 ਕਨਾਲ 4 ਮਰਲੇ ਹੈ, ਇਹ ਆਮ ਵਰਗ ਦੇ ਲੋਕਾਂ ਨੂੰ ਦਫਨਾਉਣ ਲਈ ਸੀ ਤੇ ਦੂਜਾ ਮੁੱਖ ਕਬਰਸਤਾਨ ਖਸਰਾ ਨੰ. 54 ਰਕਬਾ, 12 ਮਰਲੇ ਹੈ। ਇਸੇ ਰਕਬੇ 'ਚ ਪਠਾਣ ਪਰਿਵਾਰ ਨਾਲ ਸਬੰਧਤ ਮੁਸਲਮਾਨਾਂ ਨੂੰ ਦਫਨਾਇਆ ਜਾਂਦਾ ਸੀ। ਜਦੋਂ 12  ਮਰਲੇ ਵਾਲਾ ਕਬਰਸਤਾਨ ਲਾਸ਼ਾਂ ਦਫਨਾਉਣ ਨਾਲ ਭਰ ਗਿਆ ਤਾਂ ਪਠਾਣਾਂ ਨੇ ਆਪਣੀ ਨਿੱਜੀ ਬੰਜਰ ਜ਼ਮੀਨ ਖਸਰਾ ਨੰ. 9//6 (9 ਕਨਾਲ 9 ਮਰਲੇ) ਵਿਚ ਹੀ ਮ੍ਰਿਤਕ ਦੇਹਾਂ ਦਫਨਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਤਰ੍ਹਾਂ ਇਹ ਸਿਲਸਿਲਾ 1938 ਤੋਂ 1947 ਤਕ ਚੱਲਦਾ ਰਿਹਾ। ਵੰਡ ਤੋਂ ਬਾਅਦ ਇਹ ਦੋਵੇਂ ਕਬਰਿਸਤਾਨ ਪੰਜਾਬ ਵਕਫ ਬੋਰਡ ਅਧੀਨ ਆ ਗਏ ਪਰ ਜੋ ਕਬਰਿਸਤਾਨ ਸੀ, ਉਥੇ ਮਿਲੀਭੁਗਤ ਨਾਲ ਨਾਜਾਇਜ਼ ਕਬਜ਼ੇ ਹੋ ਗਏ। ਮੁੱਖ ਕਬਰਿਸਤਾਨ ਵਿਚ ਜਿਥੇ ਪਠਾਣਾਂ ਦੀਆਂ  ਕਬਰਾਂ ਸਨ, ਉਨ੍ਹਾਂ ਨੂੰ ਪੱਧਰਾ ਕਰਵਾ ਕੇ ਵਕਫ ਬੋਰਡ ਨੇ ਜ਼ਮੀਨ ਲੀਜ਼ 'ਤੇ ਦੇ  ਦਿੱਤੀ। ਖਸਰਾ ਨੰ. 9/6 ਜਿਥੇ ਕਿ ਨਿਹੰਗ ਖਾਨ ਅਤੇ ਉਸ ਦੇ ਪਰਿਵਾਰ ਨੂੰ ਦਫਨਾਇਆ ਗਿਆ ਸੀ, ਉਥੇ ਇਕ ਉੱਚਾ ਥੇਹ ਉਸਾਰਿਆ ਹੋਇਆ ਹੈ। ਇਸ ਰਕਬੇ ਦੀ ਪਾਕਿਸਤਾਨ ਤੋਂ ਆਏ ਕਬੀਲਿਆਂ ਨੂੰ 1953-54 'ਚ ਅਲਾਟਮੈਂਟ ਹੋ ਗਈ ਤੇ ਅਲਾਟੀ ਨੇ ਇਹ 9 ਕਨਾਲ 9 ਮਰਲੇ ਦਾ ਕਿਸੇ ਨਾਲ ਬਿਆਨਾ ਕਰ ਲਿਆ ਅਤੇ ਉਸ ਉੱਚੇ ਟਿੱਬੇ ਨੂੰ ਰਾਤ ਸਮੇਂ ਪੱਧਰਾ ਕਰਕੇ ਪਲਾਟ ਕੱਟ ਕੇ ਵੇਚਣੇ ਸ਼ੁਰੂ ਕਰ ਦਿੱਤੇ। ਜਿਥੇ ਪਠਾਣ ਨਿਹੰਗ ਖਾਨ ਅਤੇ ਉਸ ਦੇ ਪਰਿਵਾਰ ਦੀਆਂ ਕਬਰਾਂ ਸਨ, ਉਨ੍ਹਾਂ ਨਾਲ ਛੇੜਛਾੜ ਕੀਤੀ ਜਿਸ ਨੂੰ ਬਚਾਉਣ ਲਈ ਕੁਝ ਧਿਰਾਂ ਅੱਗੇ ਆਈਆਂ ਤੇ ਇਸ ਵਿਰਾਸਤ ਦਾ ਫਿਲਹਾਲ  ਉਜਾੜਾ ਰੁਕ ਗਿਆ ਹੈ ਤੇ ਇਸ ਨੂੰ ਬਚਾਉਣਾ ਸਮੇਂ ਦੀ ਲੋੜ ਹੈ ਪਰ ਐੱਸ. ਜੀ. ਪੀ. ਸੀ. ਤੇ  ਵਕਫ ਬੋਰਡ ਆਪਣੇ ਇਸ ਫਰਜ਼ ਪ੍ਰਤੀ ਚੁੱਪ ਹਨ ਜਦਕਿ ਬਾਕੀ ਲੋਕ ਇਸ ਖਿਲਾਫ ਲੜਾਈ ਲੜ ਰਹੇ ਹਨ।—ਬਲਦੇਵ ਸਿੰਘ ਕੋਰੇ, ਸੇਵਾ ਮੁਕਤ ਬੀ. ਡੀ. ਪੀ. ਓ. ਰੂਪਨਗਰ

  • village kotla nihang
  • ropar
  • ਪਿੰਡ ਕੋਟਲਾ ਨਿਹੰਗ
  • ਸ੍ਰੀ ਦਸਮੇਸ਼ ਪਿਤਾ
  • ਸਰਸਾ ਨਦੀ

ਕੈਪਟਨ ਦਾ ਆਪਰੇਸ਼ਨ ਸਫਲ, ਥੋੜ੍ਹੇ ਦਿਨਾਂ 'ਚ ਸ਼ੁਰੂ ਕਰਨਗੇ ਕੰਮ

NEXT STORY

Stories You May Like

  • the woman who made rape allegations on social media reconciled with the sarpanch
    ਸੋਸ਼ਲ ਮੀਡਆ ’ਤੇ ਜਬਰ-ਜਨਾਹ ਦੇ ਦੋਸ਼ ਲਾਉਣ ਵਾਲੀ ਵਿਆਹੁਤਾ ਨੇ ਸਰਪੰਚ ਪੱਖ ਨਾਲ ਕੀਤਾ ਰਾਜ਼ੀਨਾਮਾ
  • terrorists   rampage in nigeria
    ਨਾਈਜੀਰੀਆ 'ਚ ਅੱਤਵਾਦੀਆਂ ਦਾ ਖ਼ੂਨੀ ਤਾਂਡਵ: 11 ਪਿੰਡ ਵਾਸੀਆਂ ਦਾ ਬੇਰਹਿਮੀ ਨਾਲ ਕਤਲ, ਕਈ ਘਰ ਫੂਕੇ
  • nihang sikh assaulted in canada beard pulled
    ਕੈਨੇਡਾ 'ਚ ਟਰਾਂਸਪੋਰਟ ਕੰਪਨੀ ਦੇ ਦਫ਼ਤਰ 'ਚ ਹੰਗਾਮਾ, ਨਿਹੰਗ ਸਿੰਘ ਦੀ ਦਾੜ੍ਹੀ ਦੀ ਬੇਅਦਬੀ ਦਾ ਇਲਜ਼ਾਮ (ਵੀਡੀਓ)
  • clash between blue and saffron flag holders
    ਝੰਡਾ ਵਿਵਾਦ ’ਚ ਵਾਰਾਣਸੀ ਦੇ ਨੇਹੀਆ ਪਿੰਡ ਵਿਚ ਹਿੰਸਾ, ACP ਸਮੇਤ ਕਈ ਪੁਲਸ ਮੁਲਾਜ਼ਮ ਜ਼ਖਮੀ
  • people dressed as nihangs committed a major incident overnight
    Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ ਸਾਹਮਣੇ
  • after lpg  now there is a shortage of this item  stock is exhausted
    LPG ਤੋਂ ਬਾਅਦ ਹੁਣ ਇਸ ਚੀਜ਼ ਦੀ ਹੋਈ ਕਿੱਲਤ, ਕਈ ਸ਼ਹਿਰਾਂ 'ਚ ਸਟਾਕ ਖ਼ਤਮ, ਲੋਕ ਪਰੇਸ਼ਾਨ
  • 30 acres of paddy fields burnt
    ਪਿੰਡ ਪੁਰੀਆ ਖੁਰਦ ’ਚ ਬਿਜਲੀ ਦੀਆਂ ਤਾਰਾਂ ਦੀ ਚੰਗਿਆੜੀ ਨਾਲ 30 ਏਕੜ ਨਾੜ ਸੜ ਕੇ ਸੁਆਹ
  • enforcement directorate can take big action in punjab
    ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁਕੀਆਂ ਦੇ ਛੁੱਟੇ ਪਸੀਨੇ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • woman attacked while sitting in medical store in jalandhar
    ਜਲੰਧਰ : ਮੈਡੀਕਲ ਸਟੋਰ 'ਚ ਬੈਠੀ ਮਹਿਲਾ 'ਤੇ ਹਮਲਾ, ਸੋਨੇ ਦੀ ਚੇਨੀ ਲੁੱਟ ਕੇ...
  • female trainer molested in famous gym in jalandhar
    ਜਲੰਧਰ ਦੇ ਮਸ਼ਹੂਰ Gym 'ਚ ਮਹਿਲਾ ਟ੍ਰੇਨਰ ਨਾਲ ਛੇੜਛਾੜ, ਕਾਰੋਬਾਰੀ ਦੀ ਗੰਦੀ ਹਰਕਤ...
  • important news for lpg consumers amid us iran war
    ਅਮਰੀਕਾ-ਈਰਾਨ ਤਣਾਅ ਦਰਮਿਆਨ LPG ਖ਼ਪਤਕਾਰਾਂ ਲਈ ਅਹਿਮ ਖ਼ਬਰ
  • video of obscene act against female trainer in jalandhar forever 21 gym
    ਜਲੰਧਰ ਵਿਖੇ ਜਿੰਮ 'ਚ ਮਹਿਲਾ ਟ੍ਰੇਨਰ ਨਾਲ ਕਾਰੋਬਾਰੀ ਨੇ ਕੀਤੀ ਅਸ਼ਲੀਲ ਹਰਕਤ,...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, 4 ਤੇ 5 ਮਈ ਨੂੰ ਪੂਰੇ ਸੂਬੇ 'ਚ Alert...
  • labour man a lakhpati with just 7 rupees buys 30 lottery tickets in jalandhar
    Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ
  • motorcycle borne robbers injured shopkeeper and looted rs  18 500
    ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੁਕਾਨਦਾਰ ਨੂੰ ਜ਼ਖ਼ਮੀ ਕਰਕੇ 18,500 ਰੁਪਏ ਲੁੱਟੇ
Trending
Ek Nazar
heavy rain

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨਾਲ ਗੜ੍ਹੇਮਾਰੀ ਦਾ...

shocking incident in ambedkar nagar

ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...

bridge collapse in jammu

ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...

gajlakshmi rajyog rashifal lucky zodiac signs

ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ

t20 mumbai

IPL ਦੇ ਵਿਚਾਲੇ ਧਾਕੜ ਖਿਡਾਰੀ ਦੀ ਹੋਈ ਨਵੀਂ ਟੀਮ 'ਚ ਐਂਟਰੀ!

t20 cricket

14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ...

summer vacation starts on may 11th

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

veteran actor passes away

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ

singer abhijit bhattacharya takes a dig at shah rukh khan

'ਸ਼ਾਹਰੁਖ਼ ਖ਼ਾਨ ਨੂੰ ਕੋਈ ਨਹੀਂ ਰੱਖੇੇਗਾ ਯਾਦ..!' ਮਸ਼ਹੂਰ ਗਾਇਕ ਨੇ ਬਾਲੀਵੁੱਡ ਦੇ...

diljit dosanjh gave a reply to those who protested on the live show

'ਪੰਜਾਬ ਦੀ ਖ਼ਾਤਰ ਝੰਡੇ ਦਿਖਾਉਣੇ ਤਾਂ ਜ਼ਰੂਰ ਦਿਖਾਓ..!', ਵਿਰੋਧ ਕਰਨ ਵਾਲਿਆਂ...

schools fees new orders education department

ਹੁਣ ਸਕੂਲ ਨਹੀਂ ਮੰਗ ਸਕਣਗੇ 2-3 ਮਹੀਨਿਆਂ ਦੀ ਐਡਵਾਂਸ ਫੀਸ, ਦਿੱਲੀ ਸਿੱਖਿਆ ਵਿਭਾਗ...

famous actress falls victim to casting couch

ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ ! ਡਾਇਰੈਕਟਰ ਨੇ ਕੀਤੀ ਸੀ 'Dirty...

monsoon arrive may heatwave relief

Monsoon: 14-16 ਮਈ ਵਿਚਾਲੇ ਦਸਤਕ ਦੇਵੇਗਾ ਮਾਨਸੂਨ, ਲੂ ਤੋਂ ਮਿਲੇਗੀ ਨਿਜ਼ਾਤ,...

woman 41 year not getting married fir against parents

'ਮੈਂ 41 ਸਾਲ ਦੀ ਹੋ ਗਈ, ਮੇਰਾ ਵਿਆਹ ਨਹੀਂ ਕਰਵਾ ਰਹੇ', ਥਾਣੇ ਪਹੁੰਚੀ ਔਰਤ,...

famous actor passes away

ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਗਿਓਂਗੀ ਸਥਿਤ ਆਪਣੇ ਹੀ ਰੈਸਟੋਰੈਂਟ 'ਚ ਮਿਲੀ...

famous comedian becomes father  wife gives birth to baby girl

ਮਸ਼ਹੂਰ ਕਾਮੇਡੀਅਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • video of obscene act against female trainer in jalandhar forever 21 gym
      ਜਲੰਧਰ ਵਿਖੇ ਜਿੰਮ 'ਚ ਮਹਿਲਾ ਟ੍ਰੇਨਰ ਨਾਲ ਕਾਰੋਬਾਰੀ ਨੇ ਕੀਤੀ ਅਸ਼ਲੀਲ ਹਰਕਤ,...
    • amritpal singh appears in court
      ਅੰਮ੍ਰਿਤਪਾਲ ਸਿੰਘ ਅਦਾਲਤ 'ਚ ਪੇਸ਼ੀ, 5 ਮਈ ਨੂੰ ਹੋਵੇਗੀ ਅਗਲੀ ਸੁਣਵਾਈ
    • announcement made in punjab regarding may 20
      ਪੰਜਾਬ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
    • power cut  electricity department
      ਪਾਵਰਕਾਮ ਵੱਲੋਂ ਦਿਹਾਤੀ ਖੇਤਰਾਂ 'ਚ ਬਿਜਲੀ ਦੇ ਕੱਟਾਂ ਦਾ ਸ਼ਡਿਊਲ ਜਾਰੀ
    • deadbody of a young man found in suspicious circumstances in jagraon
      ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਮੁੰਡੇ ਦੀ ਅਚਾਨਕ ਮੌਤ, ਏਜੰਟ ਨੂੰ ਪੈਸੇ ਦੇਣ ਗਿਆ,...
    • aplastic anemia  social worker
      ਅਪਲਾਸਟਿਕ ਅਨੀਮੀਆ ਦੀ ਬੀਮਾਰੀ ਦਾ ਸ਼ਿਕਾਰ ਸਮਾਜਸੇਵੀ ਹਰਗੋਬਿੰਦ ਦੀ ਮੌਤ
    • kotkapura police  robbery  arrest with weapons
      ਕੋਟਕਪੂਰਾ ਪੁਲਸ ਵੱਲੋਂ ਲੁੱਟ ਦੀ ਯੋਜਨਾ ਬਣਾ ਰਹੇ ਗੈਂਗ ਦੇ ਚਾਰ ਮੈਂਬਰ ਹਥਿਆਰਾਂ...
    • big related to punjab weather
      ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, 4 ਤੇ 5 ਮਈ ਨੂੰ ਪੂਰੇ ਸੂਬੇ 'ਚ Alert...
    • labour man a lakhpati with just 7 rupees buys 30 lottery tickets in jalandhar
      Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ
    • rain in punjab meteorological department
      ਪੰਜਾਬ ਵਿਚ ਰਿਕਾਰਡਤੋੜ ਬਾਰਿਸ਼, ਪਿਛਲੇ 10 ਸਾਲਾਂ ਦਾ ਟੁੱਟਿਆ ਰਿਕਾਰਡ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +