ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁਰਦੇ 'ਚੋਂ ਪੱਥਰੀ ਹਟਾਉਣ ਲਈ ਉਨ੍ਹਾਂ ਦਾ ਸੋਮਵਾਰ ਸਵੇਰੇ ਇੱਥੇ ਪੀ. ਜੀ. ਆਈ. ਵਿਖੇ ਸਧਾਰਨ ਆਪਰੇਸ਼ਨ ਕੀਤਾ ਗਿਆ। ਇਹ ਆਪਰੇਸ਼ਨ ਸਫਲ ਰਿਹਾ ਅਤੇ ਮੁੱਖ ਮੰਤਰੀ ਨੂੰ ਮੰਗਲਵਾਰ ਤੱਕ ਹਸਪਤਾਲ 'ਚੋਂ ਛੁੱਟੀ ਮਿਲਣ ਦੀ ਉਮੀਦ ਹੈ। ਪੀ. ਜੀ. ਆਈ. ਦੇ ਡਾਕਟਰਾਂ ਨੇ ਦੱਸਿਆ ਕਿ ਇਹ ਪੱਥਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਕੁਝ ਦਿਨਾਂ ਤੋਂ ਤਕਲੀਫ ਦੇ ਰਹੀ ਸੀ, ਜਿਸ ਕਰਕੇ ਜਿੰਨੀ ਛੇਤੀ ਸੰਭਵ ਹੋਵੇ, ਇਸ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ। ਡਾਕਟਰਾਂ ਦੀ ਟੀਮ ਵੱਲੋਂ ਸੋਮਵਾਰ ਸਵੇਰੇ ਕੀਤਾ ਗਿਆ ਇਹ ਸਧਾਰਨ ਆਪਰੇਸ਼ਨ ਕਰੀਬ 40 ਮਿੰਟ ਤੱਕ ਚੱਲਿਆ।
ਡਾਕਟਰਾਂ ਨੇ ਦੱਸਿਆ ਕਿ ਇਹ ਸਧਾਰਨ ਆਪਰੇਸ਼ਨ ਸੀ ਅਤੇ ਮੁੱਖ ਮੰਤਰੀ ਅਗਲੇ ਕੁਝ ਦਿਨਾਂ ਤੱਕ ਠੀਕ ਹੋ ਕੇ ਆਮ ਕੰਮ-ਕਾਜ ਸ਼ੁਰੂ ਕਰ ਦੇਣਗੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਸਿਹਤਯਾਬ ਹੋ ਰਹੇ ਹਨ ਅਤੇ ਉਨ੍ਹਾਂ ਵਲੋਂ ਇਕ ਜਾਂ ਦੋ ਦਿਨਾਂ 'ਚ ਕੰਮਕਾਜ ਸ਼ੁਰੂ ਕਰ ਦੇਣ ਦੀ ਆਸ ਹੈ।
ਸਕਾਲਰਸ਼ਿਪ ਲਈ ਹੋਣਹਾਰ ਵਿਦਿਆਰਥੀ ਇੰਝ ਕਰਨ ਅਪਲਾਈ
NEXT STORY