ਫ਼ਰੀਦਕੋਟ (ਹਾਲੀ) - ਪੋਲੀਓ ਰੋਕੂ ਮੁਹਿੰਮ ਸਬੰਧੀ ਬਲਾਕ ਜੰਡ ਸਾਹਿਬ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਨੂੰ ਹਰ ਏਰੀਆ ਕਵਰ ਕਰਨ ਦੀ ਹਦਾਇਤ ਕੀਤੀ ਗਈ ਸੀ ਤਾਂ ਜੋ ਕੋਈ ਵੀ 0 ਤੋਂ 5 ਸਾਲ ਉਮਰ ਦਾ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ। ਇਸ ਮੁਹਿੰਮ ਤਹਿਤ ਗਠਿਤ ਟੀਮਾਂ ਦੇ ਕੰਮਕਾਜ ਦਾ ਜਾਇਜ਼ਾ ਲੈਣ ਦੇ ਮੰਤਵ ਵਜੋਂ ਸਹਾਇਕ ਸਿਵਲ ਸਰਜਨ ਡਾ. ਵੀਨਾ ਅਰੋੜਾ ਅਤੇ ਬੀ. ਈ. ਈ. ਡਾ. ਪ੍ਰਭਦੀਪ ਸਿੰਘ ਚਾਵਲਾ ਵੱਲੋਂ ਤਲਵੰਡੀ ਰੋਡ ਦੇ ਭੱਠਿਆਂ ਅਤੇ ਚਹਿਲ, ਪੱਕਾ, ਮੋਰਾਂਵਾਲੀ, ਕਲੇਰ ਅਤੇ ਟਹਿਣਾ ਦੀਆਂ ਝੁੱਗੀਆਂ-ਝੌਂਪੜੀਆਂ ਅਤੇ ਬਸਤੀਆਂ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਬੱਚਿਆਂ ਅਤੇ ਘਰ ਪਰਿਵਾਰ ਨਾਲ ਗੱਲਬਾਤ ਕਰ ਕੇ ਗਠਿਤ ਟੀਮਾਂ ਦੇ ਕੰਮਕਾਜ ਸਬੰਧੀ ਚੈਕਿੰਗ ਕੀਤੀ। ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਗਠਿਤ ਟੀਮਾਂ ਵੱਲੋਂ 11, 12 ਅਤੇ 13 ਮਾਰਚ ਨੂੰ ਘਰ-ਘਰ ਪੋਲੀਓ ਰੋਕੂ ਬੂੰਦਾਂ ਪਿਆਈਆਂ ਗਈਆਂ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਬਲਾਕ ਜੰਡ ਸਾਹਿਬ 'ਚ 15,457 ਬੱਚਿਆਂ ਨੂੰ ਬੂੰਦਾਂ ਪਿਆਉਣ ਦਾ ਟੀਚਾ ਰੱਖਿਆ ਗਿਆ ਸੀ। ਇਸ ਟੀਚੇ ਨੂੰ ਪੂਰਾ ਕਰਨ ਲਈ 346 ਦੇ ਕਰੀਬ ਸਟਾਫ਼ ਮੈਂਬਰ, 104 ਬੂਥ, 5 ਮੋਬਾਇਲ ਟੀਮਾਂ ਦਾ ਗਠਨ ਅਤੇ 18 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਸਨ।
ਇਸ ਮੁਹਿੰਮ ਦਾ ਬਲਾਕ ਨੋਡਲ ਅਧਿਕਾਰੀ ਡਾ. ਵਿਕਰਮਜੀਤ ਸਿੰਘ ਨੂੰ ਥਾਪਿਆ ਗਿਆ ਸੀ। ਡਾ. ਵੀਨਾ ਅਰੋੜਾ ਨੇ ਮੁਹਿੰਮ 'ਚ ਸਿਹਤ ਵਿਭਾਗ ਦਾ ਸਹਿਯੋਗ ਦੇਣ ਵਾਲੀਆਂ ਸਮਾਜ ਸੇਵੀ ਅਤੇ ਸਿੱਖਿਆ ਸੰਸਥਾਵਾਂ, ਕਲੱਬ-ਪੰਚਾਇਤਾਂ ਦਾ ਧੰਨਵਾਦ ਕੀਤਾ।
ਹਸਪਤਾਲ 'ਚ ਚੱਲ ਰਹੀ ਮੁਫ਼ਤ ਟੈਸਟਾਂ ਵਾਲੀ ਲੈਬ ਬੰਦ
NEXT STORY