ਜਲੰਧਰ/ਮਨਾਲੀ— ਪੰਜਾਬ ਦੇ ਜਲੰਧਰ ਸ਼ਹਿਰ ਦੀ ਲਾਜ ਨੇ ਵਾਇਸ ਆਫ ਕਾਰਨੀਵਾਲ ਮਨਾਲੀ ਦਾ ਖਿਤਾਬ ਆਪਣੇ ਨਾਂ ਕਰਕੇ ਮਾਂ-ਬਾਪ ਸਮੇਤ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਲਾਜ ਨੇ ਪਹਿਲੇ ਰਾਊਂਡ ਤੋਂ ਆਖੀਰ ਤੱਕ ਆਪਣੀ ਆਵਾਜ਼ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਮੰਡੀ ਵਾਸੀ ਦੁਸ਼ਯੰਤ ਠਾਕੁਰ ਨੇ ਦੂਜਾ ਸਥਾਨ ਅਤੇ ਅੰਮ੍ਰਿਤਸਰ ਵਾਸੀ ਗੁਰਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਦੱਸਣਯੋਗ ਹੈ ਕਿ ਮਨੁ ਰੰਗਸ਼ਾਲਾ 'ਚ ਟੌਪ ਸੇਵਨ 'ਚ ਖਿਤਾਬੀ ਮੁਕਾਬਲਾ ਹੋਇਆ। ਇਸ 'ਚ ਜਲੰਧਰ ਦੀ ਲਾਜ ਜਤੂ ਰਹੀ। ਵਿੰਟਰ ਕਾਰਨੀਵਾਲ ਕਮੇਟੀ ਮਨਾਲੀ ਨੇ ਜੇਤੂ ਨੂੰ ਟ੍ਰਾਫੀ ਸਮੇਤ 50 ਹਜ਼ਾਰ, ਦੂਜੇ ਸਥਾਨ 'ਤੇ ਰਹਿਣ ਵਾਲੇ ਮੁਕਾਬਲੇਬਾਜ਼ ਨੂੰ 20 ਹਜ਼ਾਰ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ 20 ਹਜ਼ਾਰ ਦੀ ਨਕਦੀ ਰਾਸ਼ੀ ਨਾਲ ਸਨਮਾਨਤ ਕੀਤਾ। ਇਸ ਮੁਕਾਬਲੇਬਾਜ਼ ਦੀ ਜੇਤੂ ਲਾਜ ਬਾਲੀਵੁੱਡ 'ਚ ਪਲੇਅ ਬੈਕ ਸਿੰਗਰ ਬਣਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮੁਕਾਬਲੇਬਾਜ਼ 'ਚ ਪੇਸ਼ਕਾਰੀ ਦੇਣੀ ਸੌਖੀ ਨਹੀਂ ਹੁੰਦੀ। ਉਹ ਇਸ ਮੁਕਾਬਲੇ ਨੂੰ ਜਿੱਤ ਕੇ ਬੇਹੱਦ ਖੁਸ਼ ਹੈ।
'ਅਕਾਲੀ ਦਲ 'ਚੋਂ ਕੱਢਣ ਦੇ ਮਤਿਆਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ'
NEXT STORY